ਰਾਜਸਥਾਨ 'ਚ ਵੱਡਾ ਹਾਦਸਾ, ਬੱਸ ਅਤੇ ਟੈਂਪੂ ਦੀ ਟੱਕਰ, 11 ਲੋਕਾਂ ਦੀ ਮੌਤ
ਰਾਜਸਥਾਨ : ਰਾਜਸਥਾਨ ਦੇ ਬਾਰੀ ਵਿੱਚ ਐਤਵਾਰ ਨੂੰ ਇੱਕ ਯਾਤਰੀ ਬੱਸ ਅਤੇ ਇੱਕ ਟੈਂਪੂ ਵਿਚਾਲੇ ਹੋਈ ਟੱਕਰ ਵਿੱਚ 11 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪੀੜਤਾਂ 'ਚ 8 ਬੱਚੇ ਵੀ ਸ਼ਾਮਲ ਹਨ। ਇਹ ਹਾਦਸਾ ਕੌਮੀ ਮਾਰਗ 'ਤੇ ਸੁਨੀਪੁਰ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਯਾਤਰੀ ਇਕ ਵਿਆਹ ਪ੍ਰੋਗਰਾਮ ਤੋਂ ਵਾਪਸ ਆ ਰਹੇ ਸਨ। ਮਰਨ ਵਾਲਿਆਂ 'ਚ 5 ਬੱਚੇ, 3 ਲੜਕੀਆਂ, 2 ਔਰਤਾਂ ਅਤੇ 1 ਪੁਰਸ਼ ਸ਼ਾਮਲ ਹੈ।