ਜਹਾਜ਼ਾਂ 'ਚ ਬੰਬ ਦੀ ਧਮਕੀ ਮਾਮਲਾ: ਏਅਰਲਾਈਨਜ਼ ਦੇ ਸੀਈਓਜ਼ ਦੀ ਬੁਲਾਈ ਮੀਟਿੰਗ
ਨਵੀਂ ਦਿੱਲੀ, 19 ਅਕਤੂਬਰ, 2024: ਬਿਊਰੋ ਆਫ ਸਿਵਲ ਏਵੀਏਸ਼ਨ ਸਕਿਓਰਿਟੀ (ਬੀ.ਸੀ.ਏ.ਐੱਸ.) ਨੇ ਪਿਛਲੇ ਚਾਰ ਦਿਨਾਂ ਵਿੱਚ ਪ੍ਰਾਪਤ ਹੋਈਆਂ ਬੰਬ ਕਾਲਾਂ ਦੀ ਲੜੀ ਨੂੰ ਲੈ ਕੇ ਏਅਰਲਾਈਨਜ਼ ਦੇ ਸੀਈਓਜ਼ ਦੀ ਮੀਟਿੰਗ ਬੁਲਾਈ ਹੈ। ਦਿੱਲੀ ਵਿੱਚ ਬੀਸੀਏਐਸ ਹੈੱਡਕੁਆਰਟਰ ਵਿੱਚ ਮੀਟਿੰਗ ਚੱਲ ਰਹੀ ਹੈ। ਇਹ ਜਾਣਕਾਰੀ ਸੂਤਰਾਂ ਰਾਹੀਂ ਸਾਹਮਣੇ ਆਈ ਹੈ।
ਸ਼ਨੀਵਾਰ ਨੂੰ ਇੰਡੀਅਨ ਏਅਰਲਾਈਨਜ਼ ਦੀਆਂ 30 ਤੋਂ ਵੱਧ ਉਡਾਣਾਂ ਨੂੰ ਬੰਬ ਦੀ ਧਮਕੀ ਮਿਲੀ ਸੀ। ਇਸ ਵਿੱਚ ਇੰਡੀਗੋ, ਏਅਰ ਇੰਡੀਆ, ਅਕਾਸਾ, ਵਿਸਤਾਰਾ, ਸਪਾਈਸਜੈੱਟ, ਸਟਾਰ ਏਅਰ ਅਤੇ ਅਲਾਇੰਸ ਏਅਰ ਸ਼ਾਮਲ ਹਨ।
ਪਿਛਲੇ ਇੱਕ ਹਫ਼ਤੇ ਵਿੱਚ 50 ਤੋਂ ਵੱਧ ਜਹਾਜ਼ਾਂ ਨੂੰ ਬੰਬ ਦੀ ਧਮਕੀ ਮਿਲੀ ਹੈ, ਜੋ ਸਾਰੀਆਂ ਝੂਠੀਆਂ ਸਾਬਤ ਹੋਈਆਂ ਹਨ। ਇਨ੍ਹਾਂ ਧਮਕੀਆਂ ਕਾਰਨ ਏਅਰਲਾਈਨਜ਼ ਨੂੰ ਹੁਣ ਤੱਕ 80 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।