ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਵੱਲੌਂ ਪੰਚਾਇਤੀ ਚੋਣਾਂ ਨਾ ਲੜਨ ਦਾ ਕੀਤਾ ਗਿਆ ਐਲਾਨ
- ਪਿੰਡਾਂ ‘ਚ ਧੜੇਬੰਦੀ ਤੋਂ ਉਪਰ ਉਠ ਕੇ ਸਾਫ ਸੁਥਰੇ ਅਕਸ ਵਾਲੇ ਬਣਾਏ ਜਾਣ ਸਰਪੰਚ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 21 ਸਤੰਬਰ 2024 - ਧੰਨ ਧੰਨ ਬ੍ਰਮ ਗਿਆਨੀ ਬਾਬਾ ਬੁੱਢਾ ਸਾਹਿਬ ਦੇ ਤਪਸਥਾਨ ਰਮਦਾਸ ਜਾਂਦਿਆ ਰਸਤੇ ‘ਚ ਬਾਪੂ ਤਰਸੇਮ ਸਿੰਘ ਦਾ ਫਤਿਹਗੜ ਚੂੜੀਆਂ, ਢਾਂਡੇ, ਲਾਲੇ ਨੰਗਲ, ਝੰਜੀਆਂ ਅਤੇ ਡੋਗਰਾਂ ‘ਚ ਸੰਗਤਾਂ ਵੱਲੋਂ ਜੋਰਦਾਰ ਸਵਾਗਤ ਕੀਤਾ ਗਿਆ।
ਬਾਪੂ ਤਰਸੇਮ ਸਿੰਘ ਜੋ ਕਿ ਰਮਦਾਸ ਚੋਥ ਦੇ ਮੇਲੇ ਤੇ ਜਾ ਰਹੇ ਸਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿਖ ਜਥੇਬੰਦੀਆਂ ਪੰਚਾਇਤੀ ਚੋਣਾਂ ਨਹੀਂ ਲੜਨਗੀਆਂ। ਉਨਾਂ ਨੇ ਕਿਹਾ ਕਿ ਪਿੰਡਾ ‘ਚ ਧੜੇਬੰਦੀ ਤੋਂ ਉਪਰ ਉਠ ਕੇ ਸਾਫ ਸੁਥਰੇ ਅਕਸ ਵਾਲੇ ਸਰਪੰਚ ਬਣਾਏ ਜਾਣਗੇ। ਇਸ ਮੌਕੇ ਉਨਾਂ ਨੇ ਕਿਹਾ ਕਿ ਉਨਾਂ ਦੀ ਜਥੇਬੰਦੀ ਅਤੇ ਸਿੰਘ ਜਥੇਬੰਦੀਆਂ ਰਲ ਕੇ ਜਿਥੇ ਜਿਮਨੀ ਚੋਣਾਂ ਲੜਨਗੀਆਂ ਉਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜੋਰਾਂ ਸ਼ੋਰਾਂ ਨਾਲ ਲੜੀਆਂ ਜਾਣਗੀਆਂ ਉਨਾਂ ਨੇ ਨੌਜਵਾਨਾ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਵੀ ਕਿਹਾ ।