ਪੱਤਰਕਾਰ ਅਤੇ ਲੇਖਕ ਕਮਲਜੀਤ ਬਨਵੈਤ ਨੂੰ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਬੋਰਡ ਦਾ ਮੈਂਬਰ ਲਾਇਆ
ਚੰਡੀਗੜ੍ਹ, 17 ਸਤੰਬਰ 2024 - ਉੱਘੇ ਪੱਤਰਕਾਰ ਅਤੇ ਲੇਖਕ ਕਮਲਜੀਤ ਸਿੰਘ ਬਨਵੈਤ ਨੂੰ ਭਾਰਤ ਸਰਕਾਰ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਬੋਰਡ ਦਾ ਮੈਂਬਰ ਲਾਇਆ ਗਿਆ ਹੈ। ਉਨਾਂ ਦੀ ਇਹ ਨਿਯੁਕਤੀ ਭਾਰਤ ਸਰਕਾਰ ਘੱਟ ਗਿਣਤੀ ਮੰਤਰਾਲੇ ਵੱਲੋਂ ਕੀਤੀ ਗਈ ਹੈ। ਬਨਵੈਤ ਨੂੰ ਸਿੱਖ ਭਾਈਚਾਰੇ ਦੇ ਪ੍ਰਤੀਨਿਧ ਵਜੋਂ ਭਾਰਤ ਸਰਕਾਰ ਵੱਲੋਂ ਕੌਮੀ ਘੱਟ ਗਿਣਤੀ ਕਮਿਸ਼ਨ ਨੂੰ ਮਾਹਿਰ ਵਜੋਂ ਸਲਾਹ ਦੇਣ ਦੀ ਜਿੰਮੇਵਾਰੀ ਸੌਂਪੀ ਗਈ ਹੈ।
ਕਮਲਜੀਤ ਸਿੰਘ ਬਨਵੈਤ ਨੂੰ 2011 ਵਿੱਚ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਪੱਤਰਕਾਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।। ਉਹ ਵਾਰਤਕ ਦੀਆਂ 12 ਕਿਤਾਬਾਂ ਦੇ ਲੇਖਕ ਹਨ ਅਤੇ ਉਨਾਂ ਦੀ ਸਿਆਸੀ ਮਾਮਲਿਆਂ ਉੱਤੇ ਤਕੜੀ ਪਕੜ ਹੈ। ਉਨਾਂ ਦਾ ਚੜ੍ਹਦੀ ਕਲਾ ਟਾਈਮ ਟੀਵੀ ਉੱਤੇ ਚੱਲ ਰਿਹਾ ਸ਼ੋ ਖਬਰ ਇਨਸਾਈਟ ਕਾਫੀ ਚਰਚਾ ਵਿੱਚ ਹੈ। ਇਸ ਤੋਂ ਪਹਿਲਾਂ ਉਹ ਵੱਖ ਵੱਖ ਚੈਨਲਾਂ ਉੱਤੇ ਵੀ ਸ਼ੋ ਅ ਦਿੰਦੇ ਰਹੇ ਹਨ। ਉਨਾਂ ਦੇ ਪੰਜਾਬੀ ਦੀਆਂ ਪ੍ਰਮੁੱਖ ਅਖਬਾਰਾਂ ਵਿੱਚ ਰੋਜ਼ਾਨਾ ਲੇਖ ਛਪ ਰਹੇ ਹਨ । ਬਨਵੈਤ ਦਾ ਜਨਮ ਜਿਲਾ ਨਵਾਂ ਸ਼ਹਿਰ ਦੇ ਪਿੰਡ ਉੜਾਪੜ ਵਿੱਚ ਹੋਇਆ ਸੀ ਅਤੇ ਉਹਨਾਂ ਨੇ ਆਪਣਾ ਪੱਤਰਕਾਰੀ ਵਿੱਚ ਕੈਰੀਅਰ ਰੋਜ਼ਾਨਾ ਅਕਾਲੀ ਪੱਤਰਕਾਰਾਂ ਤੋਂ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਉਹ ਢਾਈ ਦਹਾਕੇ ਤੋਂ ਵੱਧ ਸਮੇਂ ਲਈ ਪੰਜਾਬੀ ਟਿਰਬਿਊਨ ਵਿੱਚ ਸੀਨੀਅਰ ਪੱਤਰਕਾਰ ਵਜੋਂ ਕੰਮ ਕਰਦੇ ਰਹੇ ਹਨ। ਹੋਰ ਰੋਜ਼ਾਨਾ ਸਪੋਕਸਮੈਨ ਵਿੱਚ ਵੀ ਐਗਜੀਕਿਊਟਿਵ ਐਡੀਟਰ ਵਜੋਂ ਸੇਵਾ ਨਿਭਾਉਂਦੇ ਰਹੇ ਹਨ।