ਕਾਂਗਰਸ ਦੀ ਵਧ ਰਹੀ ਤਾਕਤ,"ਆਪ" ਅਤੇ ਅਕਾਲੀ ਸਮਰਥਕਾਂ ਨੇ ਵੱਡੀ ਗਿਣਤੀ ਵਿੱਚ ਕਾਂਗਰਸ 'ਚ ਕੀਤੀ ਸ਼ਮੂਲੀਅਤ
ਰੋਹਿਤ ਗੁਪਤਾ
ਗੁਰਦਾਸਪੁਰ 17 ਨਵੰਬਰ 2024 - 20 ਤਰੀਕ ਨੂੰ ਹੋਣ ਵਾਲੀ ਜ਼ਿਮਨੀ ਚੋਣ ਨੂੰ ਜਿਥੇ 2 ਦਿਨ ਰਹਿ ਗਏ ਹਨ ਉੱਥੇ ਅਜੇ ਵੀ ਡੇਰਾ ਬਾਬਾ ਨਾਨਕ ਹਲਕੇ ਵਿੱਚ ਅਕਾਲੀ ਅਤੇ "ਆਪ" ਸਮਰਥਕ ਧੜਾਧੜ ਕਾਂਗਰਸ ਵਿੱਚ ਸ਼ਾਮਿਲ ਹੋ ਕੇ ਜਤਿੰਦਰ ਕੌਰ ਰੰਧਾਵਾ ਦਾ ਵੋਟ ਬੈਂਕ ਤਕੜਾ ਕਰ ਰਹੇ ਹਨ।
ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਲੋਕ ਝੂਠੇ ਬਦਲਾਅ ਅਤੇ ਸਿਆਸੀ ਗੁੰਡਾਗਰਦੀ ਤੋਂ ਅੱਕ ਚੁੱਕੇ ਹਨ ਤੇ ਹੁਣ ਉਹ ਅਕਾਲੀਆਂ ਦੀ ਤਰ੍ਹਾਂ ਆਮ ਆਦਮੀ ਪਾਰਟੀ ਦਾ ਬੋਰੀਆ ਬਿਸਤਰਾ ਗੋਲ ਕਰਕੇ ਰਹਿਣਗੇ। ਉਨ੍ਹਾਂ ਕਿਹਾ ਕਿ ਸਾਡੇ ਨਾਲ ਹਰ ਦਿਨ ਜੁੜ ਰਹੇ ਦੂਜੀਆਂ ਪਾਰਟੀਆਂ ਦੇ ਸਮਰਥਕ ਸਾਡੀ ਜਿੱਤ ਨੂੰ ਯਕੀਨੀ ਬਣਾ ਰਹੇ ਹਨ।
ਪਿੰਡ ਵਡਾਲਾ ਬਾਂਗਰ (ਆਮ ਆਦਮੀ ਪਾਰਟੀ ਤੋ ਕਾਂਗਰਸ )ਅਮਰਗੜ੍ਹ (ਆਮ ਆਦਮੀ ਪਾਰਟੀ ਤੋ ਕਾਂਗਰਸ) ਖੋਦੇ ਬੇਟ (ਆਮ ਆਦਮੀ ਪਾਰਟੀ ਤੋ ਕਾਂਗਰਸ),
ਹਰਦੋਵਾਲ,ਜਸਵਿੰਦਰ ਸਿੰਘ ਬਿੱਲਾ( ਜਿਨ੍ਹਾਂ ਵੱਲੋਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਜੇਕਰ ਪਿੰਡ ਵਾਸੀ ਉਨ੍ਹਾਂ ਨੂੰ ਸਰਵਸੰਮਤੀ ਨਾਲ ਸਰਪੰਚ ਬਣਾਉਣ ਤਾਂ ਉਹ ਪਿੰਡ ਦੇ ਵਿਕਾਸ ਲਈ 2 ਕਰੋੜ ਰੁਪਏ ਦੇਣਗੇ), ਡੇਹਰੀਵਾਲ( ਆਮ ਆਦਮੀ ਪਾਰਟੀ ਤੋ ਕਾਂਗਰਸ 5 ਪਰਿਵਾਰ),ਸਾਹਰੀ (ਆਮ ਆਦਮੀ ਪਾਰਟੀ ਤੋ ਕਾਂਗਰਸ), ਪਿੰਡ ਗੱਡੀਆਂ (ਆਮ ਆਦਮੀ ਪਾਰਟੀ ਤੋ ਕਾਂਗਰਸ) ਅਤੇ ਪਿੰਡ ਸ਼ਾਹਪੁਰ ਗੁਰਾਇਆ ਤੋਂ ਅਕਾਲੀ ਆਗੂ ਤਜਿੰਦਰ ਸਿੰਘ ਦੀ ਆਪਣੇ ਦਰਜਨਾਂ ਸਾਥੀਆਂ ਨਾਲ ਜੁਆਇੰਨਿੰਗ ਨੇ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਦੇ ਕੇ ਡੇਰਾ ਬਾਬਾ ਨਾਨਕ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਹੌਂਸਲੇ ਬੁਲੰਦ ਕਰ ਦਿੱਤੇ ਹਨ।
ਕਾਂਗਰਸ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਨੂੰ ਸੁਖਜਿੰਦਰ ਸਿੰਘ ਰੰਧਾਵਾ ਅਤੇ ਉਦੈਵੀਰ ਸਿੰਘ ਰੰਧਾਵਾ ਨੇ ਕਾਂਗਰਸ ਵਿੱਚ ਜੀ ਆਇਆਂ ਆਖਦਿਆਂ ਪਾਰਟੀ ਅਤੇ ਰੰਧਾਵਾ ਪਰਿਵਾਰ ਵੱਲੋਂ ਪੂਰੇ ਮਾਣ ਅਤੇ ਸਤਿਕਾਰ ਦਾ ਭਰੋਸਾ ਦਿੱਤਾ।