ਸੁਖਜਿੰਦਰ ਰੰਧਾਵਾ ਅਤੇ ਸੁਖਪਾਲ ਖਹਿਰਾ ਨੇ ਪਿੰਡ ਸ਼ਹੂਰ ਕਲਾਂ ਵਿੱਚ ਇਕ ਚੁਣਾਵੀ ਰੈਲੀ ਦੌਰਾਨ ਮਾਨ ਸਰਕਾਰ ਨੂੰ ਚੱਲਦਾ ਕਰਨ ਦਾ ਦਿੱਤਾ ਸੱਦਾ
ਡੇਰਾ ਬਾਬਾ ਨਾਨਕ, 17 ਨਵੰਬਰ 2024 - ਅੱਜ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਅਤੇ ਹਲਕਾ ਭੁਲੱਥ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਸਰਦਾਰ ਸੁਖਪਾਲ ਸਿੰਘ ਖਹਿਰਾ ਨੇ ਪਿੰਡ ਸ਼ਹੂਰ ਕਲਾਂ ਵਿੱਚ ਇਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਮੌਜੂਦਾ ਸਰਕਾਰ ਦੀਆਂ ਸਿਆਸੀ ਧੱਕੇਸ਼ਾਹੀਆ, ਕੁਸ਼ਾਸਨ, ਗੁੰਡਾਗਰਦੀ ਅਤੇ ਬਦਤਰ ਹਾਲਤਾਂ ਤੋਂ ਮੁਕਤ ਹੋਣ ਲਈ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਜਤਿੰਦਰ ਕੌਰ ਰੰਧਾਵਾ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ ਗਈ ਇਸ ਮੌਕੇ ਤੇ ਕਾਂਗਰਸ ਪਾਰਟੀ ਦੇ ਪੋਸਟਰ ਲਗਾਉਣ ਗਏ ਕਾਂਗਰਸੀ ਵਰਕਰ ਦੀ ਏ ਐਸ ਆਈ ਵੱਲੋਂ ਕੀਤੀ ਗਈ ਨਜਾਇਜ਼ ਕੁੱਟਮਾਰ ਬਾਰੇ ਸੱਤਾਧਾਰੀ ਪਾਰਟੀ ਨੂੰ ਵਾਰਨਿੰਗ ਦਿੱਤੀ ਗਈ ਕਿ ਜੇਕਰ ਉਨ੍ਹਾਂ ਦੇ ਕਿਸੇ ਪਾਰਟੀ ਵਰਕਰ ਜਾਂ ਸਮਰਥਕ ਦਾ ਕਿਸੇ ਵੀ ਤਰਾਂ ਦਾ ਨੁਕਸ਼ਾਨ ਕੀਤਾ ਗਿਆ ਤਾਂ ਕਾਂਗਰਸ ਪਾਰਟੀ ਇਸ ਸਬੰਧੀ ਡੱਟ ਕਿ ਕਾਨੂੰਨੀ ਲੜਾਈ ਰਾਹੀ ਜਵਾਬ ਦੇਵੇਗੀ ਇਸ ਮੌਕ ਤੈ ਉਥੇ ਮੌਜੂਦ ਲੀਡਰਸ਼ਿਪ ਨੇ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਅਤੇ ਚੋਣ ਕਮਿਸ਼ਨ ਨੂੰ ਪੀੜਤ ਪਰਿਵਾਰ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਇਸ ਮੌਕੇ ਤੇ ਵਿਧਾਇਕ ਦੀਨਾ ਨਗਰ ਮੈਡਮ ਅਰੁਣਾ ਚੌਧਰੀ, ਹਲਕਾ ਵਿਧਾਇਕ ਗੁਰਦਾਸਪੁਰ ਤੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਰਿੰਦਰਮੀਤ ਸਿੰਘ ਪਾਹੜਾ, ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਸਿੰਘ ਰੰਧਾਵਾ ਅਤੇ ਅਸ਼ੋਕ ਚੌਧਰੀ ਦੀਨਾ ਨਗਰ, ਚੇਅਰਮੈਨ ਰਾਜ ਕੁਮਾਰ ਸਿਹੋੜਾ ਕਲਾਂ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ ਮੀਡੀਆ ਨੂੰ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਵਿਸ਼ਵਾਸਪਾਤਰ ਸਾਥੀ ਕਿਸ਼ਨ ਚੰਦਰ ਮਹਾਜ਼ ਨੇ ਦਿੱਤੀ।