ਲਾਰੰਸ ਬਿਸ਼ਨੋਈ ਇੰਟਰਵਿਊ: ਹਾਈ ਕੋਰਟ ਨੇ ਡੀ ਜੀ ਪੀ ਨੂੰ ਇੰਟਰਵਿਊ ਪੰਜਾਬ ’ਚ ਨਾ ਹੋਣ ਦੇ ਦਾਅਵੇ ਦਾ ਆਧਾਰ ਪੁੱਛਿਆ, ਪੜ੍ਹੋ ਹੁਕਮਾਂ ਦੀ ਕਾਪੀ
ਰਵੀ ਜੱਖੂ
ਚੰਡੀਗੜ੍ਹ, 30 ਅਕਤੂਬਰ, 2024: ਲਾਰੰਸ ਬਿਸ਼ਨੋਈ ਦੀ ਇੰਟਰਵਿਊ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਡੀ ਜੀ ਪੀ ਨੂੰ ਪੁੱਛਿਆ ਹੈ ਕਿ ਉਹ ਦੱਸਣ ਕਿ ਉਹਨਾਂ ਕਿਸ ਆਧਾਰ ’ਤੇ ਦਾਅਵਾ ਕੀਤਾ ਸੀ ਕਿ ਇੰਟਰਵਿਊ ਪੰਜਾਬ ਵਿਚ ਨਹੀਂ ਹੋਈ।
ਜਸਟਿਸ ਅਨੂਪਇੰਦਰ ਸਿੰਘ ਗਰੇਵਾਲ ਅਤੇ ਜਸਟਿਸ ਲਪਿਤਾ ਬੈਨਰਜੀ ਦੀ ਦੋ ਮੈਂਬਰੀ ਬੈਂਚ ਨੇ ਇਹ ਵੀ ਪੁੱਛਿਆ ਕਿ ਸੀ ਆਈ ਏ ਖਰੜ ਵਿਚ ਹੋਈ ਇੰਟਰਵਿਊ ਦੇ ਮਾਮਲੇ ਵਿਚ ਜੂਨੀਅਰ ਅਫਸਰਾਂ ਨੂੰ ਹੀ ਕਿਉਂ ਬਲੀ ਦਾ ਬੱਕਰਾ ਬਣਾਇਆ ਗਿਆ ਹੈ ਤੇ ਸੀਨੀਅਰ ਅਫਸਰਾਂ ਖਿਲਾਫ ਕਾਰਵਾਈ ਕਿਉਂ ਨਹੀਂ ਹੋਈ।
ਅਦਾਲਤ ਨੇ ਪ੍ਰਬੋਧ ਕੁਮਾਰ ਆਈ ਪੀ ਐਸ ਦੀ ਅਗਵਾਈ ਹੇਠ ਇਕ ਐਸ ਆਈ ਟੀ ਦਾ ਗਠਨ ਕੀਤਾ ਜਿਸ ਵਿਚ ਏ ਡੀ ਜੀ ਪੀ ਨਿਲਭ ਕਿਸ਼ੋਰ ਤੇ ਨਾਗੇਸ਼ਵਰ ਰਾਓ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਐਸ ਆਈ ਟੀ ਇੰਟਰਵਿਊ ਮਾਮਲੇ ਵਿਚ ਭ੍ਰਿਸ਼ਟਾਚਾਰ, ਅਪਰਾਧਿਕ ਸਾਜ਼ਿਸ਼ ਤੇ ਹੋਰ ਪਹਿਲੂਆਂ ਦੀ ਜਾਂਚ ਕਰ ਕੇ ਛੇ ਹਫਤਿਆਂ ਵਿਚ ਰਿਪੋਰਟ ਸੌਂਪੇਗੀ।
ਪੜ੍ਹੋ ਹੁਕਮਾਂ ਦੀ ਕਾਪੀ ਨਾਲ ਨੱਥੀ ਪੀ ਡੀ ਐਫ ਫਾਈਲ ਵਿਚ: