Canada 'ਚ ਮੰਦਿਰ 'ਤੇ ਹਮਲਾ ਨਹੀਂ ਹੋਇਆ- ਗਲਤ ਹੋਇਆ ਪ੍ਰਚਾਰ: ਗਿਆਨੀ ਹਰਪ੍ਰੀਤ ਸਿੰਘ
ਅਕਾਲੀ ਦਲ ਨਾ ਖਤਮ ਹੋਇਆ ਨਾ ਕਦੀ ਖਤਮ ਹੋਵੇਗਾ ਸਿੰਘ - ਸਾਹਿਬ ਗਿਆਨੀ
ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕੈਨੇਡਾ ਵਿੱਚ ਮੰਦਰ ਦੇ ਚੱਲ ਰਹੇ ਵਿਵਾਦ ਤੇ ਦਿੱਤੀ ਆਪਣੀ ਪ੍ਰਤਿਕਿਰਿਆ
ਪੰਥਕ ਮੁੱਦਿਆਂ ਤੇ ਸੁਖਬੀਰ ਸਿੰਘ ਬਾਦਲ ਦੇ ਮੁੱਦੇ ਤੇ ਰੱਖੀ ਵਿਚਾਰ ਚਰਚਾ ਚ ਸ਼ਾਮਿਲ ਹੋਏ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ
ਅਕਾਲੀ ਦਲ ਨਾ ਖਤਮ ਹੋਇਆ ਨਾ ਕਦੀ ਖਤਮ ਹੋਵੇਗਾ ਸਿੰਘ - ਸਾਹਿਬ ਗਿਆਨੀ ਹਰਪ੍ਰੀਤ ਸਿੰਘ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 6 ਨਵੰਬਰ 2024- ਪੰਥਕ ਮੁੱਦਿਆਂ ਤੇ ਸੁਖਬੀਰ ਬਾਦਲ ਦੇ ਮੁੱਦੇ ਦੇ ਉੱਪਰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਿੱਖ ਬੁੱਧੀਜੀਵੀ ਅਤੇ ਕਈ ਸਿੱਖ ਪੰਥਕ ਸ਼ਖਸ਼ੀਅਤਾਂ ਨਾਲ ਮੀਟਿੰਗ ਰੱਖੀ ਗਈ ਹੈ ਕਨੇਡਾ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਿੱਖਾਂ ਦੇ ਖਿਲਾਫ ਬਿਰਤਾਂਤ ਸਿਰਜੇ ਜਾ ਰਹੇ ਹਨ ਕਿਸੇ ਵੀ ਤਰੀਕੇ ਦਾ ਕੋਈ ਮੰਦਿਰ ਤੇ ਹਮਲਾ ਨਹੀਂ ਹੋਇਆ ਸਿਰਫ ਮੰਦਰ ਦੇ ਬਾਹਰ ਇੱਕ ਝੜਪ ਹੋਈ ਹੈ ਅਤੇ ਉਹ ਵੀ ਝੜੱਪ ਨਹੀਂ ਸੀ ਹੋਣੀ ਚਾਹੀਦੀ ਲੇਕਿਨ ਉਸ ਝੜਪ ਨੂੰ ਵੀ ਮੰਦਰ ਦੇ ਉੱਪਰ ਹਮਲਾ ਐਲਾਨਿਆ ਜਾ ਰਿਹਾ ਹੈ ਜੋ ਕਿ ਮੰਦਭਾਗਾ ਹੈ ਉਹਨਾਂ ਕਿਹਾ ਕਿ ਸਿੱਖ ਕਦੀ ਵੀ ਕਿਸੇ ਧਾਰਮਿਕ ਸਥਾਨਾਂ ਦੇ ਉੱਪਰ ਹਮਲੇ ਨਹੀਂ ਕਰਦੇ। ਉਹਨਾਂ ਕਿਹਾ ਕਿ ਜਦੋਂ 1 ਨਵੰਬਰ 1984 ਦੇ ਵਿੱਚ ਸਿੱਖਾਂ ਦੇ ਉੱਪਰ ਨਰਸਹਾਰ ਹੋਇਆ ਸੀ ਉਸ ਸਮੇਂ ਗੁਰਦੁਆਰਿਆਂ ਤੇ ਹਮਲੇ ਜਰੂਰ ਹੋਏ ਸਨ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਏਅਰ ਇੰਡੀਆ ਏਅਰਲਾਈਨਜ ਦੇ ਮੁਲਾਜ਼ਮਾਂ ਨੂੰ ਜੋ ਛੋਟੀ ਸਿਰੀ ਸਾਹਿਬ ਸਮੇਤ ਸਿੱਖੀ ਦੇ ਚਿੰਨ ਪਾਣ ਤੋਂ ਰੋਕਿਆ ਗਿਆ ਹੈ ਉਸ ਤੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਭਾਰਤੀ ਸੰਵਿਧਾਨ ਵੀ ਸਿੱਖਾਂ ਨੂੰ ਸਿੱਖੀ ਦੇ ਚਿੰਨ ਪਹਿਨਣ ਦੀ ਇਜਾਜ਼ਤ ਦਿੰਦਾ ਹੈ ਅਗਰ ਏਅਰ ਇੰਡੀਆ ਏਅਰਲਾਈਨ ਅਜਿਹੀ ਹਰਕਤ ਕਰਦੀ ਹੈ ਤਾਂ ਉਹ ਬਹੁਤ ਮੰਦਭਾਗਾ ਹੈ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਮਜਬੂਤ ਜਮਾਤ ਹੈ ਅਤੇ ਇਹ ਮਜਬੂਤ ਹੈ ਅਤੇ ਮਜਬੂਤ ਰਹੇਗੀ ਅਕਾਲੀ ਦਲ ਨਾ ਕਦੇ ਖਤਮ ਹੋਇਆ ਸੀ ਅਤੇ ਨਾ ਹੋਵੇਗਾ।