ਮਾਲੇਰਕੋਟਲਾ ਵਿਖੇ ਨਵਾਬ ਸ਼ੇਰ ਮੁਹੰਮਦ ਖ਼ਾਨ ਵੈਲਫੇਅਰ ਸੁਸਾਇਟੀ ਵੱਲੋ ਹਜਰਤ ਮੁਹੰਮਦ ਸਾਹਿਬ ਤੇ ਟਿੱਪਣੀਆਂ ਕਰਨ ਅਤੇ ਵਕਫ ਬਿਲ ਖਿਲਾਫ ਕੀਤਾ ਗਿਆ ਰੋਸ ਮੁਜ਼ਾਹਰਾ
- ਕਿਹਾ ਕਿ ਮੁਸਲਮਾਨ ਹਰ ਚੀਜ਼ ਬਰਦਾਸ਼ਤ ਕਰ ਸਕਦਾ ਹੈ ਪਰ ਉਹ ਆਪਣੇ ਨਬੀ ਮੁਹੰਮਦ ਸਾਹਿਬ ਸਲ.ਦੀ ਸ਼ਾਨ ਦੇ ਖਿਲਾਫ ਕੋਈ ਵੀ ਗੱਲ ਬਰਦਾਸ਼ਤ ਨਹੀਂ ਕਰੇਗਾ
- ਹਕੁਮਤ ਏ ਹਿੰਦ ਨੂੰ ਚਾਹਿਦਾ ਹੈ ਕਿ ਉਹ ਅਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰੇ ਤਾਂ ਜੋ ਦੇਸ਼ ਦਾ ਮਾਹੌਲ ਅਮਨ ਅਤੇ ਸ਼ਾਂਤੀ ਵਾਲਾ ਬਣਿਆ ਰਹੇ--
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 26 ਅਕਤੂਬਰ 2024,ਨਵਾਬ ਸ਼ੇਰ ਮੁਹੰਮਦ ਖ਼ਾਨ ਵੈਲਫੇਅਰ ਸੁਸਾਇਟੀ ਮਾਲੇਰਕੋਟਲਾ ਵਲੋ ਜੁਮਾ ਤੁਲ ਮੁਬਾਰਕ ਦੀ ਨਮਾਜ਼ ਤੋਂ ਬਾਅਦ ਮਾਲੇਰਕੋਟਲਾ ਦੇ ਸਰਹੰਦੀ ਗੇਟ ਵਿਖੇ ਇਕ ਜ਼ਿਲਾ ਮਾਲੇਰਕੋਟਲਾ ਦਾ ਇਜਲਾਸ ਰੱਖਿਆ ਗਿਆ ਜਿਸ ਵਿੱਚ ਗੁਸਤਾਖ ਏ ਰਸੂਲ ਦੇ ਖਿਲਾਫ ਮੌਲਾਨਾ ਉਸਮਾਨ ਹਬੀਬ ਲੁਧਿਆਣਵੀ ਸ਼ਾਹੀ ਇਮਾਮ ਪੰਜਾਬ , ਮੁਫ਼ਤੀ ਏ ਆਜ਼ਮ ਪੰਜਾਬ ਮੁਫ਼ਤੀ ਇਰਤਕਾ ਉਲ ਹਸਨ ਕਾਧਲ਼ਾਵੀ , ਮੁਫ਼ਤੀ ਦਿਲਸ਼ਾਦ ਕਾਸਮੀ ਸਾਹਿਬ ਨੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਵਕਫ ਅਮੈਂਡਮੈਂਟ ਐਕਟ 2024 ਦੇ ਉੱਪਰ ਐਡਵੋਕੇਟ ਨਈਮ ਸਾਹਿਬ ਜਲੰਧਰੀ ਅਤੇ ਮਾਸਟਰ ਨਜ਼ੀਰ ਸਾਹਿਬ ਜਮਾਤ ਏ ਇਸਲਾਮੀ ਪੰਜਾਬ ਦੇ ਸਦਰ ਅਤੇ ਐਚ.ਐਸ ਮੋਫਰੀਆ ਆਦਿ ਸਮੇਤ ਵੱਡੀ ਗਿਣਤੀ ਵਿੱਚ ਸ਼ਖਸ਼ੀਅਤਾਂ ਨੇ ਵੀ ਸੰਬੋਧਨ ਕੀਤਾ ਹੈ।
ਬੁਲਾਰਿਆਂ ਨੇ ਆਪਣੇ ਭਾਸ਼ਨ ਵਿੱਚ ਕਿਹਾ ਕਿ ਮੁਸਲਮਾਨ ਹਰ ਚੀਜ਼ ਬਰਦਾਸ਼ਤ ਕਰ ਸਕਦਾ ਹੈ ਪਰ ਉਹ ਆਪਣੇ ਨਬੀ ਮੁਹੰਮਦ ਸਾਹਿਬ ਸਲ.ਦੀ ਸ਼ਾਨ ਦੇ ਖਿਲਾਫ ਕੋਈ ਵੀ ਗੱਲ ਬਰਦਾਸ਼ਤ ਨਹੀਂ ਕਰੇਗਾ।ਇਸ ਹਕੁਮਤ ਏ ਹਿੰਦ ਨੂੰ ਚਾਹਿਦਾ ਹੈ ਕਿ ਉਹ ਅਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰੇ ਤਾਂ ਜੋ ਦੇਸ਼ ਦਾ ਮਾਹੌਲ ਅਮਨ ਸ਼ਾਂਤੀ ਵਾਲਾ ਬਣਿਆ ਰਹੇ। ਉਨ੍ਹਾਂ ਕਿਹਾ ਕਿ ਸਵਾਮੀ ਰਾਮਗਿਰੀ ਮਹਾਰਾਜ ਤੇ ਨਰਸਿਮਹਾੰਨਦ ਸਰਸਵਤੀ ਦੂਆਰਾ ਲਗਾਤਾਰ ਜਨਤਕ ਮੰਚਾਂ 'ਤੇ ਦੇਸ਼ ਭਰ ਦੇ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁਚਾਉਣ ਲਈ ਅਜਿਹੀਆਂ ਹਰਕਤਾਂ ਕਰਦੇ ਆ ਰਹੇ ਹਨ ਜਿਸ ਨਾਲ ਫਿਰਕੂ ਅਸ਼ਾਂਤੀ ਅਤੇ ਦੰਗੇ ਭੜਕਣ ਦੀ ਸੰਭਾਵਨਾ ਹੈ।ਉਨ੍ਹਾਂ ਕਿਹਾ ਕਿ ਨਰਸਿਮਹਾਨੰਦ ਸਰਸਵਤੀ, ਖਾਸ ਤੌਰ 'ਤੇ, ਇੱਕ ਵਾਰ ਨਹੀਂ ਸਗੋਂ ਵਾਰ-ਵਾਰ ਅਪਰਾਧੀ ਰਿਹਾ ਹੈ, ਜਿਸ ਦੇ ਖਿਲਾਫ ਨਫਰਤ ਭਰੇ ਭਾਸ਼ਣ ਅਤੇ ਹਿੰਸਾ ਨੂੰ ਭੜਕਾਉਣ ਨਾਲ ਸਬੰਧਤ ਕਾਨੂੰਨਾਂ ਦੇ ਤਹਿਤ ਕਈ ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ।
ਅਖ਼ੀਰ ਦੇ ਵਿੱਚ ਏਡੀਸੀ ਸਹਿਬ ਮਾਲੇਰਕੋਟਲਾ ਰਾਹੀਂ ਵਕਫ ਬਿੱਲ ਸਬੰਧੀ ਬਣੀ ਲੋਕ ਸਭਾ ਕਮੇਟੀ ਨੂੰ ਇੱਕ ਮੈਮੋਰੰਡਮ ਦਿੱਤਾ ਗਿਆ ਅਤੇ ਇਕ ਐੱਸਐੱਸਪੀ ਮਾਲੇਰਕੋਟਲਾ ਨੂੰ ਗੁਸਤਾਖ਼ ਏ ਰਸੂਲ ਦੇ ਖ਼ਿਲਾਫ਼ ਐਫ.ਆਈ.ਆਰ ਦਰਜ਼ ਕਰਨ ਲਈ ਸ਼ਿਕਾਇਤ ਦਿੱਤੀ l ਇਸ ਮੌਕੇ ਤੇ ਵਰਿੰਦਰ ਸਿੰਘ, ਸ਼ਮਸ਼ਾਦ ਅਲੀ, ਆਸਿਫ ਅਲੀ, ਮੁਸਲਿਮ, ਬਸ਼ਾਰ ਰਾਣਾ, ਆਮਿਰ ਸੁਹੈਲ, ਸ਼ਾਹਿਦ, ਮੁਨੀਰ, ਯਾਮੀਨ, ਇਮਰਾਨ, ਸ਼ਹਿਬਾਜ਼, ਜਮੀਲ, ਇਰਫ਼ਾਨ, ਜਾਵੇਦ, ਸਾਹਿਲ, ਸਾਲਿਕ, ਸ਼ਹਿਬਾਜ਼ ,ਨਵੀਲ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ।ਸਟੇਜ ਦੀ ਕਾਰਗੁਜ਼ਾਰੀ ਮੁਕੱਰਮ ਸੈਫੀ ਜੀ ਵਲੋ ਨਿਭਾਈ ਗਈ ਹੈ।