ਮਾਮਲਾ ਕੋਲਕਾਤਾ ’ਚ ਡਾਕਟਰ ਦੇ ਕਤਲ ਦਾ
ਈ ਮੇਲ, ਫੈਕਸ ਜਾਂ ਵਟਸਐਪ ਜਿਸ ’ਤੇ ਮਰਜ਼ੀ ਭੇਜੋ, ਹਰ ਦੋ ਘੰਟੇ ’ਚ ਕਾਨੂੰਨ ਵਿਵਸਥਾ ’ਤੇ ਚਾਹੀਦੀ ਹੈ ਰਿਪੋਰਟ: ਕੇਂਦਰ ਦੀ ਰਾਜਾਂ ਨੂੰ ਹਦਾਇਤ
ਨਵੀਂ ਦਿੱਲੀ, 18 ਅਗਸਤ, 2024: ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਨੂੰ ਹਦਾਇਤ ਕੀਤੀ ਹੈ ਕਿ ਕੋਲਕਾਤਾ ਵਿਚ ਰੈਜ਼ੀਡੈਂਟ ਡਾਕਟਰ ਨਾਲ ਜ਼ਬਰ ਜਨਾਹ ਕਰਨ ਉਪਰੰਤ ਉਸਦਾ ਕਤਲ ਕੀਤੇ ਜਾਣ ਦੇ ਮਾਮਲੇ ’ਤੇ ਦੇਸ਼ ਭਰ ਵਿਚ ਡਾਕਟਰਾਂ ਤੇ ਹੋਰ ਵਰਗਾਂ ਦੇ ਹੋਰ ਰਹੇ ਰੋਸ ਪ੍ਰਦਰਸ਼ਨਾਂ ਨੂੰ ਵੇਖਦਿਆਂ ਉਹ ਆਪੋ ਆਪਣੇ ਰਾਜ ਵਿਚ ਕਾਨੂੰਨ ਵਿਵਸਥਾ ਬਾਰੇ ਹਰ ਦੋ ਘੰਟੇ ਵਿਚ ਰਿਪੋਰਟ ਭੇਜਣ। ਰਾਜਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਈਮੇਲ, ਫੈਕਸ ਜਾਂ ਵਟਸਐਪ ਜਿਸ ਮਰਜ਼ੀ ’ਤੇ ਰਿਪੋਰਟ ਭੇਜਣ ਪਰ ਰਿਪੋਰਟ ਹਰ ਦੋ ਘੰਟੇ ਮਗਰੋਂ ਭੇਜਣੀ ਲਾਜ਼ਮੀ ਹੈ।