ਰਿਸ਼ੀ ਰਾਜ ਸਿੰਘ ਬਣੇ ਹਲਕਾ ਉੱਤਰੀ ਦੇ ਉਪ ਪ੍ਰਧਾਨ
ਜਿਲਾ ਪ੍ਰਧਾਨ ਜਤਿੰਦਰ ਰਾਣਾ ਨੇ ਸੌਂਪਿਆ ਨਿਯੁਕਤੀ ਪੱਤਰ
ਕੁਲਵਿੰਦਰ ਸਿੰਘ
ਅੰਮ੍ਰਿਤਸਰ , 21 ਅਕਤੂਬਰ 2024 :
ਕਾਂਗਰਸ ਕਿਸਾਨ ਸੈਲ ਵੱਲੋਂ ਅੱਜ ਅੰਮ੍ਰਿਤਸਰ ਉੱਤਰੀ ਹਲਕੇ ਲਈ ਰਿਸ਼ੀ ਰਾਜ ਸਿੰਘ ਨੂੰ ਪ੍ਰਧਾਨਗੀ ਦਾ ਨਿਯੁਕਤੀ ਪੱਤਰ ਦਿੱਤਾ ਗਿਆ ਇਸ ਮੌਕੇ ਪੰਜਾਬ ਕਾਂਗਰਸ ਕਿਸਾਨ ਸੈਲ ਦੇ ਜ਼ਿਲਾ ਪ੍ਰਧਾਨ ਜਤਿੰਦਰ ਰਾਣਾ ਨੇ ਕਿਹਾ ਕਿ ਆਲ ਇੰਡੀਆ ਕਾਂਗਰਸ ਕਿਸਾਨ ਸੈੱਲ ਦੇ ਮੁਖੀ ਸੁਖਪਾਲ ਖਹਿਰਾ ਅਤੇ ਪੰਜਾਬ ਪ੍ਰਧਾਨ ਕਿਰਨਜੀਤ ਸਿੰਘ ਸੰਧੂ,ਮਿੱਠਾ ਦੀਆ ਹਿਦਾਇਤਾਂ ਦੇ ਮੁਤਾਬਕ ਮਿਹਨਤੀ ਵਰਕਰਾਂ ਨੂੰ ਆਉਣ ਵਾਲੇ ਭਵਿੱਖ ਲਈ ਜਿੰਮੇਵਾਰੀਆ ਦਿੱਤੀਆਂ ਜਾ ਰਹੀਆਂ ਹਨ ਇਸ ਸਿਲਸਿਲੇ ਵਿੱਚ ਰਿਸ਼ੀ ਰਾਜ ਸਿੰਘ ਨੂੰ ਪੰਜਾਬ ਕਾਂਗਰਸ ਕਿਸਾਨ ਸੈਲ ਦੇ ਅੰਮ੍ਰਿਤਸਰ ਉੱਤਰੀ ਹਲਕੇ ਦੇ ਉਪ ਪ੍ਰਧਾਨ ਵਜੋਂ ਜਿੰਮੇਵਾਰੀ ਦਿੱਤੀ ਗਈ ਹੈ ਰਿਸ਼ੀ ਰਾਜ ਸਿੰਘ ਨੇ ਇਸ ਮੌਕੇ ਵਿਸ਼ਵਾਸ ਦਵਾਇਆ ਕਿ ਹਾਈਕਮਾਨ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।ਇਸ ਮੌਕੇ ਜਤਿੰਦਰ ਰਾਣਾ ਤੋਂ ਇਲਾਵਾ ਹਰਮਨਜੀਤ ਸਿੰਘ ਬਬਲਾ ਰਿਸ਼ੀ ਚੌਧਰੀ ਬੱਬੂ ਭਾਟੀਆ, ਸਨੀ ਅਤੇ ਹੋਰ ਅਹੁਦੇਦਾਰ ਮੌਜੂਦ ਸਨ