← ਪਿਛੇ ਪਰਤੋ
ਨਸ਼ੇ ਦੇ ਖ਼ਾਤਮੇ ਲਈ ਪਿੰਡਾਂ ਦੀਆਂ ਨਵੀਆਂ ਬਣੀਆਂ ਪੰਚਾਇਤਾਂ ਅੱਗੇ ਆਉਣ:-ਗੁਰਬੀਰ ਸਿੰਘ ਕਾਲਸਨਾ
ਗੁਰਪ੍ਰੀਤ ਸਿੰਘ ਜਖਵਾਲੀ
ਨਾਭਾ 17 ਨਵੰਬਰ 2024:- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਮਾਜ ਸੇਵੀ ਗੁਰਬੀਰ ਸਿੰਘ ਕਾਲਸਨਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ,ਕਿ ਪੰਜਾਬ ਵਿੱਚ ਵੱਧ ਰਹੇ ਨਸ਼ੇ ਸਮਾਜ ਲਈ ਬਹੁਤ ਹੀ ਘਾਤਕ ਹਨ ਅਤੇ ਨਸ਼ੇ ਦੇ ਕਾਰਨ ਹੋ ਰਹੀਆਂ ਮੌਤਾਂ ਪੂਰੇ ਪੰਜਾਬ ਲਈ ਚਿੰਤਾ ਦਾ ਵਿਸ਼ਾ ਹਨ। ਇਸ ਨਸ਼ੇ ਦਾ ਲੱਕ ਤੋੜਨ ਲਈ ਪੰਜਾਬ ਸਰਕਾਰ ਦੇ ਨਾਲ ਨਾਲ ਹਰੇਕ ਪਿੰਡ ਅਤੇ ਪਿੰਡ ਵਾਸੀ ਨੂੰ ਆਪਣੀ ਬਣਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਨਾਲ ਹੀ ਗੁਰਬੀਰ ਸਿੰਘ ਕਾਲਸਨਾ ਨੇ ਕਿਹਾ ਕਿ ਪਿੰਡਾਂ ਵਿੱਚ ਨਵੀਆਂ ਬਣੀਆਂ ਪੰਚਾਇਤਾਂ ਨੂੰ ਚਾਹੀਦਾ ਹੈ। ਕਿ ਉਹ ਮਤਾ ਪਾ ਕੇ ਪਿੰਡ ਵਿੱਚ ਵੇਚ ਰਹੇ ਨਸ਼ੇ ਜਾਂ ਖਾ ਰਹੇ ਨਸ਼ਿਆਂ ਵਾਲੇ ਨੌਜਵਾਨਾਂ ਨੂੰ ਇੱਕ ਸਾਂਝੀ ਕੌਂਸਲਿੰਗ ਕਰਕੇ ਸਮਝਾਇਆ ਜਾਵੇ ਅਤੇ ਉਹਨਾਂ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਕਰਾਇਆ ਜਾਵੇ ਅਤੇ ਨਸ਼ੇ ਵੇਚਣ ਵਾਲੇ ਤਸਕਰਾਂ ਨੂੰ ਜੇ ਗੱਲ ਸਮਝ ਨਹੀਂ ਆਉਂਦੀ ਤਾਂ ਉਨਾਂ ਪ੍ਰਤੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕਿਉਂਕਿ ਅਸੀਂ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਦਰਿਆ ਵਿੱਚ ਡੁੱਬਣ ਨਹੀਂ ਦੇ ਸਕਦੇ। ਆਓ ਸਾਰੇ ਰਲ ਕੇ ਇਸ ਨਸ਼ੇ ਦੇ ਕੋੜ ਨੂੰ ਵੱਢੀਏ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਈਏ।
Total Responses : 235