ਕਿਸਾਨ ਤੇ ਜਵਾਨ ਭਲਾਈ ਯੂਨੀਅਨ ਵੱਲੋਂ ਟਰੈਕਟਰ ਮਾਰਚ
ਤਿੰਨ ਫ਼ੌਜਦਾਰੀ ਹਿਟਲਰ ਸ਼ਾਹੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ
ਰੋਹਿਤ ਗੁਪਤਾ
ਕਲਾਨੌਰ/ਗੁਰਦਾਸਪੁਰ , 16 ਅਗਸਤ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਦੇ ਤਾਨਾਸ਼ਾਹ ਵਤੀਰੇ ਦੇ ਰੋਸ ਅਤੇ ਭਾਰਤ ਸਰਕਾਰ ਵੱਲੋਂ ਇਕ ਜੁਲਾਈ ਨੂੰ ਲਾਗੂ ਕੀਤੇ ਗਏ ਹਿਟਲਰ ਸ਼ਾਹੀ ਡਿਕਟੇਟਰਸ਼ਿਪ ਰਾਜ ਵਾਲੇ, ਲੋਕ ਹਿੱਤਾਂ ਦੀ ਰਾਖੀ ਲਈ ਉੱਠਣ ਵਾਲੀ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਲੇ, ਲੋਕਾਂ ਦੀ ਆਜ਼ਾਦੀ ਦਾ ਹੱਕ ਖੋਹਣ ਵਾਲੇ ਭਾਰਤੀਆ ਨਿਆ ਸੰਹਿਤਾ, ਭਾਰਤੀਆ ਨਾਗਰਿਕ ਸੁਰਕਸ਼ਾ ਸਹਿਨਤਾ ਅਤੇ ਭਾਰਤੀਆ ਸਾਕਸ਼ਿਆ ਅਧੀਨਿਯਮ ਨਾਵਾਂ ਨਾਲ ਤਿੰਨ ਫੌਜਦਾਰੀ ਕਨੂੰਨ ਲਾਗੂ ਕੀਤੇ ਗਏ ਹਨ ਜੋ ਸਰਾਸਰ ਲੋਕ ਵਿਰੋਧੀ ਹਨ। ਇਹਨਾਂ ਕਾਨੂੰਨਾਂ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚੇ ਨੇ ਐਲਾਨ ਕੀਤਾ ਕਿ ਦੇਸ਼ ਦੀ ਆਜ਼ਾਦੀ ਵਾਲੇ ਦਿਨ ਰੋਸ ਵਜੋਂ ਭਾਰਤ ਦੇ ਸਾਰੇ ਤਹਿਸੀਲ ਅਤੇ ਜਿਲਾ ਹੈਡ ਕੁਆਰਟਰਾਂ ਉੱਤੇ ਟਰੈਕਟਰ ਮਾਰਚ ਕਰਕੇ ਇਹਨਾਂ ਲੋਕ ਵਿਰੋਧੀ ਲੋਕਾਂ ਤੋਂ ਆਜ਼ਾਦੀ ਦਾ ਹੱਕ ਖੋਹਣ ਵਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣ।
ਇਸੇ ਪ੍ਰੋਗਰਾਮ ਦੇ ਤਹਿਤ ਅੱਜ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਅੱਜ ਦੀ ਅਗਵਾਈ ਵਿੱਚ ਪਿੰਡ ਭੋਜਰਾਜ ਤੋਂ ਟਰੈਕਟਰ ਮਾਰਚ ਸ਼ੁਰੂ ਕਰਕੇ ਤਹਿਸੀਲ ਕਲਾਨੌਰ ਦੇ ਵੱਖ ਵੱਖ ਪਿੰਡਾਂ ਵਿੱਚੋਂ ਹੁੰਦਾ ਹੋਇਆ ਛੋਟੇਪੁਰ,ਭਿਖਾਰੀਵਾਲ,ਕਲਾਨੌਰ ਤੋਂ ਵਡਾਲਾ ਬਾਂਗਰ, ਖਾਨੋਵਾਲ, ਗੱਗੋਵਾਲ,ਰਸਤੇ ਵਾਪਸ ਪਿੰਡ ਭੋਜਰਾਜ ਵਿਖੇ ਸਮਾਪਤ ਹੋਇਆ।
ਦੂਸਰਾ ਰੋਸ ਮਾਰਚ ਡੇਰਾ ਬਾਬਾ ਨਾਨਕ ਤੋਂ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕਵਲਜੀਤ ਸਿੰਘ ਖੁਸ਼ਹਾਲਪੁਰ ਦੀ ਅਗਵਾਈ ਹੇਠ ਤਹਸੀਲ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦਾ ਹੋਇਆ ਕਲਾਨੌਰ ਪਿੰਡਾ ਰਾਹੀਂ ਵਾਪਸ ਡੇਰਾ ਬਾਬਾ ਨਾਨਕ ਪਹੁੰਚਿਆ। ਦੋਹਾਂ ਮਾਰਚਾਂ ਦੇ ਆਗੂਆਂ ਨੇ ਕਲਾਨੌਰ ਐਸ ਡੀ ਐਮ ਦਫਤਰ ਤੇ ਬਾਹਰ ਤਿੰਨਾਂ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਇਹ ਕਾਨੂੰਨ ਕਿਸ ਤਰ੍ਹਾਂ ਲੋਕਾਂ ਲਈ ਘਾਤਕ ਸਾਬਤ ਹੋਣਗੇ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਸੁਖਦੇਵ ਸਿੰਘ ਭੋਜਰਾਜ ਸਿੰਘ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਸੰਵਿਧਾਨ ਵਿੱਚ ਲੋਕਾਂ ਨੂੰ ਆਪਣੇ ਹੱਕ ਹਕੂਕਾਂ ਦੇ ਲਈ ਆਵਾਜ਼ ਬੁਲੰਦ ਕਰਨ ਦਾ ਅਧਿਕਾਰ ਹੈ ਅਤੇ ਆਪਣੀਆ ਹੱਕੀ ਮੰਗਾਂ ਲਈ ਦਿੱਲੀ ਨੂੰ ਜਾ ਰਹੇ ਕਿਸਾਨਾਂ ਉੱਪਰ ਭਾਜਪਾ ਦੀ ਹਰਿਆਣਾ ਸਰਕਾਰ ਵੱਲੋ ਜੋ ਅਣਮਨੁੱਖੀ ਤਸ਼ੱਦਦ ਕਰਦੇ ਹੋਏ ਅਣਗਿਣਤ ਕਿਸਾਨਾਂ ਦੇ ਗੰਭੀਰ ਸੱਟਾਂ ਮਾਰਨ ਵਾਲੇ ਅਤੇ ਕਈ ਕਿਸਾਨਾਂ ਦੀ ਅੱਖਾਂ ਦੀ ਰੌਸ਼ਨੀ ਖੋਹਣ ਵਾਲੇ ਅਤੇ ਸ਼ੁਭਕਰਨ ਸਿੰਘ ਦੇ ਸਿਰ ਵਿੱਚ ਗੋਲੀ ਮਾਰ ਕੇ ਕਤਲ ਕਰਨ ਵਾਲੇ ਦੋਸ਼ੀਆਂ ਉੱਪਰ ਜੁਡੀਸ਼ਅਲੀ ਜਾਂਚ ਕਰਕੇ ਕਾਰਵਾਈ ਕਰਨ ਲਈ ਜੋ ਮਾਣਯੋਗ ਹਾਈ ਕੋਰਟ ਵੱਲੋਂ ਸੇਵਾ ਮੁਕਤ ਜੱਜ ਦੀ ਅਗਵਾਈ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਅਤੇ ਉਸ ਜੁਡੀਸ਼ੀਅਲੀ ਜਾਂਚ ਉੱਪਰ ਰੋਕ ਲਗਵਾਉਣ ਲਈ ਅਤੇ ਕਿਸਾਨਾਂ ਉੱਪਰ ਅੱਤਿਆਚਾਰ ਕਰਨ ਵਾਲੇ ਹਰਿਆਣਾ ਪੁਲਿਸ ਦੇ ਦੋਸ਼ੀ ਮੁਲਾਜ਼ਮਾਂ ਨੂੰ ਬਚਾਉਣ ਲਈ ਜੋ ਹਰਿਆਣਾ ਸਰਕਾਰ ਵੱਲੋਂ ਮਾਣਯੋਗ ਸੁਪਰੀਮ ਕੋਰਟ ਵਿੱਚ ਰਿੱਟ ਪਾਈ ਗਈ ਸੀ ਉਸ ਉੱਪਰ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਹਾਈ ਕੋਰਟ ਵੱਲੋਂ ਬਣਾਈ ਸੇਵਾ ਮੁਕਤ ਜੱਜ ਦੀ ਅਗਵਾਈ ਵਾਲੀ ਕਮੇਟੀ ਵੱਲੋ ਹੀ ਨਿਰਪੱਖ ਜੂਡੀਸ਼ਅਲੀ ਜਾਂਚ ਕੀਤੀ ਜਾਵੇਗੀ, ਮਾਣਯੋਗ ਸੁਪਰੀਮ ਕੋਰਟ ਵੱਲੋਂ ਲੋਕਾਂ ਦੇ ਹੱਕਾਂ ਦੀ ਰੱਖਿਆ ਕਰਨ ਲਈ ਅਤੇ ਨਿਰਪੱਖ ਜਾਂਚ ਕਰਵਾਉਣ ਲਈ ਧੰਨਵਾਦ ਕੀਤਾ ਜਾਂਦਾ ਹੈ। ਉਹਨਾਂ 13 ਫਰਵਰੀ 2024 ਤੋਂ ਬਾਰਡਰਾਂ ਉੱਪਰ ਚੱਲ ਰਹੇ ਅੰਦੋਲਨ ਸਬੰਧੀ ਗੱਲਬਾਤ ਕਰਦੇ ਹੋਏ ਕਿਹਾ ਕਿ ਮੋਰਚਾ ਚੜਦੀ ਕਲਾ ਵਿੱਚ ਹੈ ਅਤੇ ਜੋ ਕਿਸਾਨ ਝੋਨਾ ਲਗਾਉਣ ਅਤੇ ਖੇਤਾਂ ਦਾ ਕੰਮ ਨਿਪਟਾਉਣ ਲਈ ਵਾਪਸ ਪਿੰਡਾਂ ਵਿੱਚ ਆਏ ਸਨ ਉਹ ਖੇਤਾਂ ਦਾ ਕੰਮ ਨਿਪਟਾ ਕੇ ਮੋਰਚਿਆਂ ਵਿੱਚ ਕਾਫਲੇ ਬੰਨ ਕੇ ਪਹੁੰਚਣੇ ਸ਼ੁਰੂ ਹੋ ਗਏ ਹਨ। ਇਸ ਮੌਕੇ ਉਹਨਾਂ ਦੇ ਨਾਲ ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਖਾਸਾ ਵਾਲਾ ਸੂਬਾ ਲੀਗਲ ਐਡਵਾਈਜ਼ਰ ਐਡਵੋਕੇਟ ਪ੍ਰਭਜੋਤ ਸਿੰਘ ਕਾਹਲੋ, ਸੂਬਾ ਲੀਡਰ ਐਡਵਾਈਜ਼ਰ ਮਲਕੀਤ ਸਿੰਘ ਰੰਧਾਵਾ, ਜਿਲਾ ਪ੍ਰਧਾਨ ਪਰਮਪਾਲ ਸਿੰਘ ਮੇਤਲਾ, ਜਿਲਾ ਮੀਤ ਪ੍ਰਧਾਨ ਗੁਰਜੀਤ ਸਿੰਘ ਵਡਾਲਾ ਵਾਂਗਰ, ਬਲਾਕ ਕਲਾਨੌਰ ਪ੍ਰਧਾਨ ਦੀਦਾਰ ਸਿੰਘ, ਬਲਾਕ ਪ੍ਰਧਾਨ ਗੁਰਮੀਤ ਸਿੰਘ ਅਗਵਾਨ, ਮਾਸਟਰ ਪ੍ਰਭਜੋਤ ਸਿੰਘ ਦੂਲਾ ਨੰਗਲ,ਸੂਬਾ ਆਗੂ ਰਜਿੰਦਰ ਸਿੰਘ ਸਤਿੰਦਰ ਸਿੰਘ ਭਗਠਾਣਾ, ਹਰਜੀਤ ਸਿੰਘ,ਤਰਲੋਚਨ ਸਿੰਘ, ਡਾਕਟਰ ਰਣਜੋਧ ਸਿੰਘ ਛੋਟੇਪੁਰ, ਹਰਪ੍ਰੀਤ ਸਿੰਘ ਗਗੋਵਾਲੀ, ਅਮਨਦੀਪ ਸਿੰਘ, ਪਰਮਿੰਦਰ ਸਿੰਘ, ਭੰਡਾਲ,ਜੋਗਾ ਸਿੰਘ ਸਹਾਰੀ,ਸਤਨਾਮ ਸਿੰਘ ਚੀਮਾ,ਸੋਨੂੰ ਕੁਲਦੀਪ ਸਿੰਘ,ਜੋਗਾ ਸਿੰਘ,ਸਰਪੰਚ ਗੋਲਡੀ ਕੁੰਜਰ,ਸਰਪੰਚ ਗੁਰਪਾਲ ਸਿੰਘ ਭੀਖੋਵਾਲੀ,ਹਰਕੰਵਲ ਸਿੰਘ ਰੰਧਾਵਾ,ਸਰਪੰਚ ਸੁਖਰਾਜ ਸਿੰਘ ਬੁਚੈਨੰਗਲ,ਗੁਰਵਿੰਦਰ ਸਿੰਘ,ਮੁਬਾਰਕ ਸਿੰਘ,ਇਕਬਾਲ ਸਿੰਘ,
ਗੁਰਨਾਮ ਸਿੰਘ ਨਾਰਵਾਂ,ਮਨਦੀਪ ਸਿੰਘ,ਮਲੂਕ ਸਿੰਘ,ਬਿਕਰਮ ਸਿੰਘ ਮੁਸਤਫਾਪੁਰ,ਅਮਰੀਕ ਸਿੰਘ ਸ਼ਾਹਪੁਰ,ਸ਼ੇਰ ਅਮਰਜੀਤ ਸਿੰਘ,ਲਖਬੀਰ ਸਿੰਘ ਆਲੋਵਾਲ,ਸੰਦੀਪ ਸਿੰਘ ਜੋਗੋਵਾਲ,ਦਲਜੀਤ ਸਿੰਘ ਰੁਲੀਆਨਾਂ,ਵੀਰ ਸਿੰਘ,ਸਰਬਜੀਤ ਸਿੰਘ ਨਾਨੋਹਾਰਨੀ, ਪਰਕਾਸ਼ ਸਿੰਘ ਬਾਦਲ,ਗੁਰਨਾਮ ਸਿੰਘ ਅਗਵਾਣ,ਭੁਪਿੰਦਰ ਸਿੰਘ ਭਿੰਦਾ,ਪਲਵਿੰਦਰ ਸਿੰਘ,ਸਰਬਜੀਤ ਸਿੰਘ ਘੁੰਮਣ,ਜਸਕਰਨ ਸਿੰਘ,ਸੁਖਵਿੰਦਰ ਸਿੰਘ,ਦਿਲਬਾਗ ਸਿੰਘ,ਗੋਲਡੀ ਮਸਤਕੋਟ,ਸੁਖਵਿੰਦਰ ਸਿੰਘ ਕਲਾਨੌਰ,ਹਰਜੀਤ ਸਿੰਘ ਕਲਾਨੌਰ,ਗੋਰਾ ਨਬੀ ਨਗਰ,ਗੋਲਡੀ ਕਲਾਨੌਰ,ਸ਼ਰਨਪ੍ਰੀਤ ਸਿੰਘ,ਕਰਨਪ੍ਰੀਤ ਸਿੰਘ,ਗੁਰਪ੍ਰੀਤ ਸਿੰਘ ਬਰੀਲਾ, ਰਾਣਾ ਕੋਟੀਆ,ਸੋਨੂੰ ਫ਼ਜ਼ਲਬਦ,ਜਗਦੀਪ ਸਿੰਘ,ਹਰਪ੍ਰੀਤ ਸਿੰਘ ਪੱਡਾ,ਨੰਬਰਦਾਰ ਸੁਖਦੇਵ ਸਿੰਘ ਕਾਲਾ ਗੁਰਾਇਆ,ਹਰਦੀਪ ਸਿੰਘ,ਅਮ੍ਰਿਤਪਾਲ ਸਿੰਘ,ਸੁਰਜੀਤ ਸਿੰਘ ਸ਼ਾਹਪੁਰ,ਪਰਗਣ ਸਿੰਘ ਭੱਡਵਾਂ ਆਦਿ ਕਿਸਾਨ ਆਗੂ ਸ਼ਾਮਿਲ ਸਨ।