ਖੇਮਕਰਨ 'ਚ ਵੱਡੀ ਵਾਰਦਾਤ: ਤਿੰਨ ਲੋਕਾਂ ਦੀਆਂ ਮਿਲੀਆਂ ਨਾਲੇ 'ਚੋਂ ਲਾਸ਼ਾਂ
ਖੇਮਕਰਨ ਦੇ ਪਿੰਡ ਬੈਂਕਾਂ ਵਿਖੇ ਤਿੰਨ ਪ੍ਰਵਾਸੀ ਮਜ਼ਦੂਰਾਂ ਦੀਆਂ ਨਿਕਾਸੀ ਨਾਲੇ ਵਿੱਚੋਂ ਮਿਲੀਆਂ ਲਾਸ਼ਾਂ ਇਲਾਕੇ ਚ ਸਹਿਮ ਦਾ ਮਾਹੌਲ
ਬਲਜੀਤ ਸਿੰਘ
ਤਰਨਤਾਰਨ, 6 ਨਵੰਬਰ 2024- ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਬੈਂਕਾਂ ਚ ਉਸ ਸਮੇਂ ਸਹਿਮ ਦਾ ਮਾਹੌਲ ਪੈਦਾ ਹੋਇਆ ਜਦ ਪਿੰਡ ਦੇ ਨਿਕਾਸੀ ਨਾਲੇ ਵਿੱਚ ਤਿੰਨ ਪ੍ਰਵਾਸੀ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਨਿਕਾਸੀ ਨਾਲੇ ਵਿੱਚ ਇੱਕ ਬੋਰੀ ਤਕਰੀਬਨ 10 ਦਿਨ ਤੋਂ ਪਈ ਹੋਈ ਸੀ, ਜਿਸ ਦੀ ਸ਼ੱਕ ਪੈਣ ਜਦੋਂ ਲੋਕਾਂ ਨੇ ਚੈਕਿੰਗ ਕੀਤੀ ਗਈ ਤਾਂ, ਦੇਖਿਆ ਇੱਕ ਪ੍ਰਵਾਸੀ ਮਜ਼ਦੂਰ ਦੀ ਲਾਸ਼ ਬੋਰੀ ਵਿੱਚ ਅਤੇ ਦੋ ਪ੍ਰਵਾਸੀ ਮਜ਼ਦੂਰਾਂ ਦੀਆਂ ਲਾਸ਼ਾਂ ਵੱਖ ਵੱਖ ਕੰਬਲਾਂ ਵਿੱਚ ਵਲੇਟੀਆਂ ਹੋਈਆਂ ਪਾਈਆਂ ਸੀ। ਜਿਸ ਤੋਂ ਬਾਅਦ ਲੋਕਾਂ ਵੱਲੋਂ ਥਾਣਾ ਭਿਁਖੀਵਿੰਡ ਪੁਲਿਸ ਨੂੰ ਇਸ ਤੋਂ ਜਾਣੋ ਕਰਵਾਇਆ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਫਿਲਹਾਲ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੀ ਅਜੇ ਤੱਕ ਕੋਈ ਵੀ ਪਹਿਚਾਣ ਨਹੀਂ ਹੋ ਸਕੀ ਹੈ।