‘ਸੀ ਐਮ ਦੀ ਯੋਗਸ਼ਾਲਾ’ ਲੋਕਾਂ ਨੂੰ ਸਿਹਤ ਪ੍ਰਤੀ ਕਰ ਰਹੀ ਹੈ ਜਾਗਰੂਕ
ਹਰਜਿੰਦਰ ਸਿੰਘ ਭੱਟੀ
- ਪੰਜਾਬ ਸਰਕਾਰ ਵੱਲੋਂ ਮੁਫ਼ਤ ਦਿੱਤੀ ਜਾਂਦੀ ਹੈ ਮਾਹਿਰ ਕੋਚਾਂ ਰਾਹੀਂ ਸਿਖਲਾਈ
- ਇੱਕ ਕੋਚ ਵੱਲੋਂ ਦਿਨ ’ਚ ਘੱਟੋ-ਘੱਟ ਲਗਾਏ ਜਾਂਦੇ ਹਨ ਪੰਜ ਯੋਗਾ ਸੈਸ਼ਨ
ਐੱਸ.ਏ.ਐੱਸ ਨਗਰ, 20 ਨਵੰਬਰ, 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਲੋਕਾਂ ਨੂੰ ਰੋਗ ਮੁਕਤ ਕਰਨ ਲਈ ਨਿਰੋਈ ਸਿਹਤ ਪ੍ਰਦਾਨ ਕਰਨ ਲਈ ਆਰੰਭੇ ਗਏ ਯਤਨਾਂ ਤਹਿਤ ‘ਸੀ ਐਮ ਦੀ ਯੋਗਸ਼ਾਲਾ’ ਤਹਿਤ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਰੋਜ਼ਾਨਾ ਹੀ ਮਾਹਿਰ ਯੋਗਾ ਟ੍ਰੇਨਰਾਂ ਦੁਆਰਾ ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ।
ਇਹ ਜਾਣਕਾਰੀ ਦਿੰਦਿਆਂ ਐਸ.ਡੀ. ਐਮ ਮੋਹਾਲੀ ਦਮਨਦੀਪ ਕੌਰ ਨੇ ਦੱਸਿਆ ਕਿ ਮੋਹਾਲੀ ਸਬ ਡਵੀਜ਼ਨ ਦੇ ਬਲਾਕਾਂ ਵਿਖੇ ਲੱਗ ਰਹੀਆਂ ਯੋਗਾ ਕਲਾਸਾਂ ‘ਸੀ ਐਮ ਦੀ ਯੋਗਸ਼ਾਲਾ’ ਆਮ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਯਤਨਸ਼ੀਲ ਹਨ।
ਉਨ੍ਹਾਂ ਦੱਸਿਆ ਕਿ ਯੋਗਾ ਕਲਾਸਾਂ ਲਈ ਬਾਕਾਇਦਾ ਮਾਹਿਰ ਯੋਗਾ ਕੋਚ ਪੰਜਾਬ ਸਰਕਾਰ ਵੱਲੋਂ ਉਪਲਬਧ ਕਰਵਾਏ ਗਏ ਹਨ, ਜਿਨ੍ਹਾਂ ’ਚੋਂ ਯੋਗਾ ਟ੍ਰੇਨਰ ਦਿਵਿਆਂ ਵੱਲੋਂ ਨਯਾਂਗਾਓ ਮੋਹਾਲੀ ਵਿਖੇ ਰੋਜ਼ਾਨਾ 6 ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ, ਜਿਨ੍ਹਾਂ ’ਚ ਉਨ੍ਹਾਂ ਵੱਲੋਂ ਸ਼ਿਵਾਲਿਕ ਵਿਹਾਰ ਨਯਾਂਗਾਓ ਵਿਖੇ ਪਹਿਲੀ ਕਲਾਸ ਸਵੇਰੇ 6:05 ਤੋਂ 7:05 ਵਜੇ, ਦੂਸਰੀ ਕਲਾਸ ਕਮਿਊਨਿਟੀ ਸੈਂਟਰ, ਟ੍ਰਿਬਿਊਨ ਕਾਲੋਨੀ, ਕਾਂਸਲ ਨਯਾਂਗਾਓ ਮੋਹਾਲੀ ਵਿਖੇ ਸੇਵੇਰੇ 10:30 ਤੋਂ 11:30 ਵਜੇ ਤੱਕ, ਤੀਜੀ ਕਲਾਸ ਬਿਨਸਰ ਮਹਾਂਦੇਵ ਮੰਦਿਰ, ਗੋਬਿੰਦ ਨਗਰ, ਨਯਾਂਗਾਓ ਮੋਹਾਲੀ ਵਿਖੇ ਦੁਪਿਹਰ 12 ਵਜੇ ਤੋਂ 1.00 ਵਜੇ ਤੱਕ, ਚੌਥੀ ਕਲਾਸ ਦੁਪਿਹਰ 1:15 ਤੋਂ 2.15 ਵਜੇ ਤੱਕ ਆਦਰਸ਼ ਨਗਰ ਨਯਾਂਗਾਓ ਮੋਹਾਲੀ ਵਿਖੇ, ਪੰਜਵੀਂ ਕਲਾਸ ਰੋਜ਼ ਪਬਲਿਕ ਸਕੂਲ ਆਦਰਸ਼ ਨਗਰ ਨਯਾਂਗਾਓ ਮੋਹਾਲੀ ਵਿਖੇ ਸ਼ਾਮ ਨੂੰ 3:45 ਤੋਂ 4:45 ਵਜੇ ਤੱਕ ਅਤੇ ਛੇਵੀਂ ਕਲਾਸ ਸ਼ਿਵਾਲਿਕ ਵਿਹਾਰ, ਨਯਾਂਗਾਓ ਮੋਹਾਲੀ ਵਿਖੇ ਸ਼ਾਮ 5:00 ਤੋਂ 6:00 ਵਜੇ ਤੱਕ ਲਗਾਈ ਜਾਂਦੀ ਹੈ, ਜਿੱਥੇ ਬਿਨਾਂ ਕੋਈ ਫ਼ੀਸ ਲਿਆ ਯੋਗਾ ਦੀ ਸਿਖਲਾਈ ਦਿੱਤੀ ਜਾਂਦੀ ਹੈ।
‘ਸੀ ਐਮ ਦੀ ਯੋਗਸ਼ਾਲਾ’ ਦੀ ਟ੍ਰੇਨਰ ਦਿਵਿਆਂ ਨੇ ਦੱਸਿਆ ਕਿ ਯੋਗਾ ਕਲਾਸਾਂ ਸਵੇਰੇ 6:05 ਵਜੇ ਤੋਂ ਸ਼ੁਰੂ ਕਰਕੇ ਸ਼ਾਮ 6:00 ਵਜੇ ਤੱਕ ਚਲਾਈਆਂ ਜਾਂਦੀਆਂ ਹਨ। ਯੋਗਾ ਸੈਸ਼ਨਾਂ ਦਾ ਸਮਾਂ ਲੋਕਾਂ ਦੀਆਂ ਸਹੂਲਤ ਅਨੁਸਾਰ ਲਚਕਦਾਰ ਰੱਖਿਆ ਜਾਂਦਾ ਹੈ ਤਾਂ ਜੋ ਜਿਹੜਾ ਸਮਾਂ ਉਨ੍ਹਾਂ ਦੇ ਬੈਚ ਨੂੰ ਢੁਕਵਾਂ ਲੱਗਦਾ ਹੋਵੇ, ਉਸ ਮੁਤਾਬਕ ਹੀ ਕੋਚ ਨੂੰ ਬੁਲਾ ਲਿਆ ਜਾਵੇ। ਉਨ੍ਹਾਂ ਦੱਸਿਆ ਕਿ ਔਸਤਨ ਇੱਕ ਕੋਚ ਦਿਨ ’ਚ ਘੱਟੋ-ਘੱਟ ਪੰਜ ਯੋਗਾ ਸੈਸ਼ਨ ਲਾਉਂਦਾ ਹੈ।
ਉਨ੍ਹਾਂ ਦੱਸਿਆਂ ਕਿ ਯੋਗ ਕੇਵਲ ਸਰੀਰਕ ਅਭਿਆਸ ਨਹੀਂ ਬਲਕਿ ਸਾਡੀ ਖਰਾਬ ਜੀਵਨ ਸ਼ੈਲੀ ਨੂੰ ਠੀਕ ਕਰਨ ਦਾ ਕਾਰਗਰ ਢੰਗ ਵੀ ਹੈ। ਨਿਰੰਤਰ ਯੋਗ ਅਭਿਆਸ ਨਾ ਕੇਵਲ ਸਰੀਰਕ ਸਿਹਤ ਨੂੰ ਤੰਦਰੁਸਤ ਬਣਾਉਂਦਾ ਹੈ ਬਲਕਿ ਸਾਡੀ ਮਾਨਸਿਕ ਤੰਦਰੁਸਤੀ ਨੂੰ ਵੀ ਯਕੀਨੀ ਬਣਾਉਂਦਾ ਹੈ।
ਯੋਗ ਆਸਣ ਹਰ ਵਰਗ ਦੇ ਲੋਕਾਂ ਨੂੰ ਪੁਰਾਣੀਆਂ ਤੋਂ ਪੁਰਾਣੀਆਂ ਬਿਮਾਰੀਆਂ ਜਿਵੇਂ ਜੋੜਾਂ ਦਾ ਦਰਦ, ਸ਼ੂਗਰ, ਥਾਇਰਾਇਡ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਰਾਹਤ ਦੇਣ ’ਚ ਕਾਮਯਾਬ ਸਿੱਧ ਹੁੰਦਾ ਹੈ।
ਲੋਕ ਮੁਫਤ ਯੋਗ ਸਿਖਲਾਈ ਦਾ ਲਾਭ ਲੈਣ ਲਈ ਟੋਲ-ਫਰੀ ਨੰਬਰ 7669 400 500 ਡਾਇਲ ਕਰ ਸਕਦੇ ਹਨ ਜਾਂ https://cmdiyogshala.punjab.gov.in ’ਤੇ ਲੌਗਇਨ ਕੀਤਾ ਜਾ ਸਕਦਾ ਹੈ।