← ਪਿਛੇ ਪਰਤੋ
ਦਿੱਲੀ-ਮੁੰਬਈ ਰੇਲ ਮਾਰਗ 'ਤੇ ਮਾਲ ਗੱਡੀ ਪਟੜੀ ਤੋਂ ਉਤਰੀ ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲੇ 'ਚ ਵੀਰਵਾਰ ਦੇਰ ਰਾਤ ਦਿੱਲੀ ਮੁੰਬਈ ਰੇਲਵੇ ਰੂਟ 'ਤੇ ਇਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਨਾਗਦਾ ਰੇਲਵੇ ਮਾਰਗ 'ਤੇ ਡੀਜ਼ਲ ਨਾਲ ਭਰੀ ਮਾਲ ਗੱਡੀ ਦੇ ਦੋ ਟੈਂਕਰ ਪਟੜੀ ਤੋਂ ਉਤਰ ਗਏ। ਇੱਕ ਟੈਂਕਰ ਅੱਧਾ ਪਲਟ ਗਿਆ। ਘਟਨਾ ਰਤਲਾਮ ਦੇ ਘਾਟਲਾ ਪੁਲ ਕੋਲ ਦੱਸੀ ਜਾ ਰਹੀ ਹੈ। ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਅਤੇ ਕਰਮਚਾਰੀ ਮੌਕੇ 'ਤੇ ਪਹੁੰਚ ਗਏ। ਬਚਾਅ ਟੀਮ ਮੌਕੇ 'ਤੇ ਕੰਮ ਕਰ ਰਹੀ ਹੈ। ਰੇਲਵੇ ਅਧਿਕਾਰੀ ਮੌਕੇ 'ਤੇ ਮਾਈਕ ਲਗਾ ਕੇ ਲੋਕਾਂ ਨੂੰ ਬੀੜੀ, ਸਿਗਰੇਟ ਨਾ ਪੀਣ ਅਤੇ ਮਾਲ ਗੱਡੀਆਂ ਤੋਂ ਦੂਰ ਰਹਿਣ ਦੀ ਚੇਤਾਵਨੀ ਦੇ ਰਹੇ ਹਨ।
Total Responses : 45