← ਪਿਛੇ ਪਰਤੋ
ਥਰਮਲ ਪਲਾਂਟ ਰੋਪੜ ਦੀ ਨਹਿਰ ਚੋਂ ਅਣਪਛਾਤੀ ਨੌਜਵਾਨ ਦੀ ਲਾਸ਼ ਬਰਾਮਦ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 26 ਅਕਤੂਬਰ 2024-ਬੀਤੇ ਦਿਨੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ 8 ਨੰਬਰ ਗੇਟ ਤੋਂ ਪਾਣੀ ਵਾਲੀ ਨਹਿਰ ਚੋਂ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਜਿਸ ਤੋਂ ਬਾਅਦ ਥਰਮਲ ਪਲਾਂਟ ਰੋਪੜ ਦੇ ਸਕਿਉਰਟੀ ਅਫਸਰਾਂ ਵੱਲੋਂ ਘਨੌਲੀ ਪੁਲਿਸ ਚੌਕੀ ਨੂੰ ਇਤਲਾਹ ਭੇਜੀ ਗਈ ਉਪਰੰਤ ਮੌਕੇ ਤੇ ਪੁਲਿਸ ਚੌਕੀ ਘਨੌਲੀ ਦੇ ਇੰਚਾਰਜ ਸਬ ਇੰਸਪੈਕਟਰ ਹਰਮੇਸ਼ ਕੁਮਾਰ ਨੇ ਮੌਕੇ ਤੇ ਪਹੁੰਚ ਕੇ ਜਾਇਜਾ ਲਿਆ ਤੇ ਡੁਬੋਲੀਆਂ ਨੂੰ ਬੁਲਾਇਆ ਗਿਆ ਉਪਰੰਤ ਡੁਬੋਲੀਆਂ ਨੇ ਲਾਸ਼ ਨੂੰ ਬਾਹਰ ਕੱਢਿਆ ਗਿਆ। ਇਸ ਸੰਬੰਧੀ ਸਬ ਇੰਸਪੈਕਟਰ ਹਰਮੇਸ਼ ਸਿੰਘ ਚੌਕੀ ਇੰਚਾਰਜ ਘਨੌਲੀ ਨੇ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ ਇੱਕ ਨਾ ਮਾਲੂਮ ਡੈੱਡ ਬਾਡੀ ਉਮਰ ਕਰੀਬ 25 ਸਾਲ ਜਿਸਦੀ ਸੱਜੀ ਬਾਂਹ ਤੇ ਕੂਹਣੀ ਤੋ ਗੁੱਟ ਤੱਕ ਉਪਰੇਸ਼ਨ ਦਾ ਨਿਸ਼ਾਨ ਹੈ ਟੀ ਸ਼ਰਟ ਚਿੱਟੇ ਰੰਗ ਦੀ ਜਿਸ ਤੇ Good Shot ਲਿਖਿਆ ਹੋਇਆ ਹੈ ਅਤੇ ਗਲੇ ਵਿੱਚ ਚਾਂਦੀ ਦੀ ਚੈਨ ਪਾਈ ਹੋਈ ਹੈ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਨਹਿਰ ਘਨੌਲੀ ਵਿੱਚੋ ਮਿਲੀ ਹੈ ਜੋ ਸ਼ਨਾਖਤ ਲਈ ਅਗਲੇ 72 ਘੰਟੇ ਲਈ ਮੋਰਚੁਰੀ ਸਿਵਲ ਹਸਪਤਾਲ ਰੂਪਨਗਰ ਵਿਖੇ ਰਖਵਾਈ ਗਈ ਹੈ ਸ਼ਨਾਖਤ ਲਈ ਸਬ ਇੰਸਪੈਕਟਰ ਹਰਮੇਸ਼ ਕੁਮਾਰ ਇੰਚਾਰਜ ਪੁਲਿਸ ਚੌਂਕੀ ਘਨੌਲੀ ਮੋਬ.ਨੰ. 94632-67641,85448-36606 ਤੇ ਸੰਪਰਕ ਕਰ ਸਕਦੇ ਹਨ।
Total Responses : 159