ਕਾਂਗਰਸ ਦੇ ਸਾਬਕਾ ਜਿਲਾ ਪ੍ਰਧਾਨ ਦਰਸ਼ਨ ਮਹਾਜਨ ਨੇ ਅਰੁਨਾ ਚੌਧਰੀ ਨੂੰ ਦਿੱਤੀ ਵਧਾਈ
ਰੋਹਿਤ ਗੁਪਤਾ
ਗੁਰਦਾਸ ਪੁਰ 16 ਸਤੰਬਰ ਦਰਜਨ ਮਹਾਜਨ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਗੁਰਦਾਜਪੁਰ ਨੇ ਕਿਹਾ ਕਿ ਦੀਨਾ ਨਗਰ ਵਿਧਾਇਕਾ ਅਤੇ ਸਾਬਕਾ ਮੰਤਰੀ ਪੰਜਾਬ ਸ਼੍ਰੀਮਤੀ ਅਰੁਣਾ ਚੌਧਰੀ ਨੂੰ ਉਨਾਂ ਦੀਆਂ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਦਿੱਤੀਆਂ ਗਈਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦੇ ਹੋਏ, ਕਾਂਗਰਸ ਹਾਈ ਕਮਾਨ ਵਲੋਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਉਪ ਨੇਤਾ ਵਜੋਂ ਅਹੁੱਦਾ ਦੇ ਕੇ ਸ਼ਲਾਘਾ ਯੋਗ ਕੰਮ ਕੀਤਾ ਗਿਆ ਹੈ।
ਦਰਸ਼ਨ ਮਹਾਜਨ ਨੇ ਸ਼੍ਰੀਮਤੀ ਅਰਨਾ ਚੌਧਰੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸ਼੍ਰੀਮਤੀ ਚੌਧਰੀ ਦੀਆ ਵਿਧਾਇਕ ਅਤੇ ਕੈਬਨਿਟ ਮੰਤਰੀ ਦੇ ਤੌਰ ਤੇ ਸ਼ਾਨਦਾਰ ਪ੍ਰਾਪਤੀਆਂ ਰਹੀਆਂ ਹਨ ਇਸ ਲਈ ਉਹ ਆਸ ਪ੍ਰਗਟ ਕਰਦੇ ਹਨ ਕਿ ਹੁਣ ਉਹ ਵਿਰੋਧੀ ਧਿਰ ਦੀ ਉਪ ਨੇਤਾ ਵਜੋਂ ਵੀ ਸ਼ਾਨਦਾਰ ਡਿਊਟੀ ਨਿਭਾਉਣਗੇ ਅਤੇ ਕਾਂਗਰਸ ਪਾਰਟੀ ਦਾ ਨਾਮ ਹੋਰ ਉੱਚਾ ਕਰਨਗੇ।