ਡੇਰਾ ਜਗਮਾਲ ਵਾਲੀ ਸਿਰਸਾ ਦੇ ਨਵ ਨਿਯੁਕਤ ਮੁਖੀ ਸੰਤ ਬਾਬਾ ਬਰਿੰਦਰ ਸਿੰਘ ਦਰਬਾਰ ਸਾਹਿਬ ਵਿੱਚ ਹੋਏ ਨਤਮਸਤਕ (ਵੀਡੀਓ ਵੀ ਦੇਖੋ)
ਗੁਰਪ੍ਰੀਤ ਸਿੰਘ
- ਨਵ ਨਿਯੁਕਤ ਸੰਤ ਬਰਿੰਦਰ ਸਿੰਘ ਦੇ ਨਾਲ ਸਿੱਖ ਆਗੂ ਬਲਜੀਤ ਸਿੰਘ ਦਾਦੂਵਾਲ ਵੀ ਰਹੇ ਮੌਜੂਦ
ਅੰਮ੍ਰਿਤਸਰ, 20 ਸਤੰਬਰ 2024 - ਰੂਹਾਨੀਅਤ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ਚ ਸੰਗਤਾਂ ਮੱਥਾ ਟੇਕਣ ਪਹੁੰਚਦੀਆਂ ਹਨ ਤੇ ਆਪਣੇ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਹਨ ਉੱਥੇ ਹੀ ਅੱਜ ਡੇਰਾ ਜਗਮਾਲ ਵਾਲੀ ਸਰਸਾ ਦੇ ਨਵ ਨਿਯੁਕਤ ਮੁਖੀ ਸੰਤ ਵਰਿੰਦਰ ਸਿੰਘ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ। ਉਹਨਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਆਪਣੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਦੇਖਣ ਵਾਲੀ ਗੱਲ ਇਹ ਰਹੀ ਕਿ ਉਹਨਾਂ ਦੇ ਨਾਲ ਸਿੱਖ ਆਗੂ ਬਲਜੀਤ ਸਿੰਘ ਦਾਦੂਵਾਲ ਵੀ ਨਾਲ ਮੌਜੂਦ ਰਹੇ। ਉਹਨਾਂ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਗੁਰਬਾਣੀ ਕੀਰਤਨ ਸਰਵਣ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/985739913352512
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਬਰਿੰਦਰ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਵੀ ਦੋ ਤਿੰਨ ਵਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਆ ਕੇ ਮੱਥਾ ਟੇਕ ਚੁੱਕੇ ਹਨ ਅਤੇ ਉਹਨਾਂ ਕਿਹਾ ਦਰਬਾਰ ਸਾਹਿਬ ਸਰਬ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਤੇ ਇੱਥੇ ਹਰ ਇੱਕ ਧਰਮ ਦਾ ਵਿਅਕਤੀ ਆ ਕੇ ਸੀਸ ਝੁਕਾਉਂਦਾ ਹੈ। ਅਤੇ ਅੱਜ ਉਹ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਏ ਹਨ।
ਦੂਜੇ ਪਾਸੇ ਉਹਨਾਂ ਦੇ ਨਾਲ ਸਿੱਖ ਆਗੂ ਬਲਜੀਤ ਸਿੰਘ ਦਾਦੂਵਾਲ ਵੀ ਮੌਜੂਦ ਰਹੇ। ਉਹਨਾਂ ਕਿਹਾ ਕਿ ਅੱਜ ਉਹ ਸੰਤ ਬਰਿੰਦਰ ਸਿੰਘ ਜੀ ਨਾਲ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਹਨ। ਉਹਨਾਂ ਕਿਹਾ ਕਿ ਉਹਨਾਂ ਜੋ ਡੇਰੇ ਦੇ ਪੁਰਾਣੇ ਮੁਖੀ ਸਨ ਉਹ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਸੀ ਤੇ ਸਾਡਾ ਵੀ ਹੁਣ ਮਕਸਦ ਇਹ ਹੈ ਕਿ ਡੇਰੇ ਦੇ ਪੈਰੋਕਾਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜ ਕੇ ਰੱਖਣਾ ਜਿਸਦੀ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ।