ਕੈਮਿਸਟ ਐਸੋਸੀਏਸ਼ਨ ਜਗਰਾਉਂ ਵੱਲੋਂ ਲੋੜਵੰਦ ਬਜ਼ੁਰਗਾਂ ਦੀ ਸਹਾਇਤਾ ਇੱਕ ਸ਼ਲਾਘਾਯੋਗ ਕਦਮ..ਐਸ ਐਚ ਓ ਅਮ੍ਰਿਤਪਾਲ
ਦੀਪਕ ਜੈਨ
ਜਗਰਾਉਂ , 25 ਨਵੰਬਰ 2024-ਗੁਰੂ ਨਾਨਕ ਸਹਾਰਾ ਸੋਸਾਇਟੀ ਜਗਰਾਉਂ ਦੇ ਚੇਅਰਮੈਨ ਗੁਰਮੇਲ ਸਿੰਘ ਢਿੱਲੋਂ( ਯੂ ਕੇ.)ਅਤੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਵੱਲੋਂ ਕੈਮਿਸਟ ਐਸੋਸੀਏਸ਼ਨ ਜਗਰਾਓਂ ਦੇ ਪ੍ਰਧਾਨ ਡਾਕਟਰ ਪੰਕਜ ਅੱਗਰਵਾਲ, ਸੈਕਟਰੀ ਕੇਵਲ ਕ੍ਰਿਸ਼ਨ ਮਲਹੋਤਰਾ ਅਤੇ ਸਮੂਹ ਕੈਮਿਸਟ ਮੇਂਬਰਾ ਦੇ ਸਹਿਯੋਗ ਨਾਲ 197 ਵਾਂ ਸਵਰਗੀ ਸੰਸਾਰ ਚੰਦ ਵਰਮਾ ਮੈਮੋਰੀਅਲ ਮਹੀਨਾਵਾਰ ਪੈਨਸ਼ਨ ਅਤੇ ਰਾਸ਼ਨ ਵੰਡ ਸਮਾਗਮ ਸਥਾਨਕ ਡੀ ਏ ਵੀ ਕਾਲੇਜ ਜਗਰਾਉਂ ਵਿਖ਼ੇ ਕਰਵਾਇਆ ਗਿਆ। ਇਹ ਸਮਾਗਮ ਪ੍ਰੈਸ ਕਲੱਬ ਜਗਰਾਉਂ ਦੇ ਸਾਬਕਾ ਚੇਅਰਮੈਨ ਪੱਤਰਕਾਰ ਓ ਪੀ ਭੰਡਾਰੀ ਦੀ ਨਿੱਘੀ ਯਾਦ ਨੂੰ ਸਮਰਪਿਤ ਸੀ। ਪ੍ਰਧਾਨ ਪੰਕਜ ਅੱਗਰਵਾਲ ਦੀ ਯੋਗ ਅਗਵਾਈ ਹੇਠ ਇਸ ਸਮਾਗਮ ਦੇ ਮੁੱਖ ਮਹਿਮਾਨ ਐਸ ਐਚ ਓ ਜਗਰਾਉਂ ਅਮ੍ਰਿਤਪਾਲ ਸਿੰਘ ਸਨ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਅਨਿਲ ਮਲਹੋਤਰਾ ( ਆਸਟ੍ਰੇਲੀਆ ) ਸ਼ਾਮਿਲ ਹੋਏ। ਇਸ ਮੌਕੇ ਕੈਮਿਸਟ ਐਸੋਸੀਏਸ਼ਨ ਵੱਲੋਂ 32 ਜ਼ਰੂਰਤਮੰਦ ਬਜ਼ੁਰਗਾਂ ਨੂੰ ਪੈਨਸ਼ਨ, ਰਾਸ਼ਨ ਅਤੇ ਕੰਬਲ ਮੁੱਖ ਮਹਿਮਾਨ ਅੰਮ੍ਰਿਤ ਪਾਲ ਸਿੰਘ, ਵਿਸ਼ੇਸ ਮਹਿਮਾਨ ਅਨਿਲ ਮਲਹੋਤਰਾ ਅਤੇ ਸਮੂਹ ਮੇਂਬਰਾ ਨੇ ਵੰਡੇ।ਇਸ ਮੌਕੇ ਪ੍ਰਧਾਨ ਡਾਕਟਰ ਪੰਕਜ ਅੱਗਰਵਾਲ ਨੇ ਕੈਪਟਨ ਨਰੇਸ਼ ਵਰਮਾ ਦੇ 197 ਵੇਂ ਮਹੀਨਿਆਂ ਤੋ ਚੱਲ ਰਹੇ ਇਸ ਨੇਕ ਉਪਰਾਲੇ ਦੀ ਸ਼ਲਾਂਘਾ ਕਰਦੇ ਹੋਏ ਕਿਹਾ ਕਿ ਕੈਮਿਸਟ ਐਸੋਸੀਏਸ਼ਨ ਜਗਰਾਉਂ ਅੱਗੇ ਤੋੰ ਭੀ ਇਹਨਾਂ ਬਜ਼ੁਰਗਾਂ ਦੀ ਸਹਾਇਤਾ ਕਰਦੀ ਰਹੇਗੀ। ਉਹਨਾਂ ਕਿਹਾ 200ਵੇਂ ਸਮਾਗਮ ਤੇ ਉਹ ਹੁਣ ਤੱਕ ਪੈਨਸ਼ਨ ਅਤੇ ਰਾਸ਼ਨ ਦੇਣ ਵਾਲਿਆਂ ਨੂੰ ਅਪਣੇ ਵੱਲੋਂ ਸਨਮਾਨਿਤ ਕਰਣਗੇ। ਇਸ ਮੌਕੇ ਕੈਮਿਸਟ ਐਸੋਸੀਏਸ਼ਨ ਦੇ ਸਮੂਹ ਮੇਂਬਰਾ ਨੇ ਅਪਣੇ ਹੱਥੀ ਸਭ ਬਜ਼ੁਰਗਾਂ ਨੂੰ ਛੋਲੇ ਭਟੂਰੇ ਅਤੇ ਚਾਹ ਮਿਠਾਈ ਦਾ ਨਾਸ਼ਤਾ ਕਰਵਾਇਆ। ਆਸਟ੍ਰੇਲੀਆ ਤੋ ਆਏ ਅਨਿਲ ਮਲਹੋਤਰਾ ਨੇ ਅਪਣੀ ਸਵਰਗੀ ਧਰਮਪਤਨੀ ਸ਼੍ਰੀਮਤੀ ਰੀਨਾ ਮਲਹੋਤਰਾ ਦੀ ਯਾਦ ਵਿੱਚ ਸਭ ਬਜ਼ੁਰਗਾਂ ਦੀ ਮਾਲੀ ਸਹਾਇਤਾ ਕੀਤੀ। ਇਸ ਮੌਕੇ ਮੰਚ ਸੰਚਾਲਣ ਹਮੇਸ਼ਾਂ ਦੀ ਤਰ੍ਹਾਂ ਕੈਪਟਨ ਨਰੇਸ਼ ਵਰਮਾ ਨੇ ਬਾਖੂਬੀ ਕੀਤਾ। ਇਸ ਮੌਕੇ ਹੋਰਨਾਂ ਤੋ ਇਲਾਵਾ ਐਸ ਐਚ ਓ ਅਮ੍ਰਿਤਪਾਲ ਸਿੰਘ, ਪ੍ਰਧਾਨ ਡਾਕਟਰ ਪੰਕਜ ਅਗਰਵਾਲ, ਸੈਕਟਰੀ ਕੇਵਲ ਕ੍ਰਿਸ਼ਨ ਮਲਹੋਤਰਾ, ਖਜਾਨਚੀ ਸੁਨੀਲ ਸਿੰਗਲਾ, ਵਾਈਸ ਪ੍ਰਧਾਨ ਨਵਦੀਪ ਗੁਪਤਾ, ਰਾਹੁਲ ਗੁਪਤਾ ਪਰਮਜੀਤ ਸਿੰਘ ਤਨੇਜਾ,ਕੈਪਟਨ ਨਰੇਸ਼ ਵਰਮਾ,ਸ਼ਸ਼ੀ ਭੂਸ਼ਣ ਜੈਨ, ਡਾਕਟਰ ਰਾਕੇਸ਼ ਭਾਰਦਵਾਜ, ਜਤਿੰਦਰ ਬਾਂਸਲ, ਰਵਿੰਦਰ ਵਰਮਾ, ਡਾਕਟਰ ਬੀ ਬੀ ਸਿਗਲਾ, ਕੰਚਨ ਗੁਪਤਾ,ਮੋਹਿਤ ਜੈਨ,ਸੱਤ ਪਾਲ ਸਿੰਘ ਦੇਹੜਕਾ,ਅਨਿਲ ਮਲਹੋਤਰਾ ਅਤੇ ਹੋਰ ਪਤਵੰਤੇ ਹਾਜ਼ਿਰ ਸਨ।
-