ਏ ਆਈ ਜੀ ਦਵਿੰਦਰ ਕੁਮਾਰ ਸਿੱਧੂ ਨਹੀਂ ਰਹੇ: ਪਿਆ ਦਿਲ ਦਾ ਦੌਰਾ
ਅੰਮ੍ਰਿਤਸਰ 17 ਨਵੰਬਰ 2024 - ਦਵਿੰਦਰ ਕੁਮਾਰ ਸਿੱਧੂ ਏ.ਆਈ.ਜੀ. (ਜੇਲ੍ਹਾਂ), ਜੋ ਕਿ ਥੋੜਾ ਸਮਾਂ ਪਹਿਲਾਂ ਹੀ ਜੇਲ ਵਿਭਾਗ ਵਿੱਚੋਂ ਸੇਵਾ ਮੁਕਤ ਹੋਏ ਸਨ , ਦੀ ਬੀਤੇ ਦਿਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ । ਜੇਲ ਸੁਪਰਡੈਂਟ ਅੰਮ੍ਰਿਤਸਰ ਸ੍ਰੀ ਹੇਮੰਤ ਸ਼ਰਮਾ, ਸਹਾਇਕ ਜੇਲ ਸੁਪਰਡੈਂਟ ਸ੍ਰੀ ਨਵਦੀਪ ਸਿੰਘ ਤੇ ਮਨਵੀਰ ਢਿੱਲੋ ਨੇ ਉਹਨਾਂ ਦੀ ਬੇਵਕਤੀ ਮੌਤ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੱਸਣ ਯੋਗ ਹੈ ਕਿ ਸ੍ਰੀ ਦਵਿੰਦਰ ਸਿੱਧੂ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਜੋਤੀ ਬਾਲਾ ਮੱਟੂ ਦੇ ਕਰੀਬੀ ਰਿਸ਼ਤੇਦਾਰ ਸਨ। ਉਹਨਾਂ ਨਮਿਤ ਭੋਗ ਅਤੇ ਅੰਤਿਮ ਅਰਦਾਸ 22 ਨਵੰਬਰ ਨੂੰ ਬਾਅਦ ਦੁਪਹਿਰ 1:00 ਵਜੇ ਤੋਂ 2:00 ਵਜੇ ਤੱਕ ਸ਼ਹੀਦ ਊਧਮ ਸਿੰਘ ਹਾਲ, ਭਗਤਾਂਵਾਲਾ, ਅੰਮ੍ਰਿਤਸਰ ਵਿਖੇ ਹੋਵੇਗੀ।