ਜੰਮੂ-ਕਸ਼ਮੀਰ Exit Poll: ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਗਠਜੋੜ ਦੀ ਸਰਕਾਰ ਬਣਨ ਦੀ ਭਵਿੱਖਬਾਣੀ
ਜੰਮੂ-ਕਸ਼ਮੀਰ, 5 ਅਕਤੂਬਰ 2024 - ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ 2024 ਦੇ ਐਗਜ਼ਿਟ ਪੋਲ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਪੀਪਲਜ਼ ਪਲਸ ਦੇ ਐਗਜ਼ਿਟ ਪੋਲ ਦੇ ਨਤੀਜਿਆਂ 'ਚ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਗਠਜੋੜ ਦੀ ਸਰਕਾਰ ਬਣਾਉਣ ਦੀ ਭਵਿੱਖਬਾਣੀ ਕੀਤੀ ਗਈ ਹੈ, ਉਥੇ ਹੀ ਦੈਨਿਕ ਭਾਸਕਰ ਦੇ ਐਗਜ਼ਿਟ ਪੋਲ 'ਚ ਵੀ ਇਸ ਗਠਜੋੜ ਨੂੰ ਵੱਧ ਤੋਂ ਵੱਧ ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਐਗਜ਼ਿਟ ਪੋਲ ਦੇ ਨਤੀਜਿਆਂ ਤੋਂ ਲੱਗਦਾ ਹੈ ਕਿ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦਾ ਇਕੱਠੇ ਆਉਣਾ ਉਨ੍ਹਾਂ ਲਈ ਫਾਇਦੇਮੰਦ ਰਿਹਾ ਹੈ।
ਪੀਪਲਜ਼ ਪਲਸ ਨੇ ਭਾਜਪਾ ਨੂੰ 23-27 ਸੀਟਾਂ ਮਿਲੀਆਂ ਹਨ ਜਦਕਿ ਕਾਂਗਰਸ-ਨੈਸ਼ਨਲ ਕਾਨਫਰੰਸ ਗਠਜੋੜ ਲਈ ਐਗਜ਼ਿਟ ਪੋਲ 'ਚ 46-50 ਸੀਟਾਂ ਦੀ ਭਵਿੱਖਬਾਣੀ ਕੀਤੀ ਗਈ ਹੈ। ਹਾਲਾਂਕਿ ਪੀਡੀਪੀ ਕਾਫੀ ਪਿੱਛੇ ਰਹਿ ਗਈ ਹੈ। ਪੀਪਲਜ਼ ਪਲਸ ਨੇ ਪੀਡੀਪੀ ਨੂੰ 7-11 ਸੀਟਾਂ ਦਿੱਤੀਆਂ ਹਨ ਜਦਕਿ ਹੋਰਨਾਂ ਨੇ 4-6 ਸੀਟਾਂ ਦੀ ਭਵਿੱਖਬਾਣੀ ਕੀਤੀ ਹੈ।