ਯੋਗਾ ਗਰਲ 'ਤੇ ਬੋਲੇ ਗਿਆਨੀ ਹਰਪ੍ਰੀਤ ਸਿੰਘ- ਕਿਹਾ ਧਾਰਮਿਕ ਸਥਾਨਾਂ ਨੂੰ ਟੂਰਿਸਟ ਪਲੇਸ ਨਾ ਬਣਾਓ
ਭਾਰਤ ਦੇ ਲੋਕਾਂ ਨੂੰ ਹੈ ਅਪੀਲ ਤੀਰਥ ਸਥਾਨਾਂ ਨੂੰ ਬਣਾਣ ਉਹ ਪਿਕਨਿਕ ਸਪੋਰਟ - ਜਥੇਦਾਰ ਹਰਪ੍ਰੀਤ ਸਿੰਘ
ਅਕਾਲੀ ਦਲ ਪਾਰਟੀ ਦੋ ਫਾੜ ਹੋਣਾ ਮੰਦ ਭਾਗਾ ਹੈ ਪਾਰਟੀ ਦੇ ਵਿੱਚ ਫਾੜ ਨਹੀਂ ਪੈਣਾ ਚਾਹੀਦਾ - ਜਥੇਦਾਰ ਹਰਪ੍ਰੀਤ ਸਿੰਘ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 1 ਜੁਲਾਈ 2024- ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ ਅਤੇ ਉੱਥੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਪਿਛਲੇ ਦਿਨੀ ਇੱਕ ਯੋਗਾ ਗਰਲ ਦੀ ਵੀਡੀਓ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਹਨਾਂ ਨੇ ਕਿਹਾ ਕਿ ਭਾਰਤ ਵਿੱਚ ਕੋਈ ਵੀ ਤੀਰਥ ਸਥਾਨ ਹੋਵੇ ਚਾਹੇ ਉਹ ਹਿੰਦੂਆਂ ਦਾ ਹੋਵੇ ਚਾਹੇ ਉਹ ਸਿੱਖਾਂ ਦਾ ਹੋਵੇ ਚਾਹੇ ਉਹ ਮੁਸਲਮਾਨਾਂ ਦਾ ਹੋਵੇ ਕੋਈ ਵੀ ਤੀਰਥ ਸਥਾਨ ਟੂਰਿਸਟ ਪਲੇਸ ਨਹੀਂ ਬਣਨਾ ਚਾਹੀਦਾ ਕਿਉਂਕਿ ਤੀਰਥ ਸਥਾਨ ਆਸਥਾ ਦਾ ਕੇਂਦਰ ਹੁੰਦੇ ਹਨ ਅਤੇ ਯਾਤਰੀਆਂ ਨੂੰ ਚਾਹੀਦਾ ਹੈ ਕਿ ਇਸ ਨੂੰ ਆਸਥਾ ਦਾ ਕੇਂਦਰ ਹੀ ਰਹਿਣ ਦੇਣ ਅਤੇ ਸ਼ਰਧਾ ਤੇ ਸਤਿਕਾਰ ਨਾਲ ਤੀਰਥ ਸਥਾਨਾਂ ਤੇ ਜਾ ਕੇ ਮੱਥਾ ਟੇਕਣ ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜੋ ਅਕਾਲੀ ਦਲ ਪਾਰਟੀ ਦੋ ਫਾੜ ਹੋ ਰਹੀ ਹੈ ਇਹ ਬਹੁਤ ਹੀ ਮੰਦਭਾਗਾ ਹੈ ਕੋਈ ਵੀ ਪਾਰਟੀ ਦੋ ਫਾੜ ਨਹੀਂ ਹੋਣੀ ਚਾਹੀਦੀ ਅਤੇ ਪਾਰਟੀ ਦੇ ਵਿੱਚ ਜੋ ਆਪਸੀ ਮੱਤਭੇਦ ਹੈ ਉਹ ਪਾਰਟੀ ਨੂੰ ਆਪਸ ਵਿੱਚ ਬੈਠ ਕੇ ਹੀ ਸੁਲਝਾਣੇ ਚਾਹੀਦੇ ਹਨ। ਇਸ ਦੇ ਨਾਲ ਹੀ ਅੱਗੇ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਸ੍ਰੀ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਿੱਤੇ ਭਾਈ ਅੰਮ੍ਰਿਤ ਪਾਲ ਸਿੰਘ ਜੋ ਇਸ ਸਮੇਂ ਅਸਾਮ ਦੀ ਦਿਬੜੂਗੜ੍ਹ ਜੇਲ ਦੇ ਵਿੱਚ ਬੰਦ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਨੈਤਿਕਤਾ ਦੇ ਆਧਾਰ ਦੇ ਉੱਪਰ ਅੰਮ੍ਰਿਤ ਪਾਲ ਸਿੰਘ ਨੂੰ ਰਿਹਾ ਕਰਨ ਕਿਉਂਕਿ ਵੱਡੀ ਗਿਣਤੀ ਵਿੱਚ ਲੋਕਾਂ ਨੇ ਵੋਟ ਪਾ ਕੇ ਉਹਨਾਂ ਨੂੰ ਜਤਾਇਆ ਹੈ।