ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਪਿੰਡਾਂ 'ਚ "ਰੁੱਖ ਲਗਾਓ-ਪਾਣੀ ਬਚਾਓ" ਤਹਿਤ 10,000 ਦੇ ਕਰੀਬ ਪੋਸਟਰ ਵੰਡਣ ਦੀ ਮੁਹਿੰਮ ਆਰੰਭੀ
ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਤੋਂ ਕੀਤੀ ਸ਼ੁਰੂਆਤ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ ਸਾਹਿਬ 30 ਜੂਨ 2024- ਅੱਜ ਇੱਥੇ ਪਿਛਲੇ 38 ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵ ਵਿੱਚ ਨਿਰੰਤਰ ਜੁੱਟੀ ਚਰਚਿੱਤ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ, ਪਿੰਡਾਂ ਵਿੱਚ "ਰੁੱਖ ਲਗਾਓ-ਪਾਣੀ ਬਚਾਓ" ਤਹਿਤ 10,000 ਦੇ ਕਰੀਬ ਪੋਸਟਰ ਵੰਡਣ ਦੀ ਮੁਹਿੰਮ ਆਰੰਭੀ ਗਈ, ਜਿਸਦੀ ਕਿ ਰਸਮੀਂ ਸ਼ੁਰੂਆਤ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਤੋਂ ਅਰਦਾਸ ਬੇਨਤੀ ਕਰਨ ਉਪਰੰਤ, ਸੰਗਤਾਂ ਵਿੱਚ ਪੋਸਟਰ ਵੰਡਣ ਨਾਲ ਕੀਤੀ ਗਈ । ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੱੁਖ ਸੰਚਾਲਕ ਸ਼ੇਲੰਿਦਰਜੀਤ ਸਿੰਘ ਰਾਜਨ, ਕਾਰਜਕਾਰੀ ਮੈਂਬਰ ਮਾ: ਮਨਜੀਤ ਸਿੰਘ ਵੱਸੀ, ਭਾਈ ਗੁਰਪ੍ਰੀਤ ਸਿੰਘ ਮੱਲੇਵਾਲ ਮੈਨੇਜਰ ਗੁ: ਪਾਤਸ਼ਾਹੀ ਨੌਵੀਂ ਅਤੇ ਇੰਚਾਰਜ ਸੁਖਵਿੰਦਰ ਸਿੰਘ ਬੁਤਾਲਾ ਆਦਿ ਨੇ ਇਸ ਟੀਮ ਨੂੰ ਪਿੰਡਾਂ ਵਿੱਚ ਪੋਸਟਰ ਵੰਡਣ ਦੇ ਪ੍ਰਚਾਰ ਲਈ ਰਵਾਨਾ ਕੀਤਾ।
ਇਸ ਮੌਕੇ ਟੈਲੀ ਫਿਲਮ "ਜਲ ਹੈ ਤਾਂ ਕੱਲ੍ਹ ਹੈ" ਦੇ ਲੇਖਕ, ਅਤੇ ਡਾਇਰੈਕਟਰ ਸੁਲੱਖਣ ਸਿੰਘ ਦਿਓਲ, ਕਲਾਕਾਰ ਸੁਲੱਖਣ ਸਿੰਘ ਦਿਓਲ, ਗਾਇਕ ਗੁਰਮੇਜ ਸਹੋਤਾ, ਡਾ: ਕੁਲਵੰਤ ਸਿੰਘ ਬਾਠ ਵੈਟਰਨਰੀ ਅਫਸਰ ਨੇ ਕਿਹਾ ਕਿ ਅੱਜ ਗਰਮੀ ਨਾਲ ਲੋਕ ਤਰਾਸ-ਤਰਾਸ ਕਰ ਰਹੇ ਹਨ, ਜਿਸ ਦਾ ਕਾਰਣ ਹਰਿਆਲੀ ਭਰੇ ਰੁੱਖਾਂ ਦਾ ਕੱਟੇ ਜਾਣਾ ਹੈ, ਉਨ੍ਹਾਂ ਕਿਹਾ ਕਿ ਸਾਨੂੰ ਹਰਿਆਲੀ ਭਰੇ ਰੁੱਖ ਲਾਉਣੇ ਚਾਹੀਦੇ ਹਨ ਅਤੇ ਪਾਣੀ ਦੀ ਵੱਧ ਤੋਂ ਵੱਧ ਬੱਚਤ ਕਰਨੀ ਚਾਹੀਦੀ ਹੈ । ਇਸ ਮੌਕੇ ਗਾਇਕ ਮੱਖਣ ਸਿੰਘ ਭੈਣੀਵਾਲਾ, ਸਾਬ ਸਰਾਂ, ਗੁਰਪ੍ਰੀਤ ਸਿੰਘ ਪੁਰੇਵਾਲ, ਗੇਜਾ ਖਡੂਰ ਸਾਹਿਬ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੀ ਮਹਿਲਾ ਵਿੰਗ ਦੀ ਪ੍ਰਧਾਨ ਸੁਖਵੰਤ ਕੌਰ ਵੱਸੀ, ਸਰਬਜੀਤ ਸਿੰਘ ਪੱਡਾ, ਬਲਵਿੰਦਰ ਸਿੰਘ ਅਠੌਲਾ, ਸਤਨਾਮ ਸਿੰਘ, ਤਰਸੇਮ ਸਿੰਘ ਸਰਾਂ ਤਲਵੰਡੀ, ਅਰਮਾਨਜੀਤ ਸਿੰਘ ਦਿਓਲ, ਲਖਵਿੰਦਰ ਸਿੰਘ ਉੱਪਲ, ਅੰਗਰੇਜ ਸਿੰਘ ਖਡੂਰ ਸਾਹਿਬ, ਗੁਰਪ੍ਰੀਤ ਸਿੰਘ ਪੁਰੇਵਾਲ, ਮਾ: ਬਲਬੀਰ ਸਿੰਘ ਬੀਰ, ਅਮਰਜੀਤ ਸਿੰਘ ਘੁੱਕ, ਸਰਬਜੀਤ ਸਿੰਘ ਲਾਡੀ ਆਦਿ ਹਾਜ਼ਰ ਸਨ।