ਕੇਜਰੀਵਾਲ ਅੱਜ ਜੰਤਰ-ਮੰਤਰ 'ਤੇ ਲਗਾਉਣਗੇ ਲੋਕ ਦਰਬਾਰ, ਦਿੱਲੀ ਭਰ ਦੇ ਲੋਕਾਂ ਨੂੰ ਬੁਲਾਇਆ
ਨਵੀਂ ਦਿੱਲੀ : ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਰਿਹਾਅ ਹੋਣ ਅਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਅੱਜ ਪਹਿਲੀ ਵਾਰ ਜਨਤਾ ਅਦਾਲਤ ਲਗਾਉਣ ਜਾ ਰਹੇ ਹਨ। ਜੰਤਰ-ਮੰਤਰ ਵਿਖੇ ਲਗਾਏ ਜਾ ਰਹੇ ਇਸ ਲੋਕ ਦਰਬਾਰ ਵਿੱਚ ਦਿੱਲੀ ਭਰ ਤੋਂ ਲੋਕਾਂ ਨੂੰ ਬੁਲਾਇਆ ਗਿਆ ਹੈ। ਅਸਤੀਫ਼ੇ ਦੇ ਐਲਾਨ ਦੇ ਨਾਲ ਹੀ ਕੇਜਰੀਵਾਲ ਨੇ ਕਿਹਾ ਸੀ ਕਿ ਉਹ ਆਪਣੀ ਇਮਾਨਦਾਰੀ ਸਾਬਤ ਕਰਨ ਲਈ ਜਨਤਾ ਦੇ ਵਿਚਕਾਰ ਜਾਣਗੇ। ਜਦੋਂ ਤੱਕ ਦਿੱਲੀ ਦੇ ਲੋਕ ਉਨ੍ਹਾਂ ਨੂੰ ਅਜਿਹਾ ਕਰਨ ਲਈ ਨਹੀਂ ਕਹਿਣਗੇ, ਉਹ ਮੁੜ ਮੁੱਖ ਮੰਤਰੀ ਦੀ ਕੁਰਸੀ 'ਤੇ ਨਹੀਂ ਬੈਠਣਗੇ।