ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਦੁਆਲੇ ਇੱਕਠੇ ਹੋਣ 'ਤੇ ਲੱਗੀ ਪਾਬੰਦੀ
ਕੋਲਕਾਤਾ : ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਬਲਾਤਕਾਰ-ਕਤਲ ਦੀ ਘਟਨਾ ਸਬੰਧੀ ਕੋਲਕਾਤਾ ਪੁਲਿਸ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੇ ਤਹਿਤ 18/08/24 ਤੋਂ 7 ਦਿਨਾਂ ਲਈ ਆਰਜੀ ਕਾਰ ਹਸਪਤਾਲ ਦੇ ਆਲੇ-ਦੁਆਲੇ ਧਾਰਾ 163 ਲਾਗੂ ਕੀਤਾ ਹੈ। ਇਸ ਸਮੇਂ ਦੌਰਾਨ, ਉੱਥੇ ਕੋਈ ਇਕੱਠ, ਧਰਨਾ ਜਾਂ ਰੈਲੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਇਹ ਜਾਣਕਾਰੀ ਕੋਲਕੱਤਾ ਪੁਲਿਸ ਨੇ ਸਾਂਝੀ ਕੀਤੀ ਹੈ।