ਲਾਇਨਜ਼ ਕਲੱਬ ਦੇ ਪ੍ਰਧਾਨ ਹਰਜੀਤ ਸਿੰਘ, ਸਕੱਤਰ ਤੇਜੀ ਜੌੜਾ, ਖਜ਼ਾਨਚੀ ਚੰਦਨ ਕੱਕੜ ਕਰਨਗੇ ਆਪਣੀ ਟਰਮ ਦੀ ਸ਼ੁਰੂਆਤ
- ਟਿੱਲਾ ਬਾਬਾ ਸ਼ੇਖ ਫ਼ਰੀਦ ਜੀ ਦੇ ਅਸਥਾਨ ਤੇ ਅਰਦਾਸ ਨਾਲ ਟਰਮ ਸ਼ੁਰੂ ਕੀਤੀ ਜਾਵੇਗੀ
- ਕਲੱਬ ਵੱਲੋਂ ਸਰਕਾਰੀ ਮਿਡਲ ਸਕੂਲ ਪੱਕਾ ਦੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਸਕੂਲ ਬੈੱਗ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 30 ਜੂਨ 2024 - ਪਿਛਲੇ 40 ਸਾਲਾਂ ਤੋਂ ਵੱਧ ਸਮੇਂ ਤੋਂ ਫ਼ਰੀਦਕੋਟ ਅੰਦਰ ਮਾਨਵਤਾ ਭਲਾਈ ਦੇ ਕਾਰਜ ਕਰਨ ਵਾਲੇ ਲਾਇਨਜ਼ ਕਲੱਬ ਫ਼ਰੀਦਕੋਟ ਦੀ ਨਵੀਂ ਚੁਣੀ ਟੀਮ, ਦੂਜੀ ਵਾਰ ਸਰਵਸੰਮਤੀ ਨਾਲ ਚੁਣੇ ਪ੍ਰਧਾਨ ਲੈਕਚਰਾਰ ਹਰਜੀਤ ਸਿੰਘ, ਸਕੱਤਰ ਇੰਜ.ਬਲਤੇਜ ਸਿੰਘ ਤੇਜੀ ਜੌੜਾ, ਖਜ਼ਾਨਚੀ ਚੰਦਨ ਕੱਕੜ, ਪੀ.ਆਰ.ਓ ਆਪਣੀ ਟੀਮ ਸਮੇਤ ਆਪਣੀ ਸਾਲ 2024-25 ਦੀ ਟਰਮ ਦੀ ਸ਼ੁਰੂਆਤ ਸਵੇਰੇ 7:00 ਵਜੇ ਟਿੱਲਾ ਬਾਬਾ ਸ਼ੇਖ ਫ਼ਰੀਦ ਜੀ ਪਵਿੱਤਰ ਅਸਥਾਨ ਤੇ ਅਰਦਾਸ ਬੇਨਤੀ ਕਰਨ ਉਪਰੰਤ ਕਰਨਗੇ। ਸ਼ਾਮ 7:30 ਵਜੇ ਲਾਇਨਜ਼ ਭਵਨ ਫ਼ਰੀਦਕੋਟ ਵਿਖੇ ਕਲੱਬ ਦੀ ਪਲੇਠੀ ਮੀਟਿੰਗ ਕੀਤੀ ਜਾਵੇਗੀ।
ਇਸ ਮੀਟਿੰਗ ਦੌਰਾਨ 7 ਜੁਲਾਈ ਨੂੰ ਮੋਗਾ ਵਿਖੇ ਹੋਣ ਵਾਲੀ ਲਾਇਨਜ਼ ਕਲੱਬਾਂ ਦੀ ਸਕੂਲਿੰਗ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਜਾਵੇਗਾ। ਉਪਰੰਤ ਜੁਲਾਈ ਮਹੀਨੇ ਦੌਰਾਨ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਦੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ। ਇਸ ਮੌਕੇ ਜੂਨ ਮਹੀਨੇ ’ਚ ਜਨਮ ਲੈਣ ਵਾਲੇ ਸਾਰੇ ਮੈਂਬਰਾਂ ਦਾ ਜਨਮ ਸਾਂਝੇ ਰੂਪ ’ਚ ਮਨਾਇਆ ਜਾਵੇਗਾ। ਕਲੱਬ ਪ੍ਰਧਾਨ ਹਰਜੀਤ ਸਿੰਘ ਦੇ ਕੈਨੇਡਾ ਜਾਣ ਕਾਰਨ ਕਾਰਜਕਾਰੀ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ-1 ਦਰਸ਼ਨ ਲਾਲ ਚੁੱਘ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਇੰਜ.ਬਲਤੇਜ ਸਿੰਘ ਤੇਜੀ ਅਤੇ ਖਜ਼ਾਨਚੀ ਚੰਦਨ ਕੱਕੜ ਨੇ ਸਮੂਹ ਮੈਂਬਰਾਂ ਨੂੰ ਸਮੇਂ ਸਿਰ ਸਵੇਰੇ ਟਿੱਲਾ ਬਾਬਾ ਸ਼ੇਖ ਫ਼ਰੀਦ ਜੀ ਅਤੇ ਸ਼ਾਮ ਨੂੰ ਮੀਟਿੰਗ ’ਚ ਪਹੁੰਚਣ ਦੀ ਅਪੀਲ ਕਰਦਿਆਂ ਦੱਸਿਆ ਕਿ ਕਲੱਬ ਵੱਲੋਂ ਜੁਲਾਈ ਦੇ ਪਹਿਲੇ ਹਫ਼ਤੇ ਦੌਰਾਨ ਸਰਕਾਰੀ ਮਿਡਲ ਸਕੂਲ ਪੱਕਾ ਦੇ ਛੇਵੀਂ ਜਮਾਤ ਦੇ ਸਮੂਹ ਵਿਦਿਆਰਥੀਆਂ ਨੂੰ ਸਕੂਲ ਵੱਲੋਂ ਸਕੂਲ ਬੈੱਗ ਦਿੱਤੇ ਜਾਣਗੇ। ਕਲੱਬ ਦੀ ਨਵੀਂ ਟੀਮ ਦੀ ਸ਼ੁਰੂਆਤ ਨੂੰ ਲੈ ਕੇ ਨਵੀਂ ਟੀਮ ਨੂੰ ਲਾਇਨਜ਼ ਕਲੱਬਾਂ ਪੰਜਾਬ ਦੇ ਚੀਫ਼ ਕੈਬਨਿਟ ਸਕੱਤਰ ਰਜਨੀਸ਼ ਗਰੋਵਰ, ਕਲੱਬ ਦੇ ਜੀ.ਐਸ.ਟੀ.ਚੇਅਰਮੈਨ ਲੁਕੇਂਦਰ ਸ਼ਰਮਾ, ਸੀਨੀਅਰ ਕਲੱਬ ਆਗੂ ਗੁਰਚਰਨ ਸਿੰਘ ਗਿੱਲ, ਏ.ਪੀ.ਮੌਂਗਾ, ਗੁਰਮੇਲ ਸਿੰਘ ਜੱਸਲ, ਐਡਵੋਕੇਟ ਸੁਨੀਲ ਚਾਵਲਾ, ਅਮਰੀਕ ਸਿੰਘ ਖਾਲਸਾ, ਭੁਪਿੰਦਰਪਾਲ ਸਿੰਘ, ਬਿਕਰਮਜੀਤ ਸਿੰਘ ਢਿੱਲੋਂ, ਬਰਿੰਦਰ ਸਿੰਘ ਗਿੱਲ, ਦਵਿੰਦਰ ਧਿੰਗੜਾ, ਦਵਿੰਦਰ ਸਿੰਘ ਮਾਸਟਰ ਵਰਲਡ, ਦਯਾ ਸਿੰਘ ਸੰਧੂ, ਗਰੀਸ਼ ਸੁਖੀਜਾ, ਡਾ.ਗੁਰਿੰਦਰ ਮੋਹਨ ਸਿੰਘ, ਗੁਣਤਾਸ ਬਾਸੀ, ਗੁਰਮੀਤ ਸਿੰਘ ਬਰਾੜ, ਗੁਰਮੀਤ ਸਿੰਘ ਕੈਂਥ, ਕੇ.ਪੀ.ਸਿੰਘ ਸਰਾਂ, ਇੰਦਰਪ੍ਰੀਤ ਸਿੰਘ ਜੈਂਟਲ, ਸਵਰਨ ਸਿੰਘ ਰੋਮਾਣਾ, ਐਡਵੋਕੇਟ ਲਲਿਤ ਮੋਹਨ ਗੁਪਤਾ, ਸਤਿੰਦਰ ਸਿੰਘ ਬੇਦੀ, ਮਦਨ ਮੁਖੀਜਾ, ਮੋਹਿਤ ਗੁਪਤਾ, ਮੋਹਨਦੀਪ ਸਿੰਘ ਢਿੱਲੋਂ, ਨਵਦੀਪ ਸਿੰਘ ਰਿੱਕੀ, ਪ੍ਰਦਮਣ ਸਿੰਘ ਦਸਮੇਸ਼ ਕਲਾਥ ਹਾਊਸ, ਪਵਨ ਮੌਂਗਾ, ਰਾਜਨ ਨਾਗਪਾਲ, ਰਮਨ ਚਾਵਲਾ, ਰਣਜੀਤ ਸਿੰਘ ਘੁਮਾਣ, ਤਰੁਣ ਗੁਪਤਾ, ਵਿਨੀਤ ਕੁਮਾਰ, ਵਿਜੈ ਸੇਠੀ ਨੇ ਵਧਾਈ ਦਿੱਤੀ ਹੈ।