ਪੰਜਾਬ ਜਿਮਨੀ ਚੋਣ : ਕਾਂਗਰਸ ਨੇ ਇੰਚਾਰਜ, ਕੋ-ਇੰਚਾਰਜ ਅਤੇ ਕਨਵੀਨਰ ਨਿਯੁਕਤ ਕੀਤੇ
ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਜ਼ਿਮਣੀ ਚੋਣ ਦੇ ਇੰਚਾਰਜ, ਮੈਡਮ ਅਰੁਣਾ ਚੌਧਰੀ ਕੋ- ਇੰਚਾਰਜ ਅਤੇ ਬਰਿੰਦਰਮੀਤ ਸਿੰਘ ਪਾਹੜਾ ਕਨਵੀਨਰ ਨਿਯੁਕਤ -- ਕਿਸ਼ਨ ਚੰਦਰ ਮਹਾਜ਼ਨ
ਡੇਰਾ ਬਾਬਾ ਨਾਨਕ : ਕਾਂਗਰਸ ਹਾਈਕਮਾਂਡ ਨੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ, ਬਰਨਾਲਾ, ਚੱਬੇਵਾਲ ਅਤੇ ਗਿਦੜਬਾਹਾ ਦੀਆਂ ਜ਼ਿਮਣੀ ਚੋਣਾ ਨੂੰ ਮੁੱਖ ਰੱਖਦੇ ਹੋਏ ਵੱਖ ਵੱਖ ਵਿਧਾਨ ਸਭਾ ਹਲਕਿਆਂ ਦੇ ਇੰਚਾਰਜ,ਕੋ - ਇੰਚਾਰਜ ਅਤੇ ਕਨਵੀਨਰ ਨਿਯੁਕਤ ਕੀਤੇ ਹਨ। ਜਿਸ ਦੀ ਲੜੀ ਤਹਿਤ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਲਈ ਪੰਜਾਬ ਕਾਂਗਰਸ ਦੇ ਬਾਬਾ ਬੌਹੜ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਫਤਿਹਗੜ੍ਹ ਚੂੜੀਆਂ ਨੂੰ ਇੰਚਾਰਜ, ਮੈਡਮ ਅਰੁਣਾ ਚੌਧਰੀ ਵਿਧਾਇਕ ਦੀਨਾਨਗਰ ਨੂੰ ਕੋ - ਇੰਚਾਰਜ ਅਤੇ ਕਾਂਗਰਸ ਪਾਰਟੀ ਦੇ ਤੇਜ਼ ਤਰਾਰ ਨੇਤਾ ਤੇ ਜਿਲਾ ਕਾਂਗਰਸ ਕਮੇਟੀ ਗੁਰਦਾਸਪੁਰ ਦੇ ਪ੍ਰਧਾਨ ਤੇ ਵਿਧਾਇਕ ਗੁਰਦਾਸਪੁਰ ਸਰਦਾਰ ਬਰਿੰਦਰਮੀਤ ਸਿੰਘ ਪਾਹੜਾ ਨੂੰ ਕਨਵੀਨਰ ਨਿਯੁਕਤ ਕੀਤਾ ਹੈ ।
ਇਹਨਾਂ ਸੀਨੀਅਰ ਲੀਡਰਾਂ ਨੂੰ ਵਿਧਾਨ ਸਭਾ ਹਲਕੇ ਡੇਰਾ ਬਾਬਾ ਨਾਨਕ ਵਿੱਚ ਨਿਯੁਕਤ ਕਰਕੇ ਕਾਂਗਰਸ ਹਾਈਕਮਾਂਡ ਨੇ ਕਾਂਗਰਸੀ ਵਰਕਰਾਂ ਦੇ ਦਿਲ ਜਿੱਤ ਲਏ ਹਨ । ਇਹਨਾਂ ਲੀਡਰਾਂ ਦਾ ਲੰਬਾ ਸਿਆਸੀ ਤਜਰਬਾ ਅਤੇ ਕਾਂਗਰਸੀ ਵਰਕਰਾਂ ਨਾਲ ਦਿਨ ਰਾਤ ਤਾਲਮੇਲ ਕਾਇਮ ਰੱਖਣਾ ਆਮ ਆਦਮੀ ਪਾਰਟੀ ਤੇ ਦੁਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਚੋਣ ਵਿੱਚ ਚਿੱਤ ਕਰਕੇ ਰੱਖ ਦੇਵੇਗਾ ।
ਹਲਕੇ ਦੇ ਆਗੂਆਂ ਜਸਵੰਤ ਸਿੰਘ ਜੱਸ ਠੇਠਰਕੇ,ਸਵਿੰਦਰ ਸਿੰਘ ਭੰਮਰਾ, ਤੇਜਵੰਤ ਸਿੰਘ ਮਾਲੇਵਾਲ, ਨਰਿੰਦਰ ਸਿੰਘ ਬਾਜਵਾ,ਹਰਦੀਪ ਸਿੰਘ ਤਲਵੰਡੀ ਗੁਰਾਇਆ, ਸੱਤਪਾਲ ਭੋਜਰਾਜ, ਹਰਦੇਵ ਸਿੰਘ ਦੂਲਾ ਨੰਗਲ, ਸੁਰਿੰਦਰ ਸਿੰਘ ਗੱਗੋਵਾਲੀ,ਕਿਸ਼ਨ ਚੰਦਰ ਮਹਾਜ਼ਨ, ਡਾਕਟਰ ਬਲਵਿੰਦਰ ਸਿੰਘ ਰੰਧਾਵਾ, ਮਨਿੰਦਰ ਜੀਤ ਸਿੰਘ ਮੰਨੂ ਸਰਜੇਚੱਕ, ਤਰਸੇਮ ਲਾਲ ਮਹਾਜ਼ਨ, ਸਿਮਰਜੀਤ ਸਿੰਘ ਸਾਹ ਹਰੂਵਾਲ , ਮੁਨੀਸ਼ ਮਹਾਜਨ ਮਨੀ,ਜਨਕ ਰਾਜ ਮਹਾਜ਼ਨ ਕਾਲਾ ਪ੍ਰਧਾਨ ਹਰਦੇਵ ਸਿੰਘ ਗੋਲਡੀ ਭੰਮਰਾ,ਰੀਤ ਇੰਦਰ ਸਿੰਘ ਰਹੀਮਾਬਾਦ , ਕੁਲਵੰਤ ਸਿੰਘ ਰਾਏਚੱਕ ਸਮੇਤ ਕਾਂਗਰਸ ਪਾਰਟੀ ਦੇ ਸਾਰੇ ਜੋਨ ਇੰਚਾਰਜਾਂ ਪੰਚਾ,ਸਰਪੰਚਾ ਸਮੇਤ ਹਲਕੇ ਦੇ ਕਾਂਗਰਸੀ ਵਰਕਰਾਂ ਨੇ ਇਹਨਾਂ ਨਿਯੁਕਤੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਹੁਣ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਚੋਣ ਵਿੱਚ ਕਾਂਗਰਸੀ ਉਮੀਦਵਾਰ ਬੀਬੀ ਜਤਿੰਦਰ ਕੌਰ ਰੰਧਾਵਾ ਧਰਮ ਪਤਨੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਦੀ ਜਿੱਤ ਇਕ ਤਰਫਾ ਹੋਵੇਗੀ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਮੇਤ ਸਭ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਵੇਗਾ ਮੀਡੀਆ ਨਾਲ ਇਹ ਜਾਣਕਾਰੀ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ।