Punjab Breaking: NOC ਐਕਟ ਨੂੰ ਲਾਗੂ ਕਰਨ ਲਈ ਰਸਮੀ ਨੋਟੀਫਿਕੇਸ਼ਨ ਜਾਰੀ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 25 ਨਵੰਬਰ 2024- ਪੰਜਾਬ ਸਰਕਾਰ ਦੇ ਵੱਲੋਂ ਐਨਓਸੀ ਐਕਟ ਨੂੰ ਲਾਗੂ ਕਰਨ ਲਈ ਰਸਮੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ, ਸਰਕਾਰ ਨੇ ਅਣ ਅਧਿਕਾਰਿਤ ਕਲੌਨੀਆਂ ਵਿਚਲੇ ਪਲਾਟਾਂ ਦੀ ਰਜਿਸਟ੍ਰੇਸ਼ਨ ਲਈ ਐਨਓਸੀ ਦੀ ਸ਼ਰਤ ਖ਼ਤਮ ਕਰਨ ਵਾਲੀ ਲਈ ਪਾਸ ਕੀਤੇ ਐਕਟ ਨੂੰ ਲਾਗੂ ਕਰਨ ਲਈ ਰਸਮੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹ ਐਕਟ ਪਹਿਲੀ ਦਸੰਬਰ 2024 ਤੋਂ ਲਾਗੂ ਹੋਵੇਗਾ, ਭਾਵ ਉਸ ਦਿਨ ਤੋਂ ਇਸ ਸ਼੍ਰੈਣੀ ਦੀਆਂ ਰਜਿਸਟਰੀਆਂ ਐਨਓਸੀ ਦੀ ਲੋੜ ਨਹੀਂ ਹੋਵੇਗੀ। ਇਸ ਲਿੰਕ ਤੇ ਕਲਿੱਕ ਕਰਕੇ ਪੜ੍ਹੋ ਨੋਟੀਫਿਕੇਸ਼ਨ ਦੀ ਕਾਪੀ - https://drive.google.com/file/d/1JRzC6wlMfOwdYfpP4kZ9hxemGlOOekz6/view?usp=sharing