ਰਾਹੁਲ ਗਾਂਧੀ ਤੜਕੇ ਕਰਨਾਲ ਦੇ ਪਿੰਡ ਪਹੁੰਚੇ
ਕਰਨਾਲ, 20 ਸਤੰਬਰ, 2024: ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਅੱਜ ਸਵੇਰੇ 5.30 ਵਜੇ ਕਰਨਾਲ ਜ਼ਿਲ੍ਹੇ ਦੇ ਪਿੰਡ ਘੋਘੜੀਪੁਰ ਪਹੁੰਚ ਗਏ। ਉਹ ਇਥੇ ਅਮਿਤ ਨਾਂ ਦੇ ਨੌਜਵਾਨ ਦੇ ਪਰਿਵਾਰ ਨੂੰ ਮਿਲੇ।
ਅਮਿਤ ਨਾਂ ਦਾ ਇਹ ਨੌਜਵਾਨ ਕਰੀਬ ਡੇਢ ਸਾਲ ਪਹਿਲਾਂ ਅਮਰੀਕਾ ਗਿਆ ਸੀ ਜਿਥੇ ਇਸਨੂੰ ਸੱਟ ਲੱਗ ਗਈ ਤੇ ਇਹ ਗੰਭੀਰ ਬਿਮਾਰ ਹੈ।
ਰਾਹੁਲ ਗਾਂਧੀ ਨੇ ਆਪਣੀ ਅਮਰੀਕਾ ਫੇਰੀ ਮੌਕੇ ਉਸ ਨਾਲ ਵਾਅਦਾ ਕੀਤਾ ਸੀ ਕਿ ਉਹ ਉਸਦੇ ਪਰਿਵਾਰ ਨੂੰ ਮਿਲਣਗੇ। ਇਸੇ ਤਹਿਤ ਅੱਜ ਸਵੇਰੇ ਉਹ ਪਿੰਡ ਘੋਘੜੀਪੁਰ ਪਹੁੰਚੇ ਜਿਥੇ ਇਕ ਘੰਟਾ ਪਰਿਵਾਰ ਨਾਲ ਰਹੇ।