ਅਸਲੇ ਦੀ ਦੁਕਾਨ ਤੋਂ ਚੋਰੀ ਹੋਈਆਂ ਦਸ ਪਿਸਤੌਲਾਂ ਸਮੇਤ ਪੰਜ ਗ੍ਰਿਫਤਾਰ
- ਅਸਲੇ ਦੀ ਦੁਕਾਨ ਤੇ ਲੱਗਿਆ ਮੁੰਡਾ ਅਸਲਾ ਚੋਰੀ ਕਰ ਕਰ ਦਈ ਜਾਂਦਾ ਸੀ ਸਾਥੀਆਂ ਨੂੰ
ਰੋਹਿਤ ਗੁਪਤਾ
ਗੁਰਦਾਸਪੁਰ, 17 ਨਵੰਬਰ 2024 - ਅਸਲੇ ਦੀ ਦੁਕਾਨ ਤੋਂ ਦੋ ਲਸਂਸੀ ਪਿਸਤੋਲਾਂ ਚੋਰੀ ਹੋਈਆਂ । ਮਾਮਲੇ ਦੀ ਤਫਤੀਸ਼ ਖੁੱਲੀ ਤਾਂ ਸਾਹਮਣੇ ਆਇਆ ਕਿ ਇਹ ਪਿਸਤੋਲਾਂ ਦੁਕਾਨ ਤੇ ਕੰਮ ਕਰਦੇ ਨੌਜਵਾਨ ਵੱਲੋਂ ਚੋਰੀ ਕੀਤੀਆਂ ਗਈਆਂ ਹਨ ਪਰ ਤਫਦੀਦ ਤਫਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਸ ਨੌਜਵਾਨ ਨੇ ਦੋ ਨਹੀਂ ਬਲਕਿ ਦਰਜਨ ਦੇ ਕਰੀਬ ਪਿਸਤੋਲਾਂ ਦੁਕਾਨ ਤੋਂ ਚੋਰੀ ਕਰ ਕਰਕੇ ਆਪਣੇ ਸਾਥੀਆਂ ਨੂੰ ਦਿੱਤੀਆਂ ਸਨ। ਪੁਲਿਸ ਨੇ ਦੱਸ ਪਿਸਤੋਲਾਂ ਸਮੇਤ ਨੌਜਵਾਨ ਅਤੇ ਉਸਦੇ ਚਾਰ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲਾ ਥਾਣਾ ਕਾਦੀਆਂ ਦਾ ਹੈ।
ਹਰਕ੍ਰਿਸ਼ਨ ਸਿੰਘ ਪੀ.ਪੀ.ਐਸ, ਡੀ.ਐਸ ਪੀ ਸਬ ਡਵੀਜਨ ਸ੍ਰੀ ਹਰਗੋਬਿੰਦਪੁਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 6 ਨਵੰਬਰ ਨੂੰ ਰਮਨ ਕੁਮਾਰ ਵਾਸੀ ਬਟਾਲਾ ਨੇ ਥਾਣਾ ਕਾਦੀਆਂ ਵਿਖੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਦੁਕਾਨ ਤੋਂ ਦੋ ਪਿਸਤੋਲਾਂ ਚੋਰੀ ਹੋ ਗਈਆਂ ਹਨ। ਜਦੋਂ ਐਸਐਚਓ ਕਾਦੀਆਂ ਸਬ ਇੰਸਪੈਕਟਰ ਪਰਮਿੰਦਰ ਸਿੰਘ ਨੇ ਮਾਮਲੇ ਦੀ ਤਫਤੀਸ਼ ਸ਼ੁਰੂ ਕੀਤੀ ਤਾਂ ਖੁਲਾਸਾ ਹੋਇਆ ਕਿ ਅਕਾਸ਼ ਮਸੀਹ ਵਾਸੀ ਪਿੰਡ ਖਤੀਬ ਜੋ ਇਸ ਦੁਕਾਨ ਤੇ ਨੌਕਰੀ ਕਰਦਾ ਸੀ ਨੇ ਹੀਂ ਇਹ ਪਿਸਤੋਲਾ ਚੋਰੀ ਕੀਤੀਆਂ ਹਨ । ਇਹ ਪਿਸਤੋਲਾਂ ਉਸਨੇ ਆਪਣੇ ਸਾਥੀ ਜਗਤਾਰ ਸਿੰਘ ਉਰਫ ਕਰਨ ਲਖਵਿੰਦਰ ਸਿੰਘ ਵਾਸੀ ਪਿੰਡ ਮੂਲਿਆਵਾਲ ਨੂੰ ਦਿੱਤੀਆਂ ਸਨ।
7 ਨਵੰਬਰ ਨੂੰ ਜਗਤਾਰ ਸਿੰਘ ਉਰਵ ਕਰਨ ਵਾਸੀ ਮੂਲਿਆਵਾਲ ਨੂੰ ਗ੍ਰਿਫਤਾਰ ਕਰਕੇ ਚੋਰੀ ਦੇ 02 ਪਿਸਟਲ 32 ਬੋਰ ਸੁਖਚੈਨ ਸਿੰਘ ਉਰਫ ਸੁੱਖਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਮੂਲਿਆਵਾਲ ਦੇ ਘਰੋ ਬ੍ਰਾਮਦ ਕੀਤੇ ਗਏ ਅਤੇ ਸੁਖਚੈਨ ਸਿੰਘ ਉਰਫ ਸੁੱਖਾ ਨੂੰ ਵੀ ਮੁਕਦਮੇ ਵਿੱਚ ਨਾਮਜਦ ਕੀਤਾ ਗਿਆ। ਤਫਤੀਸ ਦੌਰਾਨ ਜਦੇ ਇਹ ਇਹ ਗੱਲ ਸਾਹਮਣੇ ਆਈ ਕਿ 2 ਪਿਸਟਲ ਨਹੀ ਬਲਕਿ ਕੁੱਲ 11 ਪਿਸਟਲ ਚੋਰੀ ਹੋਏ ਹਨ ਤਾਂ ਜਗਤਾਰ ਸਿੰਘ ਅਤੇ ਅਕਾਸ਼ ਮਸੀਹ ਪਾਸੇ ਪੁੱਛਗਿੱਛ ਕੀਤੀ ਗਈ ਜਿਸ ਤੇ ਸਹਿਜਪ੍ਰੀਤ ਸਿੰਘ ਉਰਵ ਸਹਿਜ ਅਤੇ ਵਿਜੇ ਕੁਮਾਰ ਉਰਫ ਕਾਲੂ ਦਾ ਨਾਮ ਵੀ ਸਾਹਮਣੇ ਆਇਆ ਅਤੇ ਇਹਨਾਂ ਕੋਲੋਂ ਵੀ ਚਾਰ ਚਾਰ ਪਿਸਤੋਲਾ ਬਰਾਮਦ ਕੀਤੀ ਗਈ।
ਪੁਲਿਸ ਅਨੁਸਾਰ ਕੁੱਲ ਦਸ ਪਸਤ ਤੋਂ ਲੱਭ ਰਹਮਤ ਕਰ ਲਈਆਂ ਗਈਆਂ ਹਨ ਅਤੇ ਇੱਕ ਹੋਰ ਬਰਾਮਦ ਕਰਨੀ ਬਾਕੀ ਹੈ।