ਰੋਟਰੀ ਇੰਟਰਨੈਸ਼ਨਲ ਦੇ ਜ਼ਿਲਾ 3090 ਦੇ ਜ਼ਿਲਾ ਚੇਅਰਮੈਨ ਗਰੀਟਿੰਗ ਤਰਨਜੋਤ ਕੋਹਲੀ ਆਪਣਾ ਅਹੁਦਾ ਸੰਭਾਲਣਗੇ
ਰੋਟਰੀ ਜ਼ਿਲਾ 3090 ਦੇ ਸਮੂਹ ਪ੍ਰੋਜੈਕਟਾਂ ਨੂੰ ਘਰ-ਘਰ ਤੱਕ ਪੁੱਜਦਾ ਕਰਨ ਵਾਸਤੇ ਦਿਨ-ਰਾਤ ਇੱਕ ਕਰਾਂਗਾ: ਤਰਨਜੋਤ ਕੋਹਲੀ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 30 ਜੂਨ ( )-ਰੋਟਰੀ ਇੰਟਰਨੈਸ਼ਨਲ ਦੇ ਜ਼ਿਲਾ 3090 ਦੇ ਗਵਰਨਰ ਡਾ. ਸੰਦੀਪ ਚੌਹਾਨ ਨੇ ਫ਼ਰੀਦਕੋਟ ਦੇ ਹਿੰਮਤੀ,ਉੱਦਮੀ,ਉਤਸ਼ਾਹੀ ਨੌਜਵਾਨ, ਤਰਨਜੋਤ ਸਿੰਘ ਕੋਹਲੀ, ਜਿਨ੍ਹਾਂ ਦੀ ਸਮੇਂ-ਸਮੇਂ ਤੇ ਗਰੀਟਿੰਗ ਤਿਆਰ ਕਰਨ, ਸ਼ੋਸ਼ਲ ਮੀਡੀਆ ਪਲੇਫ਼ਾਰਮ ਤੇ ਮੁਹਾਰਤ ਵੇਖਦਿਆਂ ਚੌਥੀ ਵਾਰ ਜ਼ਿਲਾ 3090, ਜਿਸ ’ਚ ਪੰਜਾਬ,ਹਰਿਆਣਾ, ਰਾਜਸਥਾਨ ਸ਼ਾਮਲ ਦਾ ਗਰੀਟਿੰਗ ਚੇਅਰਮੈਨ ਨਿਯੁਕਤ ਕੀਤਾ ਹੈ। ਤਰਨਜੋਤ ਸਿੰਘ ਕੋਹਲੀ ਅੱਜ ਤੋਂ ਗਰੀਟਿੰਗ ਚੇਅਰਮੈਨ ਵਜੋਂ ਆਪਣਾ ਆਹੁਦਾ ਸੰਭਾਲਣਗੇ। ਉਨ੍ਹਾਂ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਰੋਟਰੀ ਇੰਟਰਨੈਸ਼ਨਲ ਦੇ ਪ੍ਰਧਾਨ ਸਟੈਫ਼ਨੀ ਏ ਓਰਚਿਕ, ਜ਼ਿਲਾ ਗਵਰਨਰ 3090 ਡਾ.ਸੰਦੀਪ ਚੌਹਾਨ ਦੀ ਸੋਚ ਨੂੰ ਸਮਾਜ ’ਚ ਪਹੰੁਚਾਉਣ ਵਾਸਤੇ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਕਿਹਾ ਉਨ੍ਹਾਂ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਰੋਟਰੀ ਜ਼ਿਲਾ 3090 ਦੇ ਹਰ ਸਮਾਗਮ ਨੂੰ ਵਿਸ਼ੇਸ਼ ਰੂਪ ’ਚ ਤਿਆਰ ਕਰਕੇ ਸਮਾਜ ਦੇ ਹਰ ਵਰਗ ਤੱਕ ਪੁੱਜਦਾ ਕੀਤਾ ਜਾਵੇ। ਉਨ੍ਹਾਂ ਜ਼ਿਲਾ ਗਵਰਨਰ 3090 ਡਾ.ਸੰਦੀਪ ਚੌਹਾਨ ਦਾ ਧੰਨਵਾਦ ਕੀਤਾ। ਰੋਟੋਰੀਅਨ ਤਰਨਜੋੋਤ ਸਿੰਘ ਕੋਹਲੀ ਨੂੰ ਆਪਣਾ ਕਾਰਜਕਾਲ ਸ਼ੁਰੂੂ ਕਰਨ ਤੇ ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ, ਸਕੱਤਰ ਅਸ਼ਵਨੀ ਬਾਂਸਲ, ਸੀਨੀਅਰ ਆਗੂ ਅਰਵਿੰਦ ਛਾਬੜਾ, ਆਰਸ਼ ਸੱਚਰ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਅਸ਼ੋਕ ਸੱਚਰ, ਸੰਜੀਵ ਮਿੱਤਲ, ਸੁਖਬੀਰ ਸਿੰਘ ਸੱਚਦੇਵਾ, ਇੰਜ.ਜੀਤ ਸਿੰਘ, ਪ੍ਰਵੀਨ ਸੱਚਰ, ਪ੍ਰਦੀਪ ਕਟਾਰੀਆ, ਨਵੀਸ਼ ਛਾਬੜਾ, ਜਸਬੀਰ ਸਿੰਘ ਜੱਸੀ, ਸਤੀਸ਼ ਬਾਗੀ, ਹਰਮਿੰਦਰ ਸਿੰਘ ਮਿੰਦਾ, ਪਰਵਿੰਦਰ ਸਿੰਘ ਕੰਧਾਰੀ ਨੇ ਵਧਾਈ ਦਿੱਤੀ ਹੈ।