ਖੇਤੀਬਾੜੀ ਵਿਭਾਗ ਬਾਬਾ ਬਕਾਲਾ ਦੀ ਨਿਗਰਾਨੀ ਹੇਠ ਡੀ ਏ ਪੀ ਦੀ ਕੀਤੀ ਵੰਡ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ, 8 ਨਵੰਬਰ 2024 - ਮੁੱਖ ਖੇਤਬਾੜੀ ਅਫ਼ਸਰ ਡਾ:ਤਜਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ ਬਲਵਿੰਦਰ ਸਿੰਘ ਛੀਨਾ ਦੀ ਯੋਗ ਅਗਵਾਈ ਹੇਠ ਖੇਤੀਬਾੜੀ ਵਿਕਾਸ ਅਫਸਰ ਡਾ:ਹਰਮੀਤ ਸਿੰਘ ਝੰਡ, ਸੀਨੀਅਰ ਸਹਾਇਕ ਸੁਖਰਾਜ ਸਿੰਘ ਭੁੱਲਰ ਅਤੇ ਮਨਵੀਰ ਸਿੰਘਾ ਵਲੋਂ ਅੱਜ ਦਾਣਾ ਮੰਡੀ ਰਈਆ ਮੈਸੇਜ ਰੋਸ਼ਨ ਲਾਲ ਤਲਿਕ ਰਾਜ ਵਿਖੇ ਆਪਣੀ ਨਿਗਰਾਨੀ ਹੇਠ ਡੀ ਏ ਪੀ ਖਾਦ ਦੇ 350 ਬੈਗ ਦੀ ਕਿਸਾਨਾਂ ਦੀ ਲੋੜ ਅਨੁਸਾਰ ਵੰਡ ਕੀਤੀ ਇਸ ਮੌਕੇ ਓਹਨਾ ਵੱਲੋਂ ਖਾਦ ਵਿਕਰੇਤਾਵਾਂ ਦੀ ਚੈਕਿੰਗ ਵੀ ਕੀਤੀ ਗਈ ਅਤੇ ਓਹਨਾ ਨੂੰ ਇਹ ਹਦਾਇਤ ਕੀਤੀ ਕਿ ਖਾਦ ਦੀ ਵਿਕਰੀ ਨਿਰਧਾਰਤ ਰੇਟਾਂ ਤੇ ਕੀਤੀ ਜਾਵੇ ਅਤੇ ਕਿਸੇ ਵੀ ਵਸਤੂ ਦੀ ਨਾਲ ਟੈਗਿੰਗ ਨਾ ਕੀਤੀ ਜਾਵੇ।
ਓਹਨਾਂ ਵੱਲੋ ਹਾਜ਼ਰ ਕਿਸਾਨਾਂ ਨੂੰ ਡੀ ਏ ਪੀ ਖਾਦ ਦੇ ਵਿਕਲਪਾਂ ਦੀ ਜਾਣਕਾਰੀ ਦਿੱਤੀ ਗਈ ਅਤੇ ਇਹ ਅਪੀਲ ਵੀ ਕੀਤੀ ਗਈ ਕਿ ਡੀਏਪੀ ਖਾਦ ਦੇ ਬਦਲ ਵਿੱਚ ਕਿਸਾਨ ਹੋਰ ਫਾਸਫੈਟਿਕ ਖਾਦਾਂ ਜਿਵੇਂ ਕਿ ਐਨ ਪੀ ਕੇ 12:32:16, 16:16:16, 20:20:0:13, ਐਸਐਸਪੀ ਆਦਿ ਖਾਦਾਂ ਦੀ ਬਦਲਵੇ ਰੂਪ ਵਿੱਚ ਵਰਤੋਂ ਕਰ ਸਕਦੇ ਹਨ ਇਸ ਮੌਕੇ ਉਹਨਾਂ ਦੇ ਨਾਲ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਚਰਨ ਸਿੰਘ ਕਲੇਰ ਘੁਮਾਣ, ਜੋਨ ਆਗੂ ਬਲਦੇਵ ਸਿੰਘ ਕਾਲੇਕੇ, ਪ੍ਰਗਟ ਸਿੰਘ ਲੋਹਗੜ, ਲਖਵਿੰਦਰ ਸਿੰਘ ਮੱਧ, ਅਤੇ ਮੀਤ ਪ੍ਰਧਾਨ ਸਤਨਾਮ ਸਿੰਘ ਕਾਲੇਕੇ ਆਦ ਹਾਜ਼ਰ ਸਨ|
ਇਸ ਮੌਕੇ ਉਹਨਾਂ ਖੇਤੀਬਾੜੀ ਵਿਭਾਗ ਬਲਾਕ ਰਈਆ ਦੀ ਸਲਾਘਾ ਵੀ ਕੀਤੀ ਕਿ ਕਿਸਾਨਾਂ ਨੂੰ ਲੋੜ ਅਨੁਸਾਰ ਡੀਏਪੀ ਬਿਨਾਂ ਕਿਸੇ ਟੈਗਿੰਗ ਤੋਂ ਨਿਰਧਾਰਿਤ ਰੇਟਾਂ ਤੇ ਵਿਭਾਗ ਦੇ ਅਧਿਕਾਰੀਆਂ ਨੇ ਆਪਣੀ ਹਾਜ਼ਰੀ ਵਿੱਚ ਕਰਵਾਈ|