ਬਰਸਾਤੀ ਡਰੇਨ ਬਣਾਉਣ ਨੂੰ ਲ਼ੈ ਕੇ ਕਿਸਾਨ ਯੂਨੀਅਨ ਬੀ ਕੇ ਯੂ ਕਾਦੀਆਂ ਅਤੇ ਬੀ ਕੇ ਯੂ ਲੱਖੋਵਾਲ ਆਹਮੋ ਸਾਹਮਣੇ
ਰਵਿੰਦਰ ਸਿੰਘ
ਖੰਨਾ, 6 ਜੁਲਾਈ 2024 : ਬਰਸਾਤੀ ਡਰੇਨ ਬਣਾਉਣ ਨੂੰ ਲ਼ੈ ਕੇ ਦੋ ਕਿਸਾਨ ਯੂਨੀਅਨ ਬੀ ਕੇ ਯੂ ਕਾਦੀਆਂ ਅਤੇ ਬੀ ਕੇ ਯੂ ਲੱਖੋਵਾਲ ਆਹਮੋ ਸਾਹਮਣੇ ਹੋ ਗਈਆਂ ਹਨ ਅਤੇ ਬੀ ਕੇ ਯੂ ਕਾਦੀਆਂ ਵੱਲੋਂ ਖੰਨਾ ਨਵਾਂ ਸ਼ਹਿਰ ਸੜਕ ਜਾਮ ਕਰ ਪਿੰਡ ਗੜੀ ਕੋਲ ਧਰਨਾ ਲਗਾ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੁਛ ਦਿਨ ਪਹਿਲਾਂ ਪ੍ਰਸ਼ਾਸਨ ਵੱਲੋਂ ਬੀ ਕੇ ਯੂ ਕਾਦੀਆਂ ਦੀ ਸ਼ਿਕਾਇਤ ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਿੰਡ ਗੜੀ ਤੋਂ ਪਿੰਡ ਢੰਡੇ ਡਰੇਨ ਤੱਕ ਬਰਸਾਤੀ ਡਰੇਨ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ । ਡਰੇਨ ਦਾ ਕੰਮ ਚਲ ਰਿਹਾ ਸੀ ਤਾਂ ਅੱਜ ਬਰਸਾਤੀ ਡਰੇਨ ਦਾ ਕੰਮ ਬੀ ਕੇ ਯੂ ਲੱਖੋਵਾਲ ਵੱਲੋਂ ਰੁਕਵਾ ਦਿੱਤਾ ਗਿਆ।
ਇਸ ਸਬੰਧ ਵਿੱਚ ਦੋ ਕਿਸਾਨ ਯੂਨੀਅਨ ਬੀ ਕੇ ਯੂ ਕਾਦੀਆਂ ਅਤੇ ਬੀ ਕੇ ਯੂ ਲੱਖੋਵਾਲ ਆਮੋ ਸਾਹਮਣੇ ਹੋ ਗਈਆਂ। ਇਸ ਸੰਬੰਧ ਦੇ ਵਿੱਚ ਬੀ ਕੇ ਯੂ ਕਾਦੀਆਂ ਦੇ ਕਿਸਾਨਾਂ ਵੱਲੋਂ ਖੰਨਾ ਨਵਾਂ ਸ਼ਹਿਰ ਰੋਡ ਟਰੈਕਟਰ ਟਰਾਲੀਆਂ ਸੜਕ ਤੇ ਲਗਾ ਸੜਕ ਪੂਰੀ ਤਰਹਾਂ ਬੰਦ ਕਰ ਧਰਨਾ ਲਗਾ ਦਿੱਤਾ ਗਿਆ ਹੈ। ਬੀ ਕੇ ਯੂ ਕਾਦੀਆਂ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਬਰਸਾਤੀ ਡਰੇਨ ਦੀ ਕਾਰਵਾਈ ਰੁਕਵਾਉਣ ਦਲਜਾਮ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਪੰਜਾਬ ਪਰਵਿੰਦਰ ਸਿੰਘ ਪਾਲ ਮਾਲਜਰਾ ਤੇ ਲਗਾਇਆ ਹੈ।
ਬੀ ਕੇ ਯੂ ਕਾਦੀਆਂ ਦੇ ਹਰਦੀਪ ਸਿੰਘ ਗਿਆਸਪੁਰਾ ਦਾ ਕਹਿਣਾ ਸੀ ਕਿ ਅਸੀਂ ਪਿੰਡ ਗੜੀ ਤੋਂ ਪਿੰਡ ਢੰਡਿਆਂ ਤੱਕ ਬਰਸਾਤੀ ਡਰੇਨ ਸ਼ੁਰੂ ਕਰਵਾਉਣ ਲਈ ਅੱਠ ਨੌ ਸਾਲਾਂ ਤੋਂ ਸੰਘਰਸ਼ ਲੜ ਰਹੇ ਹਾਂ । ਦੋ ਦਿਨ ਪਹਿਲਾਂ ਪ੍ਰਸ਼ਾਸਨ ਵੱਲੋਂ ਸਾਡੇ ਤਿੱਖੇ ਸੰਘਰਸ਼ ਤੋਂ ਬਾਅਦ ਬਰਸਾਤੀ ਡਰੇਨ ਸ਼ੁਰੂ ਕਰਵਾਈ ਸੀ ਗਈ ਸੀ ਪਰ ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪੰਜਾਬ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲ ਮਾਲਜਰਾ ਅਤੇ ਉਹਨਾਂ ਦੇ ਕੋਈ ਸਾਥੀਆਂ ਵੱਲੋਂ ਇਹ ਬਰਸਾਤੀ ਡਰੇਨ ਦਾ ਕੰਮ ਰੁਕਵਾ ਦਿੱਤਾ ਗਿਆ ਹੈ ਅਤੇ ਅਸੀਂ ਇਹ ਕੰਮ ਰੁਕਵਾਉਣ ਦੇ ਵਿਰੋਧ ਦੇ ਵਿੱਚ ਖੰਨਾ ਨਵਾਂ ਸ਼ਹਿਰ ਰੋਡ ਜਾਮ ਕਰ ਧਰਨਾ ਲਗਾ ਦਿੱਤਾ ਹੈ ।
ਗਿਆਸਪੁਰਾ ਦਾ ਕਹਿਣਾ ਸੀ ਕਿ ਲੱਖੋਵਾਲ ਯੂਨੀਅਨ ਦੇ ਪਰਮਿੰਦਰ ਸਿੰਘ ਪਾਲ ਮਾਜਰਾ ਦੀ ਜਮੀਨ ਦੇ ਵਿੱਚੋਂ ਇਹ ਬਰਸਾਤੀ ਡਰੇਨ ਲੰਘਣੀ ਹੈ ਕਿਉਂਕਿ ਪਰਮਿੰਦਰ ਸਿੰਘ ਪਾਲ ਮਾਜਰਾ ਵੱਲੋਂ ਬਰਸਾਤੀ ਡਰੇਨ ਦੀ ਜਮੀਨ ਉੱਪਰ ਗੈਰ ਕਾਨੂੰਨੀ ਤੌਰ ਤੇ ਵੱਡਾ ਕਬਜ਼ਾ ਕੀਤਾ ਹੋਇਆ ਹੈ।
ਬੀ ਕੇ ਯੂ ਲੱਖੋਵਾਲ ਦੇ ਪੰਜਾਬ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲ ਮਾਜਰਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਬਰਸਾਤੀ ਟ੍ਰੇਨ ਬਣਾ ਕੇ ਕਿਸਾਨਾਂ ਦੀ ਫਸਲ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਜੋ ਬਹੁਤ ਨਿੰਦਨਯੋਗ ਹੈ ਪਰਮਿੰਦਰ ਪਾਲ ਮਾਜਰਾ ਨੇ ਆਪਣੇ ਉੱਪਰ ਇਲਜ਼ਾਮਾਂ ਆਪਣੇ ਉੱਪਰ ਲੱਗੇ ਇਲਜ਼ਾਮਾਂ ਬਾਰੇ ਕਿਹਾ ਕਿ ਮੇਰੀ ਜਮੀਨ ਆਉਂਦੀ ਹੈ ਜਾਂ ਨਹੀਂ ਇਸ ਬਾਰੇ ਕੋਈ ਦੂਸਰਾ ਵਿਅਕਤੀ ਟਿੱਪਣੀ ਨਹੀਂ ਕਰ ਸਕਦਾ। ਪਾਲ ਮਾਜਰਾ ਨੇ ਕਿਹਾ ਕਿ ਇਸ ਬਰਸਾਤੀ ਡਰੇਨ ਦੀ ਕਿਸੇ ਕਿਸਾਨ ਨੂੰ ਜਰੂਰਤ ਨਹੀਂ ਹੈ ਇਹ ਡਰੇਨ ਬਣਾਉਣ ਦਾ ਕੰਮ ਇਸ ਕਰਕੇ ਸ਼ੁਰੂ ਹੋਇਆ ਹੈ ਕਿਉਂਕਿ ਇਹ ਮਾਮਲਾ ਦੋ ਵਿਅਕਤੀਆਂ ਦੀ ਆਪਸੀ ਰੰਜਿਸ਼ ਦਾ ਹੈ। ਅਸੀਂ ਕਿਸੇ ਵੀ ਹਾਲਤ ਦੇ ਵਿੱਚ ਕਿਸਾਨਾਂ ਦੀ ਫਸਲ ਨੂੰ ਬਰਬਾਦ ਨਹੀਂ ਹੋਣ ਦਵਾਂਗੇ।
ਸਮਰਾਲਾ ਤਹਿਸੀਲ ਦੇ ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ ਧਰਨੇ ਵਾਲੀ ਜਗ੍ਹਾ ਤੇ ਪਹੁੰਚੇ ਅਤੇ ਕਿਸਾਨਾਂ ਨਾਲ ਗੱਲਬਾਤ ਕਰ ਧਰਨਾ ਇੱਕ ਘੰਟੇ ਬਾਅਦ ਖਤਮ ਕਰਵਾ ਦਿੱਤਾ । ਇਸ ਸਬੰਧ ਦੇ ਵਿੱਚ ਨਾਇਬ ਤਹਿਸੀਲਦਾਰ ਦਾ ਕਹਿਣਾ ਸੀ ਕਿ ਬਰਸਾਤੀ ਡਰੇਨ ਦਾ ਕੰਮ ਜੋ ਪ੍ਰਸ਼ਾਸਨ ਵੱਲੋਂ ਸ਼ੁਰੂ ਕਰਵਾਇਆ ਗਿਆ ਹੈ ਇਸ ਨੂੰ ਪੂਰਾ ਕੀਤਾ ਜਾਵੇਗਾ।