ਚੋਣ ਪ੍ਰਚਾਰ ਤੋਂ ਵਾਪਸ ਆ ਰਹੇ ਆਪ ਦੇ ਸੂਬਾ ਜੋਇੰਟ ਸੈਕਟਰੀ ਦੀ ਗੱਡੀ ਨੂੰ ਅਣਪਛਾਤਿਆਂ ਨੇ ਮਾਰੀ ਸਾਈਡ
ਗੱਡੀ ਪਲਟ ਕੇ ਪੂਰੀ ਤਰਾ ਹੋਈ ਡੈਮੇਜ,,,,, ਮਸਾ ਬਚਿਆ ਆਪ ਦਾ ਨੌਜਵਾਨ ਆਗੂ
ਰੋਹਿਤ ਗੁਪਤਾ
ਗੁਰਦਾਸਪੁਰ
ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਸੰਯੁਕਤ ਸਕੱਤਰ ਪੰਜਾਬ ਦੀ ਗੱਡੀ ਨੂੰ ਅਣਪਛਾਤੇ ਗੱਡੀ ਸਵਾਰ ਟੱਕਰ ਮਾਰ ਕੇ ਫਰਾਰ ਹੋ ਗਏ। ਆਪ ਆਗੂ ਡੇਰਾ ਬਾਬਾ ਨਾਨਕ ਤੋਂ ਆਪਣੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਕੇ ਵਾਪਸ ਆ ਰਹੇ ਸਨ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਆਪ ਆਗੂ ਅੰਗਰੇਜ਼ ਸਿੰਘ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਤੋਂ ਚੋਣ ਪ੍ਰਚਾਰ ਕਰਕੇ ਉਹ ਵਾਪਿਸ ਆ ਰਹੇ ਸਨ ਕਿ ਉਹਨਾਂ ਦੇ ਪਿੱਛੇ ਇੱਕ ਗੱਡੀ ਲੱਗ ਗਈ। ਕਾਫੀ ਜਿਆਦਾ ਧੁੰਦ ਹੋਣ ਦੇ ਕਾਰਨ ਉਹ ਗੱਡੀ ਬਹੁਤ ਹੌਲੀ ਚਲਾ ਰਹੇ ਸਨ ਜਿਸ ਦਾ ਫਾਇਦਾ ਚੁੱਕਦੇ ਹੋਏ ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ ਦੀ ਗੱਡੀ ਨੂੰ ਸਾਈਡ ਮਾਰ ਦਿੱਤੀ ਅਤੇ ਉਹਨਾਂ ਦੀ ਗੱਡੀ ਪੈਲੀਆਂ ਵਿੱਚ ਜਾ ਕੇ ਪਲਟ ਗਈ ਅਤੇ ਬੁਰੀ ਤਰ੍ਹਾਂ ਡੈਮੇਜ ਹੋ ਗਈ। ਹਾਲਾਂਕਿ ਇਸ ਦੌਰਾਨ ਉਨਾਂ ਦਾ ਬਚਾਅ ਹੋ ਗਿਆ ।ਉਹਨਾਂ ਨੇ ਕਿਹਾ ਕਿ ਆਸ ਪਾਸ ਦੇ ਘਰਾਂ ਵਾਲਿਆਂ ਵੱਲੋਂ ਉਨ੍ਹਾਂ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਮੈਂ ਮੌਕੇ ਤੇ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਈ । ਜਿਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਅਤੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਪਰ ਮੈਂ ਚੋਣ ਪ੍ਰਚਾਰ ਬੰਦ ਨਹੀਂ ਕਰਨ ਵਾਲਾ। ਮੇਰਾ ਚੋਣ ਪ੍ਰਚਾਰ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਸਐਚ ਓ ਕਲਾਨੌਰ ਨੇ ਕਿਹਾ ਕਿ ਰਾਤ ਕਰੀਬ 9:30 ਵਜੇ ਸਾਨੂੰ ਸ਼ਿਕਾਇਤ ਮਿਲੀ ਕੀ ਪਿੰਡ ਦੋਸਤਪੁਰ ਵਿਖੇ ਇੱਕ ਆਮ ਆਦਮੀ ਪਾਰਟੀ ਦੇ ਵਰਕਰ ਦੀ ਗੱਡੀ ਨੂੰ ਕਿਸੇ ਨੇ ਸਾਈਡ ਮਾਰ ਦਿੱਤੀ ਹੈ ਜਿਸ ਤੋਂ ਬਾਅਦ ਪੁਲਿਸ ਦੀ ਸਾਰੀ ਟੀਮ ਮੌਕੇ ਤੇ ਪਹੁੰਚੀ ਅਤੇ ਅਸੀਂ ਮੌਕੇ ਦਾ ਜਾਇਜ਼ਾ ਲਿਆ । ਅੰਗਰੇਜ਼ ਸਿੰਘ ਆਮ ਆਦਮੀ ਪਾਰਟੀ ਦੇ ਨੇਤਾ ਦਾ ਬਿਆਨ ਲਿਆ ਹੈ। ਹੁਣ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ ।