ਛੋਟੀ ਉਮਰ ਦੇ ਫ਼ਰੀਦਕੋਟੀਏ ਸਾਹਿਤਕਾਰ ਸਾਹਿਬਜੋਤ ਸਿੰਘ ਦੀ ਦੂਸਰੀ ਕਿਤਾਬ ਲੋਕ ਅਰਪਣ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 21 ਸਤੰਬਰ 2024 - ਆਗਮਨ ਪੁਰਬ ਦੇ ਮੌਕੇ ’ਤੇ ਬਾਬਾ ਫ਼ਰੀਦ ਜੀ ਦੀ ਜੀਵਨੀ ਅਤੇ ਵਿਚਾਰਧਾਰਾ ’ਤੇ ਆਧਾਰਿਤ ਸਥਾਨਕ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਵਿਖੇ ਚੱਲ ਰਹੇ ਸੈਮੀਨਾਰ ਮੌਕੇ ਜ਼ਿਲ੍ਹਾ ਸੱਭਿਆਚਾਰਕ ਕਮੇਟੀ ਅਤੇ ਬਾਬਾ ਫ਼ਰੀਦ ਮੈਮੋਰੀਅਲ ਸੁਸਾਇਟੀ ਵੱਲੋਂ ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟਣ ਵਾਲੇ ਸਾਹਿਤਕਾਰ ਸਾਹਿਬ ਜੋਤ ਸਿੰਘ ਦੀ ਦੂਸਰੀ ਕਿਤਾਬ ‘ਹੀ ਹੂ ਇਜ਼ ਦਾ ਯੂਨੀਵਰਸ’ ਲੋਕ ਅਰਪਣ ਕੀਤੀ ਗਈ। ਇਸ ਕਿਤਾਬ ਨੂੰ ਰਸਮੀ ਤੌਰ ’ਤੇ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ, ਸਿਮਰਜੀਤ ਸਿੰਘ ਸੇਖੋਂ ਪ੍ਰਧਾਨ ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਅਤੇ ਮੁੱਖ ਬੁਲਾਰੇ ਸੱਯਦ ਮੁਹੰਮਦ ਅਸ਼ਰਫ ਅਸ਼ਰਫੇ-ਮਿਲਤ ਸੇਖਲ ਹਿੰਦ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਮੰਚ ਸੰਚਾਲਕ ਪ੍ਰੋਫੈਸਰ ਦਲਬੀਰ ਸਿੰਘ ਨੇ ਦੱਸਿਆ ਕਿ ਇਹ ਕਿਤਾਬ ਅੰਗ੍ਰੇਜ਼ੀ ਭਾਸ਼ਾ ਵਿੱਚ ਵਿਗਿਆਨਕ ਕਲਪਨਾ ਅਤੇ ਫੈਂਟਸੀ ਹੈ ਜਿਸ ਵਿੱਚ ਸਾਹਿਤਕਾਰ ਨੇ ਵਿਲੱਖਣ ਭਾਸ਼ਾ ਦੀ ਵਰਤੋਂ ਕਰਦੇ ਹੋਏ ਭਾਰਤੀ ਪਾਠਕਾਂ ਨੂੰ ਇਕ ਨਵਾਂ ਅਨੁਭਵ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ।
ਉਹਨਾਂ ਕਿਹਾ ਕਿ ਇਹ ਰਚਨਾ ਨਵੀਂ ਪੀੜ੍ਹੀ ਦੇ ਸਾਹਿਤਕਾਰਾਂ ਲਈ ਇੱਕ ਪ੍ਰੇਰਨਾ ਸਰੋਤ ਵੀ ਹੈ। ਉਹਨਾਂ ਦੱਸਿਆ ਕਿ ਇਸਤੋਂ ਪਹਿਲਾਂ ਸਾਹਿਬਜੋਤ ਸਿੰਘ ਨੇ 9ਵੀਂ ਕਲਾਸ ਵਿੱਚ ਪੜ੍ਹਦਿਆਂ ਅੰਗ੍ਰੇਜ਼ੀ ਕਵਿਤਾਵਾਂ ਦੀ ਕਿਤਾਬ ‘ਦੀ ਫਰੋਜ਼ਨ ਡਾਇਰੀਜ਼’ ਲਿਖੀ ਸੀ ਜਿਸਨੂੰ ਪਾਠਕਾਂ ਨੇ ਬਹੁਤ ਸਰਾਹਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਸਾਹਿਬਜੋਤ ਸਿੰਘ, ਫ਼ਰੀਦਕੋਟ ਦੇ ਸਟੇਟ ਐਵਾਰਡੀ ਕੁਲਜੀਤ ਸਿੰਘ ਵਾਲੀਆ ਦਾ ਦੋਤਰਾ ਹੈ। ਸਵ: ਚਾਚਾ ਹਰਜਿੰਦਰ ਸਿੰਘ ਤਾਂਗੜੀ ਦੀ ਯਾਦ ਨੂੰ ਸਮਰਪਿਤ ਅੱਜ ਦੇ ਇਸ ਸੈਮੀਨਾਰ ਨੂੰ ਸੱਯਦ ਮੁਹੰਮਦ ਅਸ਼ਰਫ ਅਸ਼ਰਫੇ-ਮਿਲਤ ਸੇਖਲ ਹਿੰਦ ਅਤੇ ਵਿਸ਼ਵ ਪ੍ਰਸਿੱਧ ਪ੍ਰੋਫੈਸਰ ਬ੍ਰਹਮ ਜਗਦੀਸ਼ ਸਿੰਘ ਨੇ ਵੀ ਸੰਬੋਧਨ ਕੀਤਾ। ਸੈਮੀਨਾਰ ਦੀ ਸਫਲਤਾ ਲਈ ਹਰਜੀਤ ਸਿੰਘ ਲਿੱਲੀ, ਮਨਜੀਤ ਪੁਰੀ ਜ਼ਿਲ੍ਹਾ ਭਾਸ਼ਾ ਅਫਸਰ, ਪਿ੍ਰੰਸੀਪਲ ਮਨਜੀਤ ਸਿੰਘ ਬੀ. ਐਡ. ਕਾਲਜ ਅਤੇ ਪ੍ਰਵੀਨ ਕੁਮਾਰ ਕਾਲਾ ਨੇ ਵਿਸ਼ੇਸ਼ ਯੋਗਦਾਨ ਪਾਇਆ।
ਇਸ ਮੌਕੇ ਸਾਹਿਤਕਾਰ ਸਾਹਿਬ ਜੋਤ ਸਿੰਘ ਦੇ ਪਰਿਵਾਰਕ ਮੈਂਬਰ ਨਾਨਾ ਸਟੇਟ ਐਵਾਰਡੀ ਅਧਿਆਪਕ ਕੁਲਜੀਤ ਸਿੰਘ ਵਾਲੀਆ, ਪਿਤਾ ਹਰਪ੍ਰੀਤ ਸਿੰਘ, ਮਾਤਾ ਪ੍ਰੋਫੈਸਰ ਪਵਨਪ੍ਰੀਤ ਕੌਰ, ਰਾਜਬੀਰ ਕੌਰ ਅਤੇ ਗੁਰਸੇਵਕ ਸਿੰਘ ਵਾਲੀਆ ਤੋਂ ਇਲਾਵਾ ਸਾਬਕਾ ਮੰਤਰੀ ਉਪਿੰਦਰ ਸ਼ਰਮਾ, ਪ੍ਰੋਫੈਸਰ ਐਨ. ਕੇ. ਗੁਪਤਾ, ਧਰਮਵੀਰ ਸਿੰਘ, ਇੰਦਰਜੀਤ ਸਿੰਘ ਖੀਵਾ,ਦਰਸ਼ਨ ਲਾਲ ਚੁੱਘ,ਸ਼੍ਰੀਮਤੀ ਹਰਜਿੰਦਰ ਕੌਰ,ਮਨਜੀਤ ਸਿੰਘ ਵਾਲੀਆ,ਪਿ੍ਰੰਸੀਪਲ ਤਜਿੰਦਰ ਸਿੰਘ ਸੇਠੀ,ਡਾ.ਗੁਰਸੇਵਕ ਸਿੰਘ, ਡਾ.ਗੁਰਿੰਦਰ ਮੋਹਨ ਸਿੰਘ, ਸਮਾਜ ਸੇਵੀ ਦਵਿੰਦਰ ਸਿੰਘ ਪੰਜਾਬ ਮੋਟਰਜ਼, ਪ੍ਰੇਮ ਕੁਮਾਰ, ਬਲਜੀਤ ਸਿੰਘ ਬਰਾੜ, ਡਾਕਟਰ ਜਸਵੰਤ ਸਿੰਘ , ਕਰਲਨ ਬਲਬੀਰ ਸਿੰਘ ਸਰਾਂ, ਸੁਰਿੰਦਰ ਸਿੰਘ ਰੋਮਾਣਾ ਅਤੇ ਜਤਿੰਦਰ ਸਿੰਘ ਤੋਂ ਇਲਾਵਾ ਕਾਲਜ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਵੀ ਮੌਜੂਦ ਸਨ।