← ਪਿਛੇ ਪਰਤੋ
ਸਰਪੰਚੀ ਚੋਣਾਂ ਦੌਰਾਨ ਗੈਰ ਹਾਜਰ ਰਹਿਣ ਵਾਲੇ ਪ੍ਰਜਾਈਡਿੰਗ ਅਫਸਰਾਂ ਖਿਲਾਫ ਹੋਣਗੇ ਮਾਮਲੇ ਦਰਜ
ਰੋਹਿਤ ਗੁਪਤਾ
ਗੁਰਦਾਸਪੁਰ : ਪੰਚਾਇਤੀ ਚੋਣਾਂ ਦੌਰਾਨ ਗੈਰ ਹਾਜ਼ਰ ਹੋਏ ਪੋਲਿੰਗ ਪਾਰਟੀ ਦੇ ਪ੍ਰਜਾਈਡਿੰਗ ਅਫਸਰਾਂ ਦੇ ਖਿਲਾਫ ਐਸਡੀਐਮ ਬਟਾਲਾ ਐਫਆਈਆਰ ਦਰਜ ਕਰਨ ਜਾ ਰਹੇ ਹਨ। 14 ਅਕਤੂਬਰ ਨੂੰ ਬਟਾਲਾ ਦੇ ਬੇਰਿੰਗ ਕਾਲਜ ਵਿੱਚੋਂ ਪੋਲਿੰਗ ਪਾਰਟੀਆਂ ਰਵਾਨਾ ਹੋਣੀਆਂ ਸੀ ।ਰਵਾਨਾ ਹੋਣ ਤੋਂ ਪਹਿਲਾਂ ਹੀ ਕਈ ਪ੍ਰਜਾਈਡਿੰਗ ਅਫਸਰ ਡਿਊਟੀ ਤੋਂ ਗੈਰ ਹਾਜ਼ਰ ਹੋ ਗਏ ਸਨ ਜਿਸ ਕਰਕੇ ਪੋਲਿੰਗ ਪਾਰਟੀਆਂ ਰਵਾਨਾ ਕਰਨ ਵਿੱਚ ਬਹੁਤ ਦੇਰੀ ਹੋ ਗਈ ਸੀ ਜਿਸ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਸਖਤ ਨੋਟਿਸ ਲਿਆ ਗਿਆ ਅਤੇ ਐਸਡੀਐਮ ਬਟਾਲਾ ਨੂੰ ਚਿੱਠੀ ਰਾਹੀਂ ਹਦਾਇਤ ਕੀਤੀ ਗਈ ਕਿ ਜਿੰਨੇ ਵੀ ਪ੍ਰਜਾਈਡਿੰਗ ਅਫਸਰ ਡਿਊਟੀ ਤੋਂ ਗੈਰ ਹਾਜ਼ਰ ਹੋਏ ਨੇ ਜਾਂਚ ਕਰਕੇ ਉਹਨਾਂ ਦੇ ਉੱਪਰ ਐਫਆਈਆਰ ਦਰਜ ਕੀਤੀ ਜਾਵੇ। ਜਦੋਂ ਐਸਡੀਐਮ ਬਟਾਲਾ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਦਾ ਕਹਿਣਾ ਸੀ ਕਿ ਡੀਸੀ ਗੁਰਦਾਸਪੁਰ ਦੀਆਂ ਹਦਾਇਤਾਂ ਤੇ ਬਹੁਤ ਜਲਦ ਡਿਊਟੀ ਤੋਂ ਗੈਰ ਹਾਜ਼ਰ ਹੋਏ ਸਰਕਾਰੀ ਅਫਸਰਾਂ ਦੇਖ ਲਾ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜੇਕਰ ਜਰੂਰਤ ਪਈ ਤਾਂ ਯੋਗ ਕਰਨਾ ਪਤਾ ਕੀ ਆਉਣ ਦੇ ਬਾਵਜੂਦ ਗੈਰ ਹਾਜ਼ਰ ਹੋਣ ਵਾਲਿਆਂ ਖਿਲਾਫ ਐਫਆਈਆਰ ਵੀ ਦਰਜ ਕਰਵਾਈ ਜਾ ਸਕਦੀ ਹੈ ਕਿਉਂਕਿ ਇਲੈਕਸ਼ਨ ਕਰਵਾਣ ਵਿੱਚ ਸਿਵਲ ਪ੍ਰਸ਼ਾਸਨ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀ।
Total Responses : 134