ਐਕਟੀਵਾ ਸਵਾਰ ਲੜਕੀ ਕਰ ਰਹੀ ਸੀ ਫੋਨ ਤੇ ਗੱਲ, ਪੁਲਿਸ ਨੇ ਰੋਕਿਆ ਚਲਾਨ ਕੱਟਣ ਲਈ, ਲੜਕੀ ਨੇ ਰੋ-ਰੋ ਕੇ ਦੱਸਿਆ ਮੈਨੂੰ ਹੈ ਐਮਰਜੰਸੀ
ਸੰਜੀਵ ਸੂਦ
ਲੁਧਿਆਣਾ 21 ਅਕਤੂਬਰ 2024 - ਲੁਧਿਆਣਾ ਦੇ ਆਰਤੀ ਚੌਂਕ ਵਿੱਚ ਉਸ ਵਕਤ ਹੰਗਾਮਾ ਹੋ ਗਿਆ ਜਦੋਂ ਲੜਕੀ ਜਲਦੀ ਐਕਟਵਾ ਉੱਪਰ ਫੋਨ ਸੁਣ ਰਹੀ ਸੀ। ਪਰ ਅੱਗੇ ਖੜੇ ਟਰੈਫਿਕ ਮੁਲਾਜ਼ਮ ਨੇ ਲੜਕੀ ਨੂੰ ਰੋਕਿਆ ਅਤੇ ਕਾਗਜ਼ ਪੱਤਰ ਮੰਗੇ ਉਸ ਤੋਂ ਬਾਅਦ ਕਾਫੀ ਹੰਗਾਮਾ ਹੋ ਗਿਆ ਲੜਕੀ ਦਾ ਕਹਿਣਾ ਸੀ ਕਿ ਮੈਨੂੰ ਐਮਰਜਂਸੀ ਹੈ ਪਰ ਇਹ ਮੁਲਾਜ਼ਮ ਨਹੀਂ ਸਮਝ ਰਹੇ ਜਿਸ ਤੋਂ ਬਾਅਦ ਰੋ ਰੋ ਕੇ ਐਕਟਵਾ ਛੱਡਣ ਦੀ ਅਪੀਲ ਕੀਤੀ ਜਦੋਂ ਇਸ ਸਬੰਧੀ ਟਰੈਫਿਕ ਮੁਲਾਜ਼ਮ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਲੜਕੀ ਨੇ ਟਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਅਗਰ ਡਾਕੂਮੈਂਟ ਨਾ ਦਿਖਾਏ ਤਾਂ ਚਲਾਨ ਕੱਟਿਆ ਜਾਵੇਗਾ।
ਐਕਟੀਵਾ ਸਵਾਰ ਲੜਕੀ ਨਾਲ ਜਦੋਂ ਗੱਲਬਾਤ ਹੋਈ ਤਾਂ ਉਸ ਦਾ ਕਹਿਣਾ ਸੀ ਕਿ ਮੇਰੀ ਗਲਤੀ ਤਾਂ ਜਰੂਰ ਹੈ ਪਰ ਮੈਨੂੰ ਐਮਰਜੰਸੀ ਹੈ ਜਿਸ ਕਰਕੇ ਮੇਰੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਮੈਨੂੰ ਛੱਡ ਦਿੱਤਾ ਜਾਵੇ ਮੇਰੇ ਕੋਲ ਸਾਰੇ ਡਾਕੂਮੈਂਟ ਹਨ।