ਗੁਰਪ੍ਰੀਤ ਸਿੰਘ ਕਤਲ ਕੇਸ ’ਚ ਅੰਮ੍ਰਿਤਪਾਲ ਦਾ ਨਾਂ ਆਉਣ ਮਗਰੋਂ ਅਰਸ਼ ਡੱਲਾ ਦੀ ਆਡੀਓ ਆਈ ਸਾਹਮਣੇ-ਲਈ ਜ਼ਿੰਮੇਵਾਰੀ
ਚੰਡੀਗੜ੍ਹ, 19 ਅਕਤੂਬਰ, 2024: ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਵੱਲੋਂ ਫਰੀਦਕੋਟ ਦੇ ਗੁਰਪ੍ਰੀਤ ਸਿੰਘ ਦੇ ਹੋਏ ਕਤਲ ਕੇਸ ਵਿਚ ਐਮ ਪੀ ਅੰਮ੍ਰਿਤਪਾਲ ਸਿੰਘ ਦਾ ਨਾਂ ਲਏ ਜਾਣ ਤੇ ਉਸਦੇ ਖਿਲਾਫ ਵੀ ਕੇਸ ਦਰਜ ਹੋਣ ਮਗਰੋਂ ਹੁਣ ਗੈਂਗਸਟਰ ਅਰਸ਼ ਡੱਲਾ ਦੀ ਆਡੀਓ ਸਾਹਮਣੇ ਆਈ ਹੈ ਜਿਸ ਵਿਚ ਉਹ ਦਾਅਵਾ ਕਰ ਰਿਹਾ ਹੈ ਕਿ ਇਹ ਕਤਲ ਉਸਨੇ ਕਰਵਾਇਆ ਹੈ ਕਿਉਂਕਿ ਗੁਰਪ੍ਰੀਤ ਸਿੰਘ ਪੰਥ ਦੇ ਆਗੂਆਂ ਖਿਲਾਫ ਬੋਲਦਾ ਸੀ ਤੇ ਕੁੜੀਆਂ ਦੀਆਂ ਤਸਵੀਰਾਂ ਐਡਿਟ ਕਰ ਕੇ ਪੋਸਟ ਕਰਦਾ ਸੀ ਅਤੇ ਟੈਲੀਫੋਨ ’ਤੇ ਉਸ ਨਾਲ ਮੰਦਾ ਚੰਗਾ ਬੋਲਿਆ ਸੀ। ਆਡੀਓ (ਜਿਸਦੀ ਪੁਸ਼ਟੀ ਬਾਬੂਸ਼ਾਹੀ ਨਹੀਂ ਕਰਦਾ) ਵਿਚ ਅਰਸ਼ ਡੱਲਾ ਇਹ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਗੁਰਪ੍ਰੀਤ ਸਿੰਘ ਕਤਲ ਕੇਸ ਵਿਚ ਅੰਮ੍ਰਿਤਪਾਲ ਸਿੰਘ ਦਾ ਕੋਈ ਲੈਣ ਦੇਣ ਨਹੀਂ ਹੈ।