ਤਰਨਤਾਰਨ: ਪਿੰਡ ਕਿਰਤੋਵਾਲ ਦੇ ਨੌਜਵਾਨ ਦੀ Singapore 'ਚ ਮੌਤ
ਰੋਜ਼ੀ ਰੋਟੀ ਕਮਾਉਣ ਗਿਆ 33 ਸਾਲਾਂ ਜਸਬੀਰ ਸਿੰਘ ਪਰਿਵਾਰ ਸਦਮੇ ਵਿਚ
ਬਲਜੀਤ ਸਿੰਘ
ਤਰਨਤਾਰਨ, 3 ਜੁਲਾਈ 2024- ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕਿਰਤੋਵਾਲ ਦੇ 33 ਸਾਲਾ ਨੌਜਵਾਨ ਜਸਬੀਰ ਸਿੰਘ ਸਿੰਗਾਪੁਰ ਵਿਚ ਮੌਤ ਹੋ ਗਈ ਹੈ। ਮਿਰਤਕ ਆਪਣੇ ਪਿੱਛੇ ਪਤਨੀ ਅਤੇ 2 ਬੱਚੇ ਛੱਡ ਗਿਆ ਹੈ ਜੋ ਕਿ ਪਿੰਡ ਕਿਰਤੋਵਾਲ ਵਿਚ ਆਪਣੇ ਹੋਰ ਪਰਿਵਾਰ ਨਾਲ ਰਹਿ ਰਹੇ ਹਨ।
ਮਿਰਤਕ ਜਸਬੀਰ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਜਸਬੀਰ ਸਿੰਘ ਰੋਜ਼ੀ ਰੋਟੀ ਲਈ ਸਿੰਗਾਪੁਰ ਗਿਆ ਸੀ, ਜਿੱਥੇ ਕਥਿਤ ਤੌਰ ਤੇ ਉਸਨੂੰ ਕਿਸੇ ਵਿਅਕਤੀ ਵਲੋਂ ਨਹਿਰ ਵਿਚ ਧੱਕਾ ਦੇ ਦਿੱਤਾ ਗਿਆ ਜਿਸ ਨਾਲ ਉਸਦੀ ਮੌਤ ਹੋ ਗਈ।
ਪਰਿਵਾਰ ਨੇ ਦੱਸਿਆ ਕਿ ਸਿੰਗਾਪੁਰ ਪੁਲੀਸ ਉਕਤ ਧੱਕਾ ਦੇਣ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਪਰਿਵਾਰ ਨੇ ਸਰਕਾਰ ਕੋਲੋਂ ਮਾਲੀ ਸਹਾਇਤਾ ਮੰਗ ਕਰਦਿਆਂ ਕਿਹਾ ਕਿ ਪਰਿਵਾਰ ਬਹੁਤ ਗਰੀਬ ਹੈ ਅਤੇ ਜਸਬੀਰ ਸਿੰਘ ਹੀ ਉਨ੍ਹਾਂ ਦਾ ਸਹਾਰਾ ਸੀ।