15 ਯੋਗਾ ਇੰਸਟਰੱਕਟਰਜ਼ ਦੀ ਭਰਤੀ ਲਈ ਪਲੇਸਮੈਂਟ ਕੈਂਪ
ਰੂਪਨਗਰ, 11 ਸਤੰਬਰ: ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਅੱਜ ਸਵੇਰੇ 10 ਵਜੇ 15 ਯੋਗਾ ਇੰਸਟਰੱਕਟਰਜ਼ ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਸਬੰਧ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਰੂਪਨਗਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਜਿਲ੍ਹਾ ਰੂਪਨਗਰ ਵਿਖੇ ਪੰਜਾਬ ਸਰਕਾਰ ਵਲੋਂ ਆਯੂਸ਼ ਹੈਲਥ ਐਂਡ ਵੈਲਨੈਸ ਸੈਂਟਰ, ਨੈਸ਼ਨਲ ਆਯੂਸ਼ ਮਿਸ਼ਨ (ਐਨ.ਏ.ਐਮ) ਤਹਿਤ ਜਿਲ੍ਹਾ ਰੂਪਨਗਰ ਵਿਖੇ 15 ਯੋਗਾ ਇੰਸਟਰੱਕਟਰਜ਼ (ਪਾਰਟ ਟਾਈਮ) ਜਿਨ੍ਹਾਂ ਵਿਚ 9 ਮੇਲ ਅਤੇ 6 ਫੀਮੇਲ ਦੀਆਂ ਖਾਲੀ ਪਈਆਂ ਅਸਾਮੀਆਂ ਦੀ ਪਾਰਟ ਟਾਈਮ ਤੌਰ ਤੇ ਨਿਯੁਕਤੀ ਕੀਤੀ ਜਾਣੀ ਹੈ।
ਉਨ੍ਹਾਂ ਦੱਸਿਆ ਕਿ ਯੋਗਾ ਇੰਸਟਰੈਕਟਰਜ ਦੀਆਂ 15 ਖਾਲੀ ਪਈਆਂ ਅਸਾਮੀਆਂ ਜਿਵੇਂ ਆਯੁਸ਼ ਹੈਲਥ ਐਂਡ ਵੈਲਨੈਸ ਸੈਂਟਰ ਬੁੰਗਾ ਸਾਹਿਬ ਵਿੱਚ 1 ਮੇਲ, ਆਯੂਸ ਹੈਲਥ ਐਂਡ ਵੈਲਨੈਂਸ ਸੈਂਟਰ ਹਰੀਪੁਰ ਵਿੱਚ 1 ਫੀਮੇਲ, ਆਯੂਸ਼ ਹੈਲਥ ਐਂਡ ਵੈਲਨੈਸ ਸੈਂਟਰ ਭੱਠਾ ਸਾਹਿਬ ਵਿੱਚ 1 ਮੇਲ, ਆਯੂਸ਼ ਹੈਲਥ ਐਂਡ ਵੈਲਨੈਂਸ ਸੈਂਟਰ ਭਨੂਪਲੀ ਵਿੱਚ 1 ਮੇਲ, ਆਯੂਸ਼ ਹੈਲਥ ਐਂਡ ਵੈਲਨੈਂਸ ਸੈਂਟਰ ਬਮਨਾੜਾ ਵਿੱਚ 1 ਮੇਲ ਅਤੇ 1 ਫੀਮੇਲ ਆਯੂਸ ਹੈਲਥ ਐਂਡ ਵੈਲਨੈਸ ਸੈਂਟਰ ਤਲਵਾੜਾ ਵਿੱਚ 1 ਮੇਲ ਅਤੇ 1 ਫੀਮੇਲ, ਆਯੂਸ਼ ਹੈਲਥ ਐਂਡ ਵੈਲਨੈਸ ਸੈਂਟਰ ਮੱਸੇਵਾਲ ਵਿਖੇ 1 ਮੇਲ ਅਤੇ 1 ਫੀਮੇਲ ਆਯੂਸ਼ ਹੈਲਥ ਐਂਡ ਵੈਲਨੈਸ ਸੈਂਟਰ ਬੰਨ ਮਾਜਰਾ ਵਿਖੇ 1 ਮੇਲ ਅਤੇ । ਫੀਮੇਲ, ਆਯੂਸ਼ ਹੈਲਥ ਐਂਡ ਵੈਲਨੈਸ ਸੈਂਟਰ ਭੰਗਲ ਵਿਖੇ 1 ਮੇਲ, ਆਯੂਸ਼ ਹੇਲਥ ਐਂਡ ਵੈਲਨੈਸ ਸੈਂਟਰ ਬਿਭੌਰ ਸਾਹਿਬ ਵਿਖੇ 1 ਮੇਲ ਅਤੇ 1 ਫੀਮੇਲ ਇੰਸਟਰੱਕਟਰਜ਼ ਦੀ ਲੋੜ ਹੈ।
ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਇੰਟਰਵਿਊ 12 ਸਤੰਬਰ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਹੋਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਾਲੀ ਪਈਆਂ ਅਸਾਮੀਆਂ ਦੀ ਡਾਇਰੈਕਟਰ ਆਯੁਰਵੇਦਾ ਪੰਜਾਬ ਚੰਡੀਗੜ੍ਹ ਵੱਲੋਂ ਸ਼ਰਤਾਂ ਦੇ ਆਧਾਰ ਤੇ ਨਿਯੁਕਤੀਆਂ ਕੀਤੀਆਂ ਜਾਣੀਆਂ ਹਨ।
ਉਨ੍ਹਾਂ ਕਿਹਾ ਕਿ ਯੋਗਾ ਇੰਸਟਰੱਕਟਰਜ਼ ਰੱਖਣ ਲਈ ਲੋੜੀਂਦੀਆਂ ਵਿਦਿਅਕ ਯੋਗਤਾਵਾਂ ਜਿਵੇਂ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਬਾਰ੍ਹਵੀਂ ਪਾਸ ਹੋਣਾ ਚਾਹੀਦਾ ਹੈ ਉਮੀਦਵਾਰ ਦਸਵੀ ਪੱਧਰ ਤੱਕ ਪੰਜਾਬੀ ਪਾਸ ਹੋਣ ਚਾਹੀਦਾ ਹੈ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਯੋਗਾ ਵਿੱਚ ਸਰਟੀਫਿਕੇਟ/ ਡਿਪਲੋਮਾ/ਡਿਗਰੀ ਜਾ ਕਿਸੇ ਯੋਗਾ ਦੀ ਸੰਸਥਾ ਤੋਂ ਘੱਟੇ ਘੱਟ 5 ਸਾਲ ਦਾ ਤਜਰਬਾ ਸਰਟੀਫਿਕੇਟ ਹੋਣਾ ਚਾਹੀਦਾ ਹੈ। ਉਮੀਦਵਾਰ ਦੀ ਉਮਰ ਮਿਤੀ 01 ਜਨਵਰੀ 2024 ਨੂੰ 20 ਤੋਂ 45 ਸਾਲ ਵਿਚਕਾਰ ਹੋਣੀ ਚਾਹੀਦੀ ਹੈ, ਸਿਵਲ ਸਰਜਨ ਦੁਆਰਾ ਜਾਰੀ ਮੈਡੀਕਲ ਸਰਟੀਫਿਕੇਟ ਅਨੁਸਾਰ ਮੈਡੀਕਲੀ ਫਿੱਟ ਹੋਣਾ ਚਾਹੀਦਾ ਹੈ।
ਮੀਨਾਕਸ਼ੀ ਬੇਦੀ, ਪਲੇਸਮੈਂਟ ਅਫਸਰ ਨੇ ਦੱਸਿਆ ਕਿ ਉਮੀਦਵਾਰ ਦਾ ਕੰਮ ਤੇ ਮਾਣ ਭੱਤਾ ਪ੍ਰਤੀ ਸੈਸ਼ਨ 250 ਰੁਪਏ ਦਾ ਫਿਕਸਡ ਮਾਣ ਭੱਤਾ ਦਿੱਤਾ ਜਾਵੇਗਾ। ਜਿਸ ਵਿੱਚ ਮੇਲ ਯੋਗਾ ਇੰਸਟਰੈਕਟਰਜ ਨੂੰ 1 ਮਹੀਨੇ ਵਿਚ ਕੁੱਲ 32 ਯੋਗ ਸੈਸ਼ਨ ਤੇ ਫੀਮੇਲ ਯੋਗਾ ਇੰਸਟਰਕਟਰਜ ਨੂੰ 1 ਮਹੀਨੇ ਵਿਚ ਕੁੱਲ 20 ਯੋਗਾ ਸੈਸ਼ਨ ਲਗਾਉਣੇ ਹੋਣਗੇ।
ਉਨ੍ਹਾਂ ਦੱਸਿਆ ਕਿ ਚੁਣੇ ਗਏ ਯੋਗਾ ਇਸਟਰੇਕਟਰਜ਼ ਨੂੰ ਟਰੇਨਿੰਗ ਦਿੱਤੀ ਜਾਵੇਗੀ ਬਾਰਵੀਂ ਪਾਸ ਚੁਣੇ ਜਾਣ ਵਾਲੇ ਉਮੀਦਵਾਰ ਜਿਨ੍ਹਾਂ ਕੋਲ ਯੋਗਾ ਵਿਚ ਕੋਈ ਮਾਨਤਾ ਪ੍ਰਾਪਤ ਸੰਸਥਾ ਤੋਂ ਸਰਟੀਫਿਕੇਟ ਡਿਗਰੀ ਡਿਪਲੋਮਾ ਆਦਿ ਨਹੀਂ ਹੈ, ਉਨ੍ਹਾਂ ਨੂੰ ਇੱਕ ਸੰਸਥਾਗਤ ਪ੍ਰਬੰਧ ਵਿੱਚ ਯੋਗ ਪਾਠਕਰਮ ਵਿੱਚ ਟਰੇਨਿੰਗ ਦਿੱਤੀ ਜਾਵੇਗੀ ਪਰ ਯੋਗਾ ਟਰੇਨਿੰਗ ਦੌਰਾਨ ਯੋਗਾ ਇੰਸਟਰਕਟਰਜ ਨੂੰ ਕੋਈ ਵੀ ਮਾਣ ਭੱਤਾ ਨਹੀਂ ਦਿੱਤਾ ਜਾਵੇਗਾ ਅਤੇ ਵਧੇਰੇ ਜਾਣਕਾਰੀ ਲਈ ਦਫਤਰ ਦੇ ਹੈਲਪਲਾਈਨ ਨੰ: 8557010066 ਉਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ, ਬਲਾਕ ਮਿਸ਼ਨ ਮੈਨੇਜਰ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਵੱਖ-ਵੱਖ ਹੁਨਰ ਵਿਕਾਸ ਸਕੀਮਾਂ ਤਹਿਤ ਸਰਕਾਰ ਵੱਲੋਂ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ। ਜੇਕਰ ਕੋਈ ਉਮੀਦਵਾਰ ਸਰਕਾਰ ਦੀਆਂ ਮੁਫ਼ਤ ਹੁਨਰ ਵਿਕਾਸ ਟ੍ਰੇਨਿੰਗ ਸਕੀਮਾਂ ਦਾ ਲਾਭ ਲੈਣ ਦਾ ਚਾਹਵਾਨ ਹੈ ਤਾਂ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਆਪਣਾ ਨਾਮ ਰਜਿਸਟਰ ਕਰਵਾ ਸਕਦਾ ਹੈ।