ਭਾਜਪਾ ਵਰਕਰਾਂ ਨੇ ਲੋਕਲ ਉਮੀਦਵਾਰ ਦੇਣ ਦੀ ਪਾਰਟੀ ਅੱਗੇ ਰੱਖੀ ਮੰਗ
ਰੋਹਿਤ ਗੁਪਤਾ
ਗੁਰਦਾਸਪੁਰ 21 ਅਕਤੂਬਰ ਪੰਜਾਬ ਦੇ 4 ਸੂਬਿਆਂ ਵਿੱਚ ਜਿਮਨੀ ਚੌਲਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਚਾਰੋਂ ਉਮੀਦਵਾਰ ਵੀ ਐਲਾਨ ਦਿੱਤੇ ਗਏ ਹਨ ਉੱਥੇ ਹੀ ਚੋਣ ਹਲਕਾ ਡੇਰਾ ਬਾਬਾ ਨਾਨਕ ਦੇ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰ ਅਤੇ ਵਰਕਰਾਂ ਨੇ ਪਾਰਟੀ ਅੱਗੇ ਲੋਕਲ ਉਮੀਦਵਾਰ ਹੀ ਦਿੱਤੇ ਜਾਣ ਦੀ ਪਾਰਟੀ ਅੱਗੇ ਮੰਗ ਰੱਖੀ ਹੈ।
ਇਸ ਸਬੰਧੀ ਇਤਿਹਾਸਕ ਕਸਬਾ ਕਲਾਨੌਰ ਵਿਖੇ ਕੀਤੀ ਗਈ ਇੱਕ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਅਹੁਦੇਦਾਰਾਂ ਨਵਨੀਤ ਵਿਜ, ਵਿਜੇ ਸੋਨੀ ਅਤੇ ਰਾਜੂ ਪੰਡਿਤ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਵਿੱਚ ਭਾਜਪਾ ਆਪਣਾ ਵੱਖਰਾ ਆਧਾਰ ਰੱਖਦੀ ਹੈ ਤੇ ਹਲਕੇ ਵਿੱਚ ਭਾਜਪਾ ਦਾ ਕਾਫੀ ਵੋਟ ਬੈਂਕ ਹੈ ਪਰ ਭਾਜਪਾ ਵਰਕਰ ਪੈਰਾਸ਼ੂਟ ਰਾਹੀ ਉਤਰੇ ਬਾਹਰੀ ਉਮੀਦਵਾਰ ਕਾਰਨ ਨਿਰਾਸ਼ ਹੋ ਜਾਂਦੇ ਹਨ ਕਿਉਂਕਿ ਜਿੱਤਣ ਤੋਂ ਬਾਅਦ ਨਾ ਤਾਂ ਉਹ ਉਮੀਦਵਾਰ ਹਲਕੇ ਵਿੱਚ ਨਜ਼ਰ ਆਉਂਦਾ ਹੈ ਤੇ ਨਾ ਹੀ ਉਹਨਾਂ ਦੇ ਕੰਮ ਹੁੰਦੇ ਹਨ। ਉਹਨਾਂ ਮੰਗ ਕੀਤੀ ਹੈ ਕਿ ਇਸ ਵਾਰ ਭਾਜਪਾ ਵੱਲੋਂ ਡੇਰਾ ਬਾਬਾ ਨਾਨਕ ਤੋਂ ਲੋਕਲ ਉਮੀਦਵਾਰ ਹੀ ਦਿੱਤਾ ਜਾਵੇ ਤਾਂ ਜੋ ਹਰ ਮੁਸ਼ਕਿਲ ਘੜੀ ਵਿੱਚ ਭਾਜਪਾ ਵਰਕਰ ਉਸ ਨੂੰ ਅਪਰੋਚ ਕਰ ਸਕਣ ।