ਬੀਤੀ ਰਾਤ ਚੋਰਾਂ ਨੇ 2 ਘਰਾਂ 'ਤੇ ਕੀਤਾ ਹੱਥ ਸਾਫ਼, ਸੁਤੇ ਰਹੇ ਘਰਵਾਲੇ
ਸੰਗਰੂਰ: ਬੀਤੀ ਰਾਤ ਪਿੰਡ ਕਪਿਆਲ ਵਿਖੇ ਕਪਿਆਲ ਤੋਂ ਘਨੌੜ ਜੱਟਾਂ ਨੂੰ ਜਾਂਦੇ ਰਸਤੇ ਚ ਦੋ ਘਰਾਂ ਦੇ ਵਿੱਚ ਰਾਤ ਚੋਰਾਂ ਵੱਲੋਂ ਚੋਰੀ ਕੀਤੀ ਗਈ ਜਿਸ ਦੇ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਰਾਜਦੀਪ ਸਿੰਘ ਅਤੇ ਸੁਖਚੈਨ ਸਿੰਘ ਦੇ ਘਰ ਚੋਰੀ ਕੀਤੀ ਗਈ ਜਿਸ ਦੇ ਵਿੱਚ ਕਿ 60 ਹਜ਼ਾਰ ਰੁਪਏ ਅਤੇ ਸੁਖਚੈਨ ਸਿੰਘ ਦੇ ਘਰ ਅਤੇ 50 ਕੁ ਹਜ਼ਾਰ ਰੁਪਏ ਰਾਜਦੀਪ ਦੇ ਘਰੋਂ ਚੱਕ ਕੇ ਲੈ ਗਏ ਜਿਸ ਵਿਚ ਕੁਝ ਤੋਲੇ ਸੋਨਾ ਸੀ। ਇਸ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਸ ਮੌਕੇ ਪਿੰਡ ਦੇ ਸਰਪੰਚ ਜਰਨੈਲ ਸਿੰਘ ਕਪਿਆਲ ਨੇ ਕਿਹਾ ਕਿ ਉਹਨਾਂ ਨੂੰ ਸਵੇਰੇ ਪਰਿਵਾਰ ਵੱਲੋਂ ਫੋਨ ਕੀਤਾ ਗਿਆ ਤਾਂ ਉਹ ਫੋਰਨ ਪਹੁੰਚੇ ਤੇ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ। ਉਹਨਾਂ ਆ ਕੇ ਦੇਖਿਆ ਕਿ ਉਹਨਾਂ ਦੇ ਘਰ ਦੇ ਜੋ ਸਮਾਨ ਸੀ ਉਹ ਖਿਲਰਿਆ ਪਿਆ ਸੀ। ਇਸ ਮੌਕੇ ਸੁਖਚੈਨ ਸਿੰਘ ਨੇ ਦੱਸਿਆ ਕਿ ਉਹ ਰਾਤ 12 ਵਜੇ ਘਰ ਆ ਕੇ ਸੁੱਤਾ ਪਿਆ ਸੀ ਤੇ ਉਸ ਟਾਈਮ ਠੀਕ ਠਾਕ ਸੀ ਤੇ ਜਦੋਂ ਸਵੇਰੇ ਪੰਜ ਵਜੇ ਉੱਠੇ ਤਾਂ ਉਹਨਾਂ ਨੇ ਦੇਖਿਆ ਵੀ ਘਰ ਦੇ ਮੇਨ ਗੇਟ ਨੂੰ ਜਿੰਦਾ ਲੱਗਿਆ ਹੈ। ਉਸ ਤੋਂ ਬਾਅਦ ਉਹਨਾਂ ਨੇ ਗਵਾਂਡੀਆਂ ਨੂੰ ਫੋਨ ਕਰਕੇ ਘਰ ਦੇ ਗੇਟ ਖਲਵਾਏ ਅਤੇ ਉਸ ਤੋਂ ਬਾਅਦ ਜਦੋਂ ਦੇਖਿਆ ਗਿਆ ਤਾਂ ਅੰਦਰ ਘਰ ਦੇ ਵਿੱਚ ਸਮਾਨ ਖਿਲਰਿਆ ਪਿਆ ਨਜ਼ਰ ਆਇਆ ਜਿਸ ਤੋਂ ਬਾਅਦ ਉਹਨਾਂ ਨੇ ਇਸ ਸਬੰਧੀ ਚੌਂਕੀ ਇੰਚਾਰਜ ਘਰਾਚੋ ਨੂੰ ਜਾਣਕਾਰੀ ਦਿੱਤੀ।
ਇਸ ਮੌਕੇ ਤੇ ਸੁਖਪਾਲ ਸਿੰਘ ਏਐਸਆਈ ਪਹੁੰਚੇ ਜਿਸ ਤੇ ਉਹਨਾਂ ਨੇ ਵੀ ਗੱਲਬਾਤ ਕਰਦਿਆਂ ਕਿਹਾ ਕਿ ਜਲਦੀ ਚੋਰਾਂ ਨੂੰ ਫੜ ਲਿਆ ਜਾਵੇਗਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਦੇਖਣਾ ਹੋਵੇਗਾ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਥੇ ਤੱਕ ਕੇ ਕਾਰਵਾਈ ਹੁੰਦੀ ਹੈ ਅਤੇ ਉਸ ਦੇ ਵਿੱਚ ਇੱਕ ਸਭ ਤੋਂ ਮਹੱਤਵਪੂਰਨ ਜਾਣਕਾਰੀ ਇਹ ਰਹੀ ਕਿ ਇਹਨਾਂ ਘਰਾਂ ਦੇ ਵਿੱਚ ਕਿਤੇ ਵੀ ਸੀਸੀਟੀਵੀ ਨਹੀਂ ਲੱਗੇ ਹੋਏ ਸਨ ਜਿਨਾਂ ਦੇ ਘਰਾਂ ਵਿੱਚ ਸੀਸੀਟੀਵੀ ਲੱਗੇ ਹੋਏ ਸਨ ਨਜ਼ਦੀਕ ਲੱਗੇ ਘਰਾਂ ਦੇ ਵਿੱਚ ਕਿਤੇ ਵੀ ਉਹਨਾਂ ਚੋਰਾਂ ਵੱਲੋਂ ਚੋਰੀ ਨਹੀਂ ਕੀਤੀ ਗਈ ਅਤੇ ਇਸ ਮੌਕੇ ਤੇ ਪਿੰਡ ਵਾਸੀ ਸਾਹਮਣੇ ਖੜੇ ਨਜ਼ਰ ਆ ਰਹੇ ਸਨ।