ਅਨੁ ਗੰਡੋਤਰਾ ਨੂੰ ਸਨਾਤਨ ਚੇਤਨਾ ਮੰਚ ਦਾ ਪ੍ਰਧਾਨ ਬਣਾਇਆ
ਰੋਹਿਤ ਗੁਪਤਾ
ਗੁਰਦਾਸਪੁਰ , 5 ਅਕਤੂਬਰ ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਇਲਾਕੇ ਵਿੱਚ ਆਪਣਾ ਨਾਂ ਬਣਾ ਚੁੱਕੀ ਸੰਸਥਾ ਸ੍ਰੀ ਸਨਾਤਨ ਚੇਤਨਾ ਮੰਚ ਤੇ ਅਹੁਦੇਦਾਰਾਂ ਵੱਲੋਂ ਅਨੂ ਗੰਡੋਤਰਾ ਨੂੰ ਸਰਵ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ। ਸਥਾਨਕ ਮੰਦਰ ਵਿੱਚ ਹੋਈ ਬੈਠਕ ਦੌਰਾਨ ਅਨੁ ਗੰਡੋਤਰਾ ਦੀਆਂ ਚੇਤਨਾ ਮੰਚ ਨੂੰ ਦਿੱਤੀਆਂ ਗਈਆਂ ਸੇਵਾਵਾਂ ਨੂੰ ਵੇਖਦੇ ਹੋਏ ਇਹ ਜਿੰਮੇਵਾਰੀ ਸੌਂਪੀ ਗਈ ਹੈ। ਅਹੁਦੇਦਾਰਾਂ ਨੇ ਇੱਕ ਮੱਤ ਹੋ ਕੇ ਕਿਹਾ ਕਿ ਜਦੋਂ ਦੀ ਸਨਾਤਨ ਚੇਤਨਾ ਮੰਚ ਦੀ ਸਥਾਪਨਾ ਕੀਤੀ ਗਈ ਹੈ ,ਅਨੂੰ ਗੰਡੋਤਰਾ ਉਦੋਂ ਦੇ ਹੀ ਚੇਤਨਾ ਮੰਚ ਦੀਆਂ ਤਮਾਮ ਗਤੀਵਿਧੀਆਂ ਅਤੇ ਸਮਾਗਮਾਂ ਵਿੱਚ ਵੱਧ ਚੜ ਕੇ ਮਿਹਨਤ ਕਰਦੇ ਰਹੇ ਹਨ ਅਤੇ ਸਮਾਗਮ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜਨ ਵਿੱਚ ਉਹਨਾਂ ਦੀਆਂ ਅਹਿਮ ਭੂਮਿਕਾ ਰਹੀ ਹੈ। ਇਸ ਲਈ ਸੰਗਠਨ ਦੇ ਅਹੁਦੇਦਾਰਾਂ ਵੱਲੋਂ ਉਹਨਾਂ ਦੇ ਨਾਮ ਤੇ ਨਵੇਂ ਪ੍ਰਧਾਨ ਦੇ ਤੌਰ ਤੇ ਸਰਬ ਸੰਮਤੀ ਨਾਲ ਮੋਹਰ ਲਗਾਈ ਗਈ ਹੈ। ਅਨੂ ਗੰਡੋਤਰਾ ਨੂੰ ਨਵੀਂ ਕਾਰਜ ਕਰਨੀ ਦਾ ਗਠਨ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਗੰਡੋਤਰਾ ਨੇ ਇਸ ਮੌਕੇ ਕਿਹਾ ਕਿ ਉਹ ਬਾਕੀ ਮੈਂਬਰਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਹੀ ਨਵੀਂ ਕਾਰਜਕਾਰਨੀ ਦੀ ਘੋਸ਼ਣਾ ਕਰਨਗੇ।
ਇਸ ਮੌਕੇ ਸ੍ਰੀ ਸਨਾਤਨ ਚੇਤਨਾ ਮੰਚ ਦੇ ਅਹੁਦੇਦਾਰਾਂ ਵਿੱਚ ਓਮ ਪ੍ਰਕਾਸ਼ ਸ਼ਰਮਾ, ਜੁਗਲ ਕਿਸ਼ੋਰ , ਸੁਭਾਸ਼ ਭੰਡਾਰੀ, ਕੇਵਲ ਪੁਰੀ, ਸੁਰਿੰਦਰ ਮਹਾਜਨ, ਵਿਨੇ ਮਹਾਜਨ,ਸੰਜੀਵ ਪ੍ਰਭਾਕਰ, ਕਰਨ ਗੁਪਤਾ, ਵਿਕਾਸ ਮਹਾਜਨ, ਤ੍ਰਿਭੁਵਨ ਮਹਾਜਨ, ਅਮਿਤ ਭੰਡਾਰੀ, ਅਨਮੋਲ ਸ਼ਰਮਾ, ਵਿਸ਼ਾਲ ਸ਼ਰਮਾ, ਹੀਰੋ ਮਹਾਜਨ, ਰਿੰਕੂ ਮਹਾਜਨ, ਭਰਤ ਗਾਬਾ,ਗੋਪਾਲ ਕ੍ਰਿਸ਼ਨ ਆਦਿ ਵੀ ਹਾਜ਼ਰ ਸਨ।