ਮਾਮੂਲੀ ਤਕਰਾਰ ਦੇ ਚਲਦਿਆਂ ਲੜਾਈ ਦੌਰਾਨ ਘਰ ਨੂੰ ਲਗਾ ਦਿੱਤੀ ਅੱਗ
ਸੜਕੇ ਸਵਾਹ ਹੋਇਆ ਸਾਰਾ ਸਮਾਨ, ਪਾਉਣ ਲਈ ਕੱਪੜੇ ਤੱਕ ਨਹੀਂ ਬਚੇ
ਪੁਲਿਸ ਪ੍ਰਸ਼ਾਸਨ ਨੇ 6 ਦੋਸ਼ੀਆਂ ਖਿਲਾਫ ਵੱਖ-ਵੱਖ ਧਲਾਵਾਂ ਤਹਿਤ ਬਾਈ ਨੇਮ ਕੀਤਾ ਪਰਚਾ ਦਰਜ,,
ਰੋਹਿਤ ਗੁਪਤਾ
ਗੁਰਦਾਸਪੁਰ , 29 ਸਤੰਬਰ 2024 :
ਗੁਰਦਾਸਪੁਰ ਦੇ ਹਲਕਾ ਦੀਨਾਨਗਰ ਵਿੱਚ ਪੈਂਦੇ ਪਿੰਡ ਚੇਚੀਆ ਛੋੜੀਆਂ ਵਿੱਚ ਮਮੂਲੀ ਵਿਵਾਦ ਨੂੰ ਲੈ ਕੇ 2 ਦਿਨ ਪਹਿਲਾਂ ਹੋਏ ਝਗੜੇ ਵਿੱਚ ਇੱਕ ਧਿਰ ਨੇ ਦੂਸਰੇ ਧਿਰ ਦੇ ਘਰ ਨੂੰ ਅੱਗ ਲਗਾ ਦਿੱਤੀ ਜਿਸ ਕਾਰਨ ਘਰ ਦਾ ਸਾਰਾ ਸਮਾਨ ਸੜ ਕੇ ਹੋ ਸਵਾਹ ਹੋ ਗਿਆ। ਪੀੜਿਤ ਪਰਿਵਾਰ ਅਨੁਸਾਰ ਉਹਨਾਂ ਦੇ ਪਾਉਣ ਲਈ ਕੱਪੜੇ ਤੱਕ ਨਹੀਂ ਬਚੇ ਹਨ । ਅੱਗ ਲਗਾਉਣ ਵਾਲਿਆਂ ਨੇ ਇਸ ਤੋਂ ਪਹਿਲਾਂ ਘਰ ਦੇ ਇੱਕ ਨੌਜਵਾਨ ਨੂੰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਜਖਮੀ ਵੀ ਕਰ ਦਿੱਤਾ। ਜਿਸ ਦਾ ਇਲਾਜ ਚੱਲ ਰਿਹਾ ਹੈ।ਉਥੇ ਹੀ ਪੁਲਿਸ ਵੱਲੋਂ ਛੇ ਹਮਲਾਵਰਾਂ ਦੇ ਖਿਲਾਫ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਪਿੰਡ ਚੇਚੀਆਂ ਛੋੜੀਆਂ ਵਿੱਚ ਪੀੜਿਤ ਬਲਵਿੰਦਰ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ 26 ਸਾਲ ਦੇ ਬੇਟੇ ਮਨਦੀਪ ਸਿੰਘ ਨਾਲ ਜੋ ਰੇਤਾ ਬਜਰੀ ਢੋਹਣ ਦਾ ਕੰਮ ਕਰਦਾ ਹੈ ਪਿੰਡ ਦੇ ਵਿੱਚ ਹੀ ਰਹਿੰਦੇ ਕੁਝ ਲੋਕਾਂ ਵੱਲੋਂ ਮਮੂਲੀ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਸੀ ਜਿਸ ਨੂੰ ਲੈ ਕੇ ਬੀਤੇ ਦਿਨ ਉਹਨਾਂ ਨੌਜਵਾਨਾਂ ਵੱਲੋਂ ਬਾਹਰੋਂ ਮੁੰਡੇ ਬੁਲਾ ਕੇ ਘਰ ਦੇ ਉੱਪਰ ਆ ਕੇ ਹਮਲਾ ਕਰ ਦਿੱਤਾ।ਉਹਨਾ ਨੇ ਘਰ ਵਿੱਚ ਬੈਠੇ ਮੁੰਡੇ ਨੂੰ ਤੇਜ ਧਾਰ ਹਥਿਆਰਾਂ ਨਾਲ ਹਮਲਾ ਕਰਕੇ ਬੁਰੀ ਤਰਾਂ ਜਖਮੀ ਕਰ ਦਿੱਤਾ ਤੇ ਮਰਿਆ ਸਮਝ ਕੇ ਕਮਾਦ ਵਿੱਚ ਸੁੱਟ ਦਿੱਤਾ। ਉਹ ਨਹੀਂ ਸਾਰੇ ਘਰ ਨੂੰ ਅੱਗ ਵੀ ਲਗਾ ਦਿੱਤੀ। ਉਹ ਤਾਂ ਪਹਿਲਾਂ ਹੀ ਖੇਤਾਂ ਵਿੱਚ ਭੱਜ ਕੇ ਲੱਗੇ ਕਮਾਦ ਵਿੱਚ ਲੁੱਕ ਗਈ ਸੀ ਪਰ ਲੜਕੇ ਮਨਦੀਪ ਸਿੰਘ ਨੂੰ ਕਾਫੀ ਗੰਭੀਰ ਸਟਾ ਮਾਰੀਆ ਗਈਆ ਹਨ ਜਿਸ ਦਾ ਇਲਾਜ ਗੁਰਦਾਸਪੁਰ ਦੇ ਸਿਵਿਲ ਹਸਪਤਾਲ ਵਿੱਚ ਚੱਲ ਰਿਹਾ ਹੈ ਪਰ ਅੱਗ ਵਿੱਚ ਘਰ ਦਾ ਸਾਰਾ ਸਮਾਨ ਸੜ ਚੁੱਕਿਆ ਹੈ।
ਉਥੇ ਹੀ ਸਬੰਧਤ ਥਾਨਾ ਪੁਰਾਨਾ ਸ਼ਾਲਾ ਪੁਲਿਸ ਵੱਲੋਂ ਪਰਿਵਾਰ ਦੀ ਸ਼ਿਕਾਇਤ ਤੇ ਛੇ ਹਮਲਾਵਰਾਂ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।