PPSC Chairman Jatinder Singh Aulakh ਵੱਲੋਂ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਨਾਲ ਨਿੱਘੀ ਮੁਲਾਕਾਤ
ਚੰਡੀਗੜ੍ਹ, 16 ਅਗਸਤ 2024 - ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਦੇ ਚੇਅਰਮੈਨ ਜਤਿੰਦਰ ਸਿੰਘ ਔਲਖ ਦੇ ਵੱਲੋਂ ਬੀਤੇ ਕੱਲ੍ਹ ਐਟ ਹੋਮ ਵਿਖੇ ਪੰਜਾਬ ਦੇ ਨਵੇਂ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਔਲਖ ਨੇ ਜਿਥੇ ਗੁਲਾਬ ਚੰਦ ਕਟਾਰੀਆ ਨੂੰ ਪੰਜਾਬ ਦਾ ਗਵਰਨਰ ਬਣਨ ਤੇ ਸਵਾਗਤ ਕੀਤਾ ਅਤੇ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਚੇਅਰਮੈਨ ਔਲਖ ਦੀ ਗਵਰਨਰ ਕਟਾਰੀਆ ਦੇ ਨਾਲ ਇਹ ਦੂਜੀ ਮਿਲਣੀ ਹੈ।
ਦੱਸਣਾ ਬਣਦਾ ਹੈ ਕਿ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਦੀ ਸੰਵਿਧਾਨਿਕ ਪੋਸਟ ਹੈ। ਜਿਕਰਯੋਗ, ਲੰਘੀ ਸ਼ਾਮ ਐਟ ਹੋਮ ਵਿਖੇ ਗਵਰਨਰ ਦੁਆਰਾ ਆਜ਼ਾਦੀ ਦਿਹਾੜੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਪੰਜਾਬ ਹਰਿਆਣਾ ਦੇ ਮੁੱਖ ਮੰਤਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਹੋਈਆਂ ਸਨ।