← ਪਿਛੇ ਪਰਤੋ
43 ਸਾਲਾ ਪੰਜਾਬਣ ਆਤਿਸ਼ੀ, ਆਕਸਫੋਰਡ ਯੂਨੀਵਰਸਿਟੀ ਦੀ ਪੜ੍ਹੀ ਨਵੀਂ ਦਿੱਲੀ, 17 ਸਤੰਬਰ, 2024: ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੀ ਮੀਟਿੰਗ ਵਿਚ ਨਵੀਂ ਮੁੱਖ ਮੰਤਰੀ ਚੁਣੀ ਗਈ 43 ਸਾਲਾ ਆਤਿਸ਼ੀ ਆਕਸਫੋਰਡ ਯੂਨੀਵਰਸਿਟੀ ਲੰਡਨ ਤੋਂ ਪੜ੍ਹੀ ਲਿਖੀ ਹੈ। ਉਹ ਕਾਲਕਾ ਜੀ ਤੋਂ ਐਮ ਐਲ ਏ ਹੈ। ਆਤਿਸ਼ੀ ਦਾ ਪੂਰਾ ਨਾਂ ਆਤਿਸ਼ੀ ਮਾਰਲੇਨਾ ਹੈ। ਉਸਦਾ ਜਨਮ 8 ਜੂਨ 1981 ਨੂੰ ਪੰਜਾਬੀ ਪਿਤਾ ਵਿਜੇ ਸਿੰਘ ਤੇ ਤ੍ਰਿਪਤਾ ਵਾਹੀ ਦੇ ਘਰ ਦਿੱਲੀ ਵਿਚ ਹੋਇਆ। ਉਸਦੇ ਮਾਪੇ ਦੋਵੇਂ ਪ੍ਰੋਫੈਸਰ ਹਨ। ਉਸਨੇ ਸਕੂਲੀ ਸਿੱਖਿਆ ਸਪ੍ਰਿੰਗਡੇਲਜ਼ ਸਕੂਲ ਪੂਸਾ ਰੋਡ ਨਵੀਂ ਦਿੱਲੀ ਵਿਚ ਪੜ੍ਹੀ ਹੈ ਜਿਸ ਮਗਰੋਂ ਉਸਨੇ 2001 ਵਿਚ ਸੈਂਟ ਸਟੀਫਨਜ਼ ਕਾਲਜ ਦਿੱਲੀ ਤੋਂ ਗਰੈਜੂਏਸ਼ਨ ਕੀਤੀ ।ਇਸ ਉਪਰੰਤ ਉਹ ਐਮ ਏ ਹਿਸਟਰੀ ਕਰਨ ਲਈ ਆਕਸਫੋਰਡ ਯੂਨੀਵਰਸਿਟੀ ਚਲੀ ਗਈ ਜਿਥੋਂ 2003 ਵਿਚ ਉਸਨੇ ਐਮ ਏ ਕੀਤੀ। ਇਸ ਉਪਰੰਤ ਉਸਨੇ ਰੋਡਜ਼ ਸਕਾਲਰਸ਼ਿਪ ’ਤੇ 2005 ਵਿਚ ਮੈਗਡੇਲਨ ਕਾਲਜ ਵਿਚ ਦਾਖਲਾ ਲਿਆ। ਉਹ ਜਨਵਰੀ 2013 ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਈ ਸੀ ਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਸਿੱਖਿਆ ਮਾਮਲੇ ਵਿਚ ਸਲਾਹਕਾਰ ਰਹੀ ਹੈ। 2019 ਵਿਚ ਉਸ ਪੂਰਬੀ ਦਿੱਲੀ ਲੋਕ ਸਭਾ ਹਲਕੇ ਵਿਚ ਭਾਜਪਾ ਉਮੀਦਵਾਰ ਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਤੋਂ ਹਾਰ ਗਈ ਪਰ 2020 ਵਿਚ ਉਹ ਕਾਲਕਾ ਜੀ ਤੋਂ ਪਹਿਲੀ ਵਾਰ ਐਮ ਐਲ ਏ ਚੁਣੀ ਗਈ। ਮਨੀਸ਼ ਸਿਸੋਦੀਆ ਦੇ ਅਸਤੀਫੇ ਮਗਰੋਂ ਉਸਨੂੰ ਦਿੱਲੀ ਸਰਕਾਰ ਵਿਚ ਮੰਤਰੀ ਬਣਾਇਆ ਗਿਆ ਸੀ।
Total Responses : 201