← Go Back
ਗੈਰ ਕਾਨੂੰਨੀ ਤੌਰ ’ਤੇ ਰਹਿ ਰਹੇ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ ਕੈਨੇਡਾ: ਮਾਰਕ ਮਿੱਲਰ ਓਟਵਾ, 17 ਨਵੰਬਰ, 2024: ਕੈਨੇਡਾ ਦੇ ਇਮੀਗ੍ਰੇ਼ਸ਼ਨ ਮੰਤਰੀ ਮਾਰਕ ਮਿੱਲਰ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਦੇਸ਼ ਵਿਚ ਗੈਰ ਕਾਨੂੰਨੀ ਤੌਰ ’ਤੇ ਰਹੇ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ। ਇਕ ਸਮਾਗਮ ਵਿਚ ਮਿੱਲਰ ਨੇ ਕਿਹਾ ਕਿ ਹੁਣ ਸਸਤੇ ਮਜ਼ਦੂਰ ਰੱਖਣੇ ਬੀਤੇ ਸਮੇਂ ਦੀ ਗੱਲ ਹੋ ਗਈ ਹੈ। ਰੋਜ਼ਗਾਰਦਾਤਾਵਾਂ ਨੂੰ ਹੁਣ ਮਹਿੰਗੇ ਕਾਮੇ ਰੱਖਣੇ ਪੈਣਗੇ। ਉਹਨਾਂ ਕਿਹਾ ਕਿ ਬੀਤੇ 8 ਸਾਲਾਂ ਤੋਂ ਗੈਰ ਕਾਨੂੰਨੀ ਤੌਰ ’ਤੇ ਕੈਨੇਡਾ ਵਿਚ ਰਹਿ ਰਹੇ ਪ੍ਰਵਾਸੀਆਂ ਨੂੰ ਅਗਲੇ ਮਹੀਨਿਆਂ ਵਿਚ ਵੱਡੀ ਪੱਧਰ ’ਤੇ ਡਿਪੋਰਟ ਕੀਤਾ ਜਾਵੇਗਾ। ਇਹਨਾਂ ਕਾਮਿਆਂ ਵਿਚ ਜ਼ਿਆਦਾਤਰ ਪੰਜਾਬੀ ਕਾਮੇ ਹੋਣ ਦਾ ਖਦਸ਼ਾ ਹੈ। ਇਹ ਗੈਰ ਕਾਨੂੰਨੀ ਪ੍ਰਵਾਸੀ ਉਹ ਲੋਕ ਹਨ ਜੋ ਵਿਜ਼ਟਰ ਵੀਜ਼ੇ ’ਤੇ ਕੈਨੇਡਾ ਆਏ ਪਰ ਵਾਪਸ ਨਹੀਂ ਗਏ। ਸਗੋਂ ਜਿਹੜੀ ਥਾਂ ਦੇ ਵੀਜ਼ੇ ਲੈ ਕੇ ਇਹ ਪੁੱਜੇ ਸਨ, ਉਸ ਨਾਲੋਂ ਦੂਜੇ ਠਿਕਾਣਿਆਂ ’ਤੇ ਚਲੇ ਗਏ ਤੇ ਕੰਮਕਾਜ ਕਰਨ ਲੱਗ ਪਏ। ਅਜਿਹੇ ਪ੍ਰਵਾਸੀਆਂ ਦੀ ਸ਼ਨਾਖ਼ਤ ਕਰਨੀ ਕੈਨੇਡਾ ਲਈ ਆਪਣੇ ਆਪ ਵਿਚ ਵੱਡੀ ਚੁਣੌਤੀ ਹੈ।
Total Responses : 244