ਟੀਐਸਪੀਐਲ ਵੱਲੋਂ ਮੈਗਾਂ ਕੈਂਪ ਦੌਰਾਨ ਪਰਾਲੀ ਨਾ ਸਾੜਨ ਦਾ ਸੱਦਾ
ਅਸ਼ੋਕ ਵਰਮਾ
ਮਾਨਸਾ,21ਅਕਤੂਬਰ2024: ਪੰਜਾਬ ਦੇ ਸਭ ਤੋਂ ਵੱਡੇ ਤਾਪ ਬਿਜਲੀ ਘਰ ਤਲਵੰਡੀ ਸਾਬੋ ਪਾਵਰ ਲਿਮਿਟਡ (ਟੀਐਸਪੀਐਲ) ਵਾਤਾਵਰਣ ਦੀ ਸੁਰੱਖਿਆ ਅਤੇ ਜਨਤਕ ਸਿਹਤ ਦੇ ਪ੍ਰਤੀ ਆਪਣੀ ਵਚਨਬੱਧਤਾ ਤਹਿਤ ਲਾਏ ਨਾਭਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਲਾਏ ਇੱਕ ਮੈਗਾ ਕੈਂਪ ਦੌਰਾਨ ਕਿਸਾਨਾਂ ਨੂੰ ਪਰਾਲੀ ਨਾਂ ਸਾੜਨ ਦਾ ਸੱਦਾ ਦਿੱਤਾ ਹੈ। ਇਸ ਪ੍ਰੋਗਰਾਮ ’ਚ ਮੁੱਖ ਖੇਤੀਬਾੜੀ ਅਫਸਰ ਮਾਨਸਾ ਹਰਵਿੰਦਰ ਸਿੰਘ ਅਤੇ ਟੀਐਸਪੀਐਲ ਦੇ ਮੁੱਖ ਕਾਰਜਕਾਰੀ ਅਫਸਰ ਪੰਕਜ਼ ਸ਼ਰਮਾ ਨੇ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਖੇਤੀਬੁਾੜੀ ਅਫਸਰ ਹਰਵਿੰਦਰ ਸਿੰਘ ਨੇ ਕਿਸਾਨਾਂ ਨਾਲ ਪਰਾਲੀ ਸਾੜਨ ਦੇ ਨੁਕਸਾਨ ਅਤੇ ਸੰਭਾਲ ਕਰਨ ਦੇ ਫਾਇਦਿਆਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਮੁੱਖ ਸੰਚਾਲਨ ਅਧਿਕਾਰੀ ਪੰਕਜ ਸ਼ਰਮਾ ਨੇ ਵਾਤਾਵਰਣ ਸਥਿਰਤਾ ਅਤੇ ਜੈਵਿਕ ਖੇਤੀ ਦੇ ਮਹੱਤਵ ’ਤੇ ਜ਼ੋਰ ਦਿੰਦਿਆਂ ਕਿਹਾ ਕਿ “ਸਥਾਈ ਖੇਤੀ ਦੀਆਂ ਰਿਵਾਇਤਾਂ ਨੂੰ ਅਪਣਾਕੇ ਅਤੇ ਜੈਵਿਕ ਖੇਤੀ ਦੀ ਦਿਸ਼ਾ ਵਿੱਚ ਕਦਮ ਚੁੱਕਕੇ, ਅਸੀਂ ਨਾ ਕੇਵਲ ਆਪਣੀਆਂ ਫਸਲਾਂ ਦੀ ਸਿਹਤ ਵਿੱਚ ਸੁਧਾਰ ਕਰ ਸਕਦੇ ਹਾਂ, ਸਗੋਂ ਆਪਣੇ ਕਿਸਾਨਾਂ ਅਤੇ ਸਮਾਜ ਦੀ ਭਲਾਈ ਵਿੱਚ ਵੀ ਵਾਧਾ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਹ ਸਭ ਲਈ ਇਕ ਹਰੇ ਭਵਿੱਖ ਦੀ ਦਿਸ਼ਾ ਵਿੱਚ ਇਕ ਮਹੱਤਵਪੂਰਣ ਕਦਮ ਹੈ।” ਉਨ੍ਹਾਂ ਦੱਸਿਆ ਕਿ ਇਸ ਪਹਿਲਕਦਮੀ ਦਾ ਮਕਸਦ 20 ਹਜ਼ਾਰ ਏਕੜ ਤੋਂ ਵੱਧ ਜਮੀਨ ‘ਚ ਪਰਾਲੀ ਨੂੰ ਸਾੜਨ ਤੋਂ ਰੋਕਣਾ ਅਤੇ ਇਸ ਕੰਮ ਲਈ ਕਿਸਾਨਾਂ ਨੂੰ ਵੱਡੇ ਪੱਧਰ ਤੇ ਜਾਗਰੂਕ ਕਰਨਾ ਹੈ। ਇਸ ਮੌਕੇ ਪੰਕਜ ਸ਼ਰਮਾ ਅਤੇ ਮੁੱਖ ਮਹਿਮਾਨਾਂ ਨੇ ਇੱਕ ਜਾਗਰੂਕਤਾ ਰੈਲੀ ਨੂੰ ਵੀ ਹਰੀ ਝੰਡੀ ਦਿਖਾਈ । ਸ੍ਰੀ ਸ਼ਰਮਾ ਨੇ ਕਿਹਾ ਕਿ ਟੀਐਸਪੀਐਲ ਵਾਤਾਵਰਣ ਸੁਰੱਖਿਆ ਦੇ ਮਿਸ਼ਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਅਤੇ ਇਹ ਜਾਗਰੂਕਤਾ ਅਭਿਆਨ ਉਨ੍ਹਾਂ ਦੇ ਯਤਨਾਂ ਦਾ ਇੱਕ ਮਹੱਤਵਪੂਰਣ ਹਿੱਸਾ ਹੈ। ਇਸ ਮੌਕੇ ਟੀਐਸਪੀਐਲ ਤਰਫੋਂ ਇਲਾਕੇ ਦੇ ਉਨ੍ਹਾਂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਪਹਿਲਾਂ ਹੀ ਇਸ ਦਿਸ਼ਾ ’ਚ ਬਦਲਵੇਂ ਢੰਗ ਤਰੀਕੇ ਅਪਨਾਏ ਹਨ ਅਤੇ ਪਿਛਲੇ ਸਾਲਾਂ ਵਿੱਚ ਆਪਣੀ ਪਰਾਲੀ ਨੂੰ ਨਹੀਂ ਸਾੜਿਆ ਤਾਂ ਜੋ ਉਹ ਹੋਰ ਕਿਸਾਨਾਂ ਨੂੰ ਵੀ ਪ੍ਰੇਰਿਤ ਕਰ ਸਕਣ।
ਦੱਸਣਯੋਗ ਹੈ ਕਿ ਵੇਦਾਂਤਾ ਦਾ ਤਲਵੰਡੀ ਸਾਬੋ ਪਾਵਰ ਲਿਮਿਟਡ (ਟੀਐਸਪੀਐਲ) ਇੱਕ ਸੁਪਰਕ੍ਰਿਟਿਕਲ 1980 (660 ਮੈਗਾਵਾਟ ਪ੍ਰਤੀ ਯੂਨਿਟ) ਮੈਗਾਵਾਟ ਦਾ ਵਿਸ਼ਵ-ਪੱਧਰੀ ਥਰਮਲ ਪਾਵਰ ਪਲਾਂਟ ਹੈ, ਜੋ ਕਿ ਪਿੰਡ ਬਣਾਂਵਾਲੀ, ਜ਼ਿਲ੍ਹਾ ਮਾਨਸਾ ਪੰਜਾਬ ਵਿਖੇ ਸਥਿਤ ਹੈ। ਟੀਐਸਪੀਐਲ ਆਪਣੇ ਵੱਲੋਂ ਪੈਦਾ ਕੀਤੀ 100 ਫੀਸਦੀ ਬਿਜਲੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਨੂੰ ਮੁਹੱਈਆ ਕਰਵਾਉਂਦਾ ਹੈ। ਟੀਐਸਪੀਐਲ ਨੇ ਕੌਮਾਂਤਰੀ ਮਾਪਦੰਡਾਂ ਅਨੁਸਾਰ ਸੁਰੱਖਿਆ ਨਿਯਮ ਲਾਗੂ ਕੀਤੇ ਹਨ ਅਤੇ ਵਾਤਾਵਰਨ ਦੇ ਪੱਖ ਤੋਂ ਇਹ ਪੰਜਾਬ ਦਾ ਸਭ ਤੋਂ ਹਰਾ ਥਰਮਲ ਪਾਵਰ ਪਲਾਂਟ ਬਣ ਗਿਆ ਹੈ। ਇਹ ਪਲਾਂਟ ਆਪਣੀ ਸਥਾਪਨਾ ਤੋਂ ਹੀ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।