1987 ਬੈਚ IAS Sujata Saunik ਨੇ ਮਹਾਰਸ਼ਟਰ ਦੀ ਪਹਿਲੀ ਵੋਮੈਨ ਚੀਫ਼ ਸੈਕਟਰੀ ਵਜੋਂ ਅਹੁਦਾ ਸੰਭਾਲਿਆ
mumbai , 30 ਜੂਨ 2024-ਮਹਾਰਾਸ਼ਟਰ ਵਿੱਚ ਪਹਿਲੀ ਵਾਰ ਇੱਕ ਲੇਡੀ ਆਈਏਐਸ ਅਫ਼ਸਰ ਨੂੰ ਮੁੱਖ ਸਕੱਤਰ ਬਣਾਇਆ ਗਿਆ ਹੈ ਤੇ ਓਹ ਵੀ ਪੰਜਾਬ ਦੀ ਧੀ ਨੂੰ । 1987 ਬੈਚ ਇਹ ਲੇਡੀ ਆਈਏਐਸ ਅਫ਼ਸਰ ਸੁਜਾਤਾ ਸੌਨਿਕ ਹੈ ਜਿਨਾਂ ਨੇ ਚੀਫ਼ ਸੂਬੇ ਦੇ ਚੀਫ਼ ਸੈਕਟਰੀ ਦਾ ਅਹੁਦਾ ਸੰਭਾਲ ਲਿਆ ਹੈ , ਓਹ ਮੁੱਖ ਸਕੱਤਰ ਡਾ: ਨਿਤਿਨ ਕਰੀਰ ਦੀ ਥਾਂ ਲੈਣਗੇ। ਲੋਕ ਸਭਾ ਚੋਣਾਂ ਕਾਰਨ ਨਿਤਿਨ ਕਰੀਰ ਦੀ ਸੇਵਾ ਵਿੱਚ ਤਿੰਨ ਮਹੀਨੇ ਦਾ ਵਾਧਾ ਹੋਇਆ। ਉਹ ਅੱਜ ਸੇਵਾਮੁਕਤ ਹੋ ਗਏ। ਉਨ੍ਹਾਂ ਦੀ ਥਾਂ 'ਤੇ ਸੁਜਾਤਾ ਸੌਨਿਕ ਨੇ ਮਹਾਰਾਸ਼ਟਰ ਦੀ ਮੁੱਖ ਸਕੱਤਰ ਦਾ ਅਹੁਦਾ ਸੰਭਾਲ ਲਿਆ ਹੈ।
ਸੁਜਾਤਾ , ਪੰਜਾਬ ਦੇ ਸਾਬਕਾ IAS ਅਤੇ ਸਾਬਕਾ ਸਟੇਟ ਚੋਣ ਕਮਿਸ਼ਨਰ ਸਵਰਗੀ CD Cheema ਦੀ ਬੇਟੀ ਹੈ ਅਤੇ ਪੰਜਾਬ ਦੇ IGP ਗੌਤਮ ਚੀਮਾ ਦੀ ਭੈਣ ਹੈ । ਸੀ ਡੀ ਚੀਮਾ ਦਾ ਜੱਦੀ ਜ਼ਿਲ੍ਹਾ ਹੋਸ਼ਿਆਰਪੁਰ ਸੀ .ਸੁਜਾਤਾ ਦੇ ਪਤੀ ਮਨੋਜ ਸੌਣਕ ਵੀ ਮਹਾਰਾਸ਼ਟਰ ਦੇ ਮੁੱਖ ਸਕੱਤਰ ਰਹੇ ਹਨ ਭਾਵ ਦੋਹਾਂ ਨੂੰ ਇਸ ਵੱਡੇ ਸੂਬੇ ਦਾ ਇਹ ਅਹੁਦਾ ਮਿਲਿਆ ਹੈ ।
ਸੁਜਤਾ ਦੀ ਸਕੂਲੀ ਅਤੇ ਕਾਲਜ ਦੀ ਪੜ੍ਹਾਈ ਵੀ ਚੰਡੀਗੜ੍ਹ ਦੀ ਹੈ .
ਸੁਜਾਤਾ ਸੌਨਿਕ 1987 ਬੈਚ ਦੀ ਆਈਏਐਸ ਅਧਿਕਾਰੀ ਹੈ। ਉਹ ਰਾਜ ਦੇ ਗ੍ਰਹਿ ਵਿਭਾਗ ਵਿੱਚ ਐਡਿਸ਼ਨਲ ਮੁੱਖ ਸਕੱਤਰ ਸੀ। ਹਾਲ ਹੀ ਵਿੱਚ, ਪਰਸੋਨਲ ਅਤੇ ਸਿਖਲਾਈ ਵਿਭਾਗ ਨੇ ਉਨ੍ਹਾਂ ਨੂੰ ਸਕੱਤਰ ਦੇ ਅਹੁਦੇ 'ਤੇ ਤਰੱਕੀ ਦਿੱਤੀ ਸੀ। ਉਹ ਆਮ ਪ੍ਰਸ਼ਾਸਨ ਵਿਭਾਗ ਵਿੱਚ ਵਧੀਕ ਮੁੱਖ ਸਕੱਤਰ ਵਜੋਂ ਵੀ ਕੰਮ ਕਰ ਚੁੱਕੀ ਹੈ। ਉਨ੍ਹਾਂ ਕੋਲ ਜਨ ਸਿਹਤ ਸਮੇਤ ਕਈ ਵਿਭਾਗਾਂ ਵਿੱਚ ਕੰਮ ਕਰਨ ਦਾ ਤਜਰਬਾ ਹੈ।
ਸੁਜਾਤਾ ਕੋਲ 3 ਦਹਾਕਿਆਂ ਦਾ ਤਜਰਬਾ
ਸੁਜਾਤਾ ਸੌਨਿਕ ਪਿਛਲੇ 3 ਦਹਾਕਿਆਂ ਤੋਂ ਵੱਖ-ਵੱਖ ਵਿਭਾਗਾਂ 'ਚ ਅਹਿਮ ਅਹੁਦਿਆਂ 'ਤੇ ਹਨ। ਉਸ ਕੋਲ ਜ਼ਿਲ੍ਹਾ, ਰਾਜ ਅਤੇ ਸੰਘੀ ਪੱਧਰਾਂ 'ਤੇ ਵਿੱਤ, ਸਿੱਖਿਆ, ਸਿਹਤ ਸੰਭਾਲ, ਆਫ਼ਤ ਪ੍ਰਬੰਧਨ ਅਤੇ ਪੀਸਕੀਪਿੰਗ ਅਤੇ ਭਾਰਤੀ ਪ੍ਰਸ਼ਾਸਨਿਕ ਸੇਵਾ, ਸੰਯੁਕਤ ਰਾਸ਼ਟਰ ਵਰਗੀਆਂ ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਜਨਤਕ ਨੀਤੀ ਅਤੇ ਪ੍ਰਸ਼ਾਸਨ ਦਾ ਤਜਰਬਾ ਹੈ।
ਸੁਜਾਤਾ ਸੌਨਿਕ ਅਗਲੇ ਸਾਲ ਜੂਨ ਵਿੱਚ ਹੋਵੇਗੀ ਸੇਵਾਮੁਕਤ
ਦੱਸ ਦੇਈਏ ਕਿ ਸੁਜਾਤਾ ਸੌਨਿਕ ਦੇ ਪਤੀ ਮਨੋਜ ਸੌਨਿਕ ਵੀ ਮੁੱਖ ਮੰਤਰੀ ਦੇ ਪ੍ਰਮੁੱਖ ਸਲਾਹਕਾਰ ਰਹਿ ਚੁੱਕੇ ਹਨ। ਉਨ੍ਹਾਂ ਦੀ ਸੇਵਾਮੁਕਤੀ ਤੋਂ ਬਾਅਦ, ਸਰਕਾਰ ਨੇ ਸੁਜਾਤਾ ਸੌਨਿਕ ਦੀ ਜਗ੍ਹਾ ਉਨ੍ਹਾਂ ਦੇ ਜੂਨੀਅਰ ਨਿਤਿਨ ਕਰੀਰ ਨੂੰ ਮੁੱਖ ਸਕੱਤਰ ਨਿਯੁਕਤ ਕੀਤਾ। ਸੁਜਾਤਾ ਸੌਨਿਕ ਜੂਨ 2025 ਵਿੱਚ ਸੇਵਾਮੁਕਤ ਹੋ ਜਾਵੇਗੀ। ਉਦੋਂ ਤੱਕ ਸੁਜਾਤਾ ਸੌਨਿਕ ਮਹਾਰਾਸ਼ਟਰ ਦੇ ਮੁੱਖ ਸਕੱਤਰ ਦੇ ਅਹੁਦੇ 'ਤੇ ਬਣੇ ਰਹਿਣਗੇ।